'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

Saturday, Oct 12, 2024 - 03:05 PM (IST)

'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

ਐਂਟਰਟੇਨਮੈਂਟ ਡੈਸਕ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇੰਨੀਂ ਦਿਨੀਂ ਇਕ ਵਾਰ ਮੁੜ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ, ਬਲਕੌਰ ਸਿੰਘ ਨੇ ਪੁੱਤਰ ਸਿੱਧੂ ਦੇ ਕਤਲ ਕੇਸ 'ਚ ਇੱਕ ਨਿੱਜੀ ਚੈਨਲ ਦੇ ਇੱਕ ਸ਼ੋਅ ਦੌਰਾਨ ਪੁੱਤਰ ਦੀ ਮੌਤ ਦੀ ਭਵਿੱਖਬਾਣੀ ਕਰਨ ਦੇ ਜੋਤਸ਼ੀ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਇਹ ਇੱਕ ਪਬਲੀਸਿਟੀ ਸਟੰਟ ਹੈ।

ਇਹ ਖ਼ਬਰ ਵੀ ਪੜ੍ਹੋ -  ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ

ਸਿੱਧੂ ਮੂਸੇਵਾਲਾ 'ਤੇ ਲਿਖੀ ਕਿਤਾਬ ਤੇ ਉਸ ਦੇ ਦੋਸਤ ਵੱਲੋਂ ਕੀਤੇ ਖੁਲਾਸੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਪੈਸੇ ਦੀ ਖ਼ਾਤਰ ਸਭ ਕੁਝ ਕਰ ਰਹੇ ਹਨ। ਜਿਹੜਾ ਅੱਜ ਤੱਕ ਆਪਣੇ ਆਪ ਨੂੰ ਸਿੱਧੂ ਦਾ ਦੋਸਤ ਦੱਸ ਰਿਹਾ ਹੈ, ਉਸ ਨੇ ਕਦੇ ਵੀ ਇਨਸਾਫ਼ ਲਈ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਦੇ ਪੁੱਤਰ ਦੇ ਨਾਂ 'ਤੇ ਪਬਲੀਸਿਟੀ ਸਟੰਟ ਕਰਨ ਵਾਲਿਆਂ ਨੂੰ ਅਦਾਲਤ 'ਚ ਲੈ ਕੇ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਗੁਰਦਾਸ ਮਾਨ ਦਾ ਦੇਸ਼ ਪ੍ਰਤੀ ਜਾਗਿਆ ਪਿਆਰ, ਕਿਹਾ- ਜੋ ਦੇਸ਼ ਦਾ ਨਹੀਂ ਹੋ ਸਕਦਾ, ਉਹ...

ਉਨ੍ਹਾਂ ਕਿਹਾ ਕਿ ਉਹ ਕਿਤਾਬ ਵਾਲੇ ਮਿੱਤਰ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਹਰ ਐਤਵਾਰ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹਨ ਤਾਂ ਪਹਿਲਾਂ ਇੱਕ ਵਿਅਕਤੀ ਨੇ ਉਨ੍ਹਾਂ ਬਿਆਨਾਂ ਨੂੰ ਤੋੜ ਮਰੋੜ ਕੇ ਕਿਤਾਬ ਲਿਖੀ ਸੀ, ਜਿਸ ਕਾਰਨ ਉਹ ਹੁਣ ਜਨਤਕ ਤੌਰ 'ਤੇ ਇਸ ਬਾਰੇ ਕੁਝ ਨਹੀਂ ਕਹਿੰਦੇ। 

ਇਹ ਖ਼ਬਰ ਵੀ ਪੜ੍ਹੋ - ਰਤਨ ਟਾਟਾ ਦੀ ਮੌਤ ਨਾਲ ਟੁੱਟਿਆ ਗੁਰਪ੍ਰੀਤ ਘੁੱਗੀ, ਕਿਹਾ- ਇਹ ਕੌਮ ਲਈ ਬਹੁਤ ਵੱਡਾ ਘਾਟਾ

ਬਲਕੌਰ ਸਿੰਘ ਨੇ ਕਿਹਾ ਕਿ ਸਿਰਫ਼ ਉਹੀ ਜਾਣਦੇ ਹਨ ਕਿ ਮੇਰਾ ਪੁੱਤਰ ਕੀ ਸੀ। ਮੇਰੇ ਪੁੱਤਰ ਨੇ ਆਪਣੀ ਮੌਤ ਤੋਂ ਪਹਿਲਾਂ 8-10 ਪੋਡਕਾਸਟ ਅਤੇ ਇੰਟਰਵਿਊ ਦਿੱਤੇ ਸਨ, ਜਿਸ 'ਚ ਉਸ ਨੇ ਆਪਣੀ ਸਾਰੀ ਸੋਚ ਦਾ ਖ਼ੁਲਾਸਾ ਕੀਤਾ ਸੀ, ਹੁਣ ਲੋਕ ਪੈਸੇ ਲਈ ਉਸ ਦੇ ਪੁੱਤਰ ਦੀ ਮੌਤ ਨੂੰ ਵੇਚ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News