''ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ''..!, ਸਟੇਜ ''ਤੇ ਖੜ੍ਹ ਗੈਰੀ ਸੰਧੂ ਨੇ ਸਹੇੜਿਆ ਨਵਾਂ ਵਿਵਾਦ

Saturday, Nov 01, 2025 - 10:17 AM (IST)

''ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ''..!, ਸਟੇਜ ''ਤੇ ਖੜ੍ਹ ਗੈਰੀ ਸੰਧੂ ਨੇ ਸਹੇੜਿਆ ਨਵਾਂ ਵਿਵਾਦ

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਗੈਰੀ ਸੰਧੂ ਇੱਕ ਵੱਡੇ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਉੱਤੇ ਹਿੰਦੂ ਦੇਵੀ-ਦੇਵਤਿਆਂ ਦੇ ਭਜਨ ਦਾ ਅਪਮਾਨ ਕਰਨ ਦਾ ਦੋਸ਼ ਲੱਗਿਆ ਹੈ। ਇਹ ਵਿਵਾਦ ਚਾਰ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਪੈਦਾ ਹੋਇਆ।

ਇਹ ਵੀ ਪੜ੍ਹੋ: ਬਾਲੀਵੁੱਡ ਦੇ ਦਿੱਗਜ ਸੁਪਰਸਟਾਰ ਧਰਮਿੰਦਰ ਦੀ ਹੈਲਥ ਨੂੰ ਲੈ ਕੇ ਆਈ ਵੱਡੀ ਅਪਡੇਟ, ICU 'ਚ ਹਨ ਭਰਤੀ ਹਨ ਅਦਾਕਾਰ

ਕੀ ਹੈ ਮਾਮਲਾ ?

ਗੈਰੀ ਸੰਧੂ ਨੇ ਸ਼ੋਅ ਦੌਰਾਨ ਮਾਤਾ ਵੈਸ਼ਨੋ ਦੇਵੀ ਦੇ ਇੱਕ ਭਜਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੋੜ ਕੇ ਗਾਇਆ। ਉਨ੍ਹਾਂ ਨੇ ਭਜਨ ਦੇ ਬੋਲਾਂ ਨੂੰ ਬਦਲ ਕੇ ਗਾਇਆ: “ਚਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਹੈ”।

ਇਹ ਵੀ ਪੜ੍ਹੋ: KBC 'ਚ ਜਾਣ ਤੇ ਅਮਿਤਾਭ ਦੇ ਪੈਰੀਂ ਹੱਥ ਲਾਉਣ 'ਤੇ ਦਿਲਜੀਤ ਦੁਸਾਂਝ ਦਾ ਪਹਿਲਾ ਬਿਆਨ

ਸ਼ਿਵ ਸੈਨਾ ਅਤੇ ਸੋਸ਼ਲ ਮੀਡੀਆ ਦੀ ਪ੍ਰਤੀਕਿਰਿਆ

ਇਸ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ, ਸ਼ਿਵ ਸੈਨਾ ਪੰਜਾਬ ਦੇ ਨੇਤਾ ਭਾਨੂ ਪ੍ਰਤਾਪ ਨੇ ਕਿਹਾ ਕਿ ਗੈਰੀ ਸੰਧੂ ਨੇ ਭਜਨ ਨੂੰ ਟਰੰਪ ਨਾਲ ਜੋੜ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਭਾਨੂ ਪ੍ਰਤਾਪ ਨੇ ਅੱਗੇ ਦੱਸਿਆ ਕਿ ਉਹ ਗੈਰੀ ਸੰਧੂ ਦੀ ਇਸ ਹਰਕਤ ਨੂੰ ਤਰਨਤਾਰਨ ਵਿੱਚ ਹੋ ਰਹੀਆਂ ਉਪ ਚੋਣਾਂ ਵਿੱਚ ਹਿੱਸਾ ਲੈ ਰਹੇ ਸਮੁੱਚੇ ਹਿੰਦੂ ਸਮਾਜ ਦੇ ਨੇਤਾਵਾਂ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਅਪਮਾਨ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਗਾਇਕ ਦਾ ਕਿਸ ਤਰ੍ਹਾਂ ਵਿਰੋਧ ਕੀਤਾ ਜਾਵੇ। ਦੂਜੇ ਪਾਸੇ, ਸੋਸ਼ਲ ਮੀਡੀਆ 'ਤੇ ਵੀ ਗੈਰੀ ਸੰਧੂ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ ਕਿ "ਸਾਡੇ ਦੇਵ ਸਮਾਜ ਦਾ ਮਜ਼ਾਕ ਨਾ ਬਣਾਓ" ਅਤੇ ਯਾਦ ਦਿਵਾਇਆ ਕਿ ਜਿਸ ਭਜਨ ਦੇ ਬੋਲ ਬਦਲ ਕੇ ਗਾਏ ਜਾ ਰਹੇ ਹਨ, ਉਹ ਮਾਂ ਵੈਸ਼ਨੋ ਦੇਵੀ ਦਾ ਭਜਨ ਹੈ। 

ਇਹ ਵੀ ਪੜ੍ਹੋ: ਪੰਜਾਬ ਦੀ 'ਐਸ਼ਵਰਿਆ ਰਾਏ' ਨੇ ਘਟਾਇਆ 17 ਕਿਲੋ ਭਾਰ, ਜਾਣੋ ਕਿਵੇਂ ਕੀਤਾ ਸ਼ਾਨਦਾਰ ਬਾਡੀ ਟ੍ਰਾਂਸਫਾਰਮੇਸ਼ਨ

 


author

cherry

Content Editor

Related News