ਇੰਗਲੈਂਡ ਦੀ ਧਰਤੀ 'ਤੇ ਪੰਜਾਬੀ ਨੌਜਵਾਨ ਦਾ ਕਤਲ, 22 ਸਾਲ ਬਾਅਦ ਆਉਣਾ ਸੀ ਘਰ (ਤਸਵੀਰਾਂ)

Saturday, Jul 06, 2019 - 03:43 PM (IST)

ਇੰਗਲੈਂਡ ਦੀ ਧਰਤੀ 'ਤੇ ਪੰਜਾਬੀ ਨੌਜਵਾਨ ਦਾ ਕਤਲ, 22 ਸਾਲ ਬਾਅਦ ਆਉਣਾ ਸੀ ਘਰ (ਤਸਵੀਰਾਂ)

ਰੂਪਨਗਰ/ਨਵਾਂਸ਼ਹਿਰ/ਇੰਗਲੈਂਡ (ਜੋਬਨਪ੍ਰੀਤ)— 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਏ ਬੰਗਾ ਦੇ ਪਿੰਡ ਕਜਲਾ ਦੇ ਰਹਿਣ ਵਾਲੇ ਵਿਅਕਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਮੌਤ ਦੀ ਖਬਰ ਪਰਿਵਾਰ ਦੇ ਕੋਲ ਪਹੁੰਚੀ ਤਾਂ ਪਰਿਵਾਰ 'ਚ ਸੋਗ ਦੀ ਲਹਿਰ ਛਾ ਗਈ। ਇਹ ਘਟਨਾ ਉਥੋਂ ਦੇ ਲਿਸਟਰ 'ਚ ਵਾਪਰੀ। ਕਤਲ ਦੀ ਵਾਰਦਾਤ ਨੂੰ ਅੰਜਾਮ ਉਸ ਦੇ ਦੋਸਤ ਵੱਲੋਂ ਹੀ ਦਿੱਤਾ ਗਿਆ ਹੈ। ਉਸ ਦੇ ਦੋਸਤ 'ਤੇ ਕਤਲ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਫੈਕਟਰੀ 'ਚ ਕੰਮ 'ਤੇ ਦੇਰੀ ਨਾਲ ਪਹੁੰਚਿਆ ਸੀ। ਇਸੇ ਗੱਲ ਨੂੰ ਲੈ ਕੇ ਉਸ ਦੀ ਆਪਣੇ ਸਾਥੀ ਨਾਲ ਤਕਰਾਰ ਹੋ ਗਈ। ਇਸੇ ਦੌਰਾਨ ਗੁੱਸੇ 'ਚ ਆਏ ਦੋਸਤ ਨੇ ਛੁਰਾ ਮਾਰ ਕੇ ਸੁਖਵਿੰਦਰ ਦਾ ਕਤਲ ਕਰ ਦਿੱਤਾ।

PunjabKesari
ਮਿਤ੍ਰਕ ਦੀ ਮਾਤਾ ਕਸ਼ਮੀਰ ਕੌਰ ਅਤੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਦਾ ਵਿਦੇਸ਼ੀ ਧਰਤੀ 'ਤੇ ਕਤਲ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਵਿਦੇਸ਼ੋਂ ਫੋਨ ਜ਼ਰੀਏ ਮਿਲੀ। ਉਨ੍ਹਾਂ ਦੱਸਿਆ ਕਿ ਉਥੋਂ ਦੀ ਪੁਲੀਸ ਵੱਲੋਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰਿਵਾਰ ਨੇ ਮੰਗ ਕੀਤੀ ਕਿ ਸੁਖਵਿੰਦਰ ਸਿੰਘ ਦੇ ਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

PunjabKesari

ਦੱਸਣਯੋਗ ਹੈ ਕਿ ਮਿਤ੍ਰਕ 22ਸਾਲ 'ਚ ਇੱਕ ਵੀ ਵਾਰ ਵਤਨ ਨਹੀਂ ਪਰਤਿਆਂ ਸੀ ਅਤੇ ਹੁਣ ਉਹ ਪੱਕਾ ਹੋਣ ਤੋਂ ਬਾਅਦ ਜਲਦ ਦੇਸ਼ ਆਉਣ ਬਾਰੇ ਦੱਸ ਰਿਹਾ ਸੀ। ਸੁਖਵਿੰਦਰ ਸਿੰਘ ਗਿੱਲ 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਿਆ ਸੀ ਅਤੇ 22 ਸਾਲ 'ਚ ਇਕ ਵਾਰ ਵੀ ਵਤਨ ਨਹੀਂ ਪਰਤਿਆ ਸੀ। ਹੁਣ ਉਹ ਪੱਕਾ ਹੋਣ ਤੋਂ ਬਾਅਦ ਜਲਦ ਦੇਸ਼ ਆਉਣ ਲਈ ਪਰਿਵਾਰ ਨੂੰ ਕਹਿ ਰਿਹਾ ਸੀ ਪਰ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਹੀ ਉਹ ਹਮੇਸ਼ਾ ਲਈ ਪਰਿਵਾਰ ਤੋਂ ਦੂਰ ਚਲਾ ਗਿਆ।

PunjabKesari


author

shivani attri

Content Editor

Related News