ਪ੍ਰਾਪਰਟੀ ’ਚ ਨਿਵੇਸ਼ ਕਰ ਕੇ ਫਸੇ ਪੰਜਾਬੀ NRI,  ਮੁਨਾਫ਼ੇ ਦੀ ਬਜਾਏ ਹੋ ਰਿਹਾ ਹੈ ਨੁਕਸਾਨ

Saturday, Dec 24, 2022 - 06:56 PM (IST)

ਪ੍ਰਾਪਰਟੀ ’ਚ ਨਿਵੇਸ਼ ਕਰ ਕੇ ਫਸੇ ਪੰਜਾਬੀ NRI,  ਮੁਨਾਫ਼ੇ ਦੀ ਬਜਾਏ ਹੋ ਰਿਹਾ ਹੈ ਨੁਕਸਾਨ

ਨਵੀਂ ਦਿੱਲੀ - ਰੁਪਏ ਦੇ ਮੁਕਾਬਲੇ ਡਾਲਰ ਦੀ ਵਧਦੀ ਕੀਮਤ ਨੇ ਪੰਜਾਬ ਦੇ ਉਨ੍ਹਾਂ ਐੱਨ. ਆਰ. ਆਈਜ਼ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਜਿਨ੍ਹਾਂ ਨੇ ਪੰਜਾਬ ਦੇ ਸ਼ਹਿਰਾਂ ਦੀ ਆਰਗਨਾਈਜ਼ਡ ਪ੍ਰਾਪਰਟੀ ’ਚ ਨਿਵੇਸ਼ ਕੀਤਾ ਹੋਇਆ ਹੈ। ਐੱਨ. ਆਰ. ਆਈ. ਅਜਿਹਾ ਨਿਵੇਸ਼ ਆਮ ਤੌਰ ’ਤੇ ਪੁਰਾਣੇ ਇਲਾਕਿਆਂ ਦੇ ਪਲਾਟਸ ਅਤੇ ਘਰਾਂ ਨੂੰ ਖਰੀਦਣ ਲਈ ਕਰਦੇ ਹਨ ਅਤੇ ਉਨ੍ਹਾਂ ਦਾ ਮਕਸਦ ਭਾਰਤ ਆਉਣ ’ਤੇ ਇਨ੍ਹਾਂ ਘਰਾਂ ’ਚ ਰਹਿਣਾ ਹੁੰਦਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਫਲੈਟਸ ਦੀ ਕੀਮਤ ਵਧ ਜਾਏਗੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਮੁਨਾਫਾ ਹੋਵੇਗਾ ਪਰ ਡਾਲਰ ਦੀ ਲਗਾਤਾਰ ਵਧਦੀ ਕੀਮਤ ਨੇ ਉਨ੍ਹਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ ਅਤੇ 5 ਸਾਲ ਪਹਿਲਾਂ ਪੰਜਾਬ ਦੀ ਅਜਿਹੀ ਪ੍ਰਾਪਰਟੀ ’ਚ ਨਿਵੇਸ਼ ਕਰਨ ਵਾਲੇ ਐੱਨ. ਆਰ. ਆਈਜ਼ ਹੁਣ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : ਸਿਰਫ਼ 2023 ਰੁਪਏ 'ਚ ਲਓ ਹਵਾਈ ਯਾਤਰਾ ਦਾ ਆਨੰਦ, Indigo ਨੇ ਅੱਜ ਤੋਂ ਸ਼ੁਰੂ ਕੀਤੀ ਸੇਲ

ਇਸ ਉਦਾਹਰਣ ਨਾਲ ਸਮਝੋ ਕਿਵੇਂ ਹੋ ਰਿਹਾ ਹੈ ਨੁਕਸਾਨ

ਜੇ ਇਕ ਐੱਨ. ਆਰ. ਆਈ. ਨੇ 5 ਸਾਲ ਪਹਿਲਾਂ ਇਕ ਲੱਖ ਡਾਲਰ ਦਾ ਨਿਵੇਸ਼ ਕਰ ਕੇ ਪੰਜਾਬ ’ਚ ਪ੍ਰਾਪਰਟੀ ਖਰੀਦੀ ਹੋਵੇ ਤਾਂ ਉਸ ਨੂੰ ਆਪਣੇ ਇਕ ਲੱਖ ਡਾਲਰ ਦੇ ਬਦਲੇ ਭਾਰਤ ਦੇ ਕਰੀਬ 64 ਲੱਖ ਰੁਪਏ ਮਿਲੇ ਸਨ ਅਤੇ ਇਹ ਰਕਮ ਉਸ ਨੇ ਪੰਜਾਬ ’ਚ ਪ੍ਰਾਪਰਟੀ ’ਚ ਨਿਵੇਸ਼ ਕਰ ਦਿੱਤੀ। ਪ੍ਰਾਪਰਟੀ ’ਚ ਨਿਵੇਸ਼ ਕਰਦੇ ਸਮੇਂ ਉਸ ਨੇ ਸਰਕਾਰ ਨੂੰ 9 ਫੀਸਦੀ ਸਟੈਂਪ ਡਿਊਟੀ ਅਤੇ ਇਕ ਫੀਸਦੀ ਰਕਮ ਰਜਿਸਟ੍ਰੇਸ਼ਨ ਫੀਸ ਵਜੋਂ ਅਦਾ ਕੀਤੀ ਯਾਨੀ ਉਸ ਨੂੰ ਐੱਨ. ਆਰ. ਆਈ. ਨਿਵੇਸ਼ਕ ਦੇ ਕਰੀਬ 6.50 ਲੱਖ ਰੁਪਏ ਉਸ ਪ੍ਰਾਪਰਟੀ ਦੀ ਕਾਨੂੰਨੀ ਕਾਰਵਾਈ ਪੂਰੀ ਕਰਨ ’ਚ ਲੱਗ ਗਏ। ਹੁਣ ਜੇ ਪੰਜ ਸਾਲਾਂ ਬਾਅਦੇ ਉਸ ਪ੍ਰਾਪਰਟੀ ਦੀ ਕੀਮਤ 50 ਫੀਸਦੀ ਵੀ ਵਧ ਗਈ ਤਾਂ ਉਸ ਨੂੰ ਵੇਚਣ ’ਤੇ 96 ਲੱਖ ਰੁਪਏ ਮਿਲਣਗੇ ਪਰ ਜੇ ਉਹ ਇਨ੍ਹਾਂ 96 ਲੱਖ ਨੂੰ ਡਾਲਰ ’ਚ ਕਨਵਰਟ ਕਰਵਾਏਗਾ ਤਾਂ ਇਸ ਦੇ ਕਰੀਬ 1 ਲੱਖ 16 ਹਜ਼ਾਰ ਡਾਲਰ ਮਿਲਣਗੇ ਯਾਨੀ ਇਕ ਲੱਖ ਡਾਲਰ ’ਤੇ ਐੱਨ. ਆਰ. ਆਈ. ਨੂੰ ਪ੍ਰਤੀ ਸਾਲ ਕਰੀਬ 3 ਫੀਸਦੀ ਦਾ ਰਿਟਰਨ ਹਾਸਲ ਹੋਇਆ ਪਰ ਇਸ ਮੁਨਾਫੇ ’ਤੇ ਵੀ ਉਸ ਨੂੰ ਲਾਂਗ ਟਰਮ ਕੈਪੀਟਲ ਗੇਨ ਟੈਕਸ ਦੇਣਾ ਪਵੇਗਾ। ਲਿਹਾਜਾ ਅਜਿਹੇ ਐੱਨ. ਆਰ. ਆਈਜ਼ ਨੂੰ ਪੰਜਾਬ ’ਚ ਅਨ-ਆਰਗਨਾਈਜ਼ਡ ਸੈਕਟਰ ’ਚ ਨਿਵੇਸ਼ ’ਤੇ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਲਈ ਤਬਾਹੀ ਭਰਿਆ ਰਿਹਾ ਇਹ ਹਫ਼ਤਾ, ਪਿਛਲੇ 7 ਦਿਨਾਂ 'ਚ ਨਿਵੇਸ਼ਕਾਂ ਨੂੰ 19 ਲੱਖ ਕਰੋੜ ਦਾ ਨੁਕਸਾਨ

ਆਰਗਨਾਈਜ਼ਡ ਰੀਅਲ ਅਸਟੇਟ ’ਚ ਐੱਨ. ਆਰ. ਆਈ. ਨਿਵੇਸ਼ ਵਧਿਆ

ਹਾਲਾਂਕਿ ਪਿਛਲੇ ਕੁੱਝ ਸਾਲਾਂ ’ਚ ਅਜਿਹੇ ਸ਼ਹਿਰਾਂ ’ਚ ਐੱਨ. ਆਰ. ਆਈਜ਼ ਦਾ ਰੀਅਲ ਅਸਟੇਟ ’ਚ ਨਿਵੇਸ਼ ਵਧਿਆ ਹੈ ਜਿੱਥੇ ਪ੍ਰਾਪਰਟੀ ਮਾਰਕੀਟ ਜ਼ਿਆਦਾ ਆਰਗਨਾਈਜ਼ਡ ਹੈ ਜਿੱਥੇ ਉਨ੍ਹਾਂ ਨੂੰ ਰੈਂਟ ਵਜੋਂ ਚੰਗੀ ਕਮਾਈ ਹੋ ਰਹੀ ਹੈ। ਇਕ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਐੱਨ. ਆਰ. ਆਈ. ਦਿੱਲੀ, ਗੁੜਗਾਓਂ, ਪੁਣੇ, ਹੈਦਰਾਬਾਦ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ’ਚ ਆਰਗਨਾਈਜ਼ਡ ਪ੍ਰਾਪਰਟੀ ’ਚ ਵੱਡਾ ਨਿਵੇਸ਼ ਕਰ ਰਹੇ ਹਨ। ਪਿਛਲੇ ਸਾਲ ਮੁੰਬਈ ’ਚ ਹੀ ਔਸਤਨ ਰੈਂਟਲ ਇਨਕਮ ’ਚ 18 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹੋਰ ਮੈਟਰੋ ਸਿਟੀਜ਼ ’ਚ ਵੀ ਰੈਂਟਲ ਇਨਕਮ ਜ਼ਿਆਦਾ ਹੈ, ਜਿਸ ਕਾਰਨ ਐੱਨ. ਆਰ. ਆਈ. ਅਾਰਗਨਾਈਜ਼ਡ ਰੀਅਲ ਅਸਟੇਟ ਦਾ ਰੁਖ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ’ਚ ਫਾਇਦਾ ਵੀ ਹੋ ਰਿਹਾ ਹੈ। ਪਿਛਲੇ ਵਿੱਤੀ ਸਾਲ ਦੌਰਾਨ ਐੱਨ. ਆਰ. ਆਈਜ਼ ਦਾ ਰੀਅਲ ਅਸਟੇਟ ਸੈਕਟਰ ’ਚ ਕੁੱਲ ਨਿਵੇਸ਼ 13.3 ਬਿਲੀਅਨ ਡਾਲਰ ਹੈ ਅਤੇ ਇਸ ਦੇ ਚਾਲੂ ਵਿੱਤੀ ਸਾਲ ’ਚ 14.9 ਬਿਲੀਅਨ ਡਾਲਰ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਡਰੋਨ, ਰੋਬੋਟ ਕਾਰੋਬਾਰ 'ਤੇ ਮੁਕੇਸ਼ ਅੰਬਾਨੀ ਦਾ ਫੋਕਸ, 2.5 ਕਰੋੜ ਡਾਲਰ 'ਚ ਖ਼ਰੀਦੀ ਅਮਰੀਕੀ ਕੰਪਨੀ ਦੀ ਹਿੱਸੇਦਾਰੀ

ਮੁਨਾਫ਼ੇ ਦੀ ਬਜਾਏ ਹੋ ਰਿਹਾ ਹੈ ਨੁਕਸਾਨ

ਐੱਨ. ਆਰ. ਆਈਜ਼ ਵਲੋਂ ਅਨ ਆਰਗਨਾਈਜ਼ਡ ਪ੍ਰਾਪਰਟੀ ’ਚ ਨਿਵੇਸ਼ ਨਾਲ ਨਾ ਸਿਰਫ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਇਸ ਨਾਲ ਉਸ ਪ੍ਰਾਪਰਟੀ ਦਾ ਵੀ ਸਹੀ ਇਸਤੇਮਾਲ ਨਹੀਂ ਹੋ ਰਿਹਾ, ਜਿਸ ’ਚ ਐੱਨ. ਆਰ. ਆਈਜ਼ ਨੇ ਨਿਵੇਸ਼ ਕੀਤਾ ਹੈ। ਲਿਹਾਜਾ ਸ਼ਹਿਰਾਂ ’ਚ ਨਾਜਾਇਜ਼ ਕਾਲੋਨੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਸਰਕਾਰਾਂ ਨੂੰ ਅਜਿਹੀਆਂ ਕਾਲੋਨੀਆਂ ’ਚ ਬਿਜਲੀ ਪਾਣੀ ਦੀ ਸਪਲਾਈ ’ਤੇ ਕਰੋੜਾਂ ਰੁਪਏ ਖਰਚ ਕਰਨੇ ਪੈ ਰਹੇ ਹਨ। ਅਜਿਹੀਆਂ ਕਾਲੋਨੀਆਂ ਨੂੰ ਚੋਣਾਂ ਦੇ ਨੇੜੇ ਆ ਕੇ ਵਨ ਟਾਈਮ ਸੈਟਲਮੈਂਟ ਦੇ ਨਾਂ ਅੱਪਰ ਰੈਗੂਲਰ ਕੀਤਾ ਜਾਂਦਾ ਹੈ, ਜਿਸ ਨਾਲ ਸ਼ਹਿਰਾਂ ਦੀ ਹਾਲਤ ਵਿਗੜ ਰਹੀ ਹੈ ਅਤੇ ਵਿਵਸਥਿਤ ਤਰੀਕੇ ਨਾਲ ਵਿਕਾਸ ਵੀ ਪ੍ਰਭਾਵਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ : NPPA ਦਾ ਅਹਿਮ ਫ਼ੈਸਲਾ, ਸ਼ੂਗਰ ਤੇ ਹੈਪੇਟਾਈਟਸ ਸਣੇ ਕਈ ਦਵਾਈਆਂ ਦੀਆਂ ਕੀਮਤਾਂ 40 ਫ਼ੀਸਦੀ ਤੱਕ ਘਟਾਈਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News