ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ

Wednesday, Feb 08, 2023 - 06:27 PM (IST)

ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ

ਗੋਰਾਇਆ (ਮੁਨੀਸ਼)- ਜਲੰਧਰ ਜ਼ਿਲ੍ਹੇ ਦੇ ਸ਼ਹਿਰ ਗੋਰਾਇਆ ਦੇ ਨੌਜਵਾਨ ਦੀ ਆਸਟ੍ਰੇਲੀਆ ਵਿਖੇ ਬੀਤੇ ਦਿਨ ਮੌਤ ਹੋ ਗਈ ਸੀ। ਅੱਜ ਦੀ ਉਸ ਦੀ ਮ੍ਰਿਤਕ ਦੇਹ ਜੱਦੀ ਪਿੰਡ ਵਿਚ ਲਿਆਂਦੀ ਗਈ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੇਵਾ ਮੁਕਤ ਸਹਾਇਕ ਐਕਸੀਅਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਤਪਾਲ ਭੌਂਸਲੇ ਦੇ ਨੌਜਵਾਨ ਪੁੱਤਰ ਦਿਨੇਸ਼ ਕੁਮਾਰ ਭੌਂਸਲੇ ਦੀ 27 ਜਨਵਰੀ ਨੂੰ ਆਸਟ੍ਰੇਲੀਆ ਦੇ ਸ਼ਹਿਰ ਯੰਗ ਵਿਖੇ ਸੰਖੇਪ ਬੀਮਾਰੀ ਉਪਰੰਤ ਮੌਤ ਹੋ ਗਈ। ਉਹ 36 ਵਰ੍ਹਿਆਂ ਦਾ ਸੀ। ਉਹ ਆਸਟ੍ਰੇਲੀਆ 'ਚ ਆਪਣੀ ਪਤਨੀ ਮੋਨਿਕਾ ਭੌਂਸਲੇ ਅਤੇ ਬੇਟਾ ਆਯੂਸ਼ ਭੌਂਸਲੇ ਨਾਲ ਰਹਿ ਰਿਹਾ ਸੀ। 

ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

PunjabKesari

ਦਿਨੇਸ਼ ਕੁਮਾਰ ਭੌਂਸਲੇ 2008 'ਚ ਆਸਟ੍ਰੇਲੀਆ ਗਿਆ ਸੀ। ਮੌਤ ਦੀ ਖ਼ਬਰ ਨਾਲ ਇਲਾਕੇ 'ਚ ਸੋਗ ਪਸਰ ਗਿਆ। ਦਿਨੇਸ਼ ਕੁਮਾਰ ਦੋ ਭੈਣਾਂ ਰਜਨੀ ਅਤੇ ਪ੍ਰੋਮਿਲਾ ਦਾ ਇਕਲੌਤਾ ਭਰਾ ਸੀ। ਦਿਨੇਸ਼ ਕੁਮਾਰ ਭੌਂਸਲੇ ਕਾਂਗਰਸੀ ਆਗੂ ਅੰਮ੍ਰਿਤਪਾਲ ਭੌਂਸਲੇ ਦਾ ਚਚੇਰਾ ਭਰਾ ਸੀ। ਜਿਵੇਂ ਹੀ ਉਸ ਦੀ ਮ੍ਰਿਤਕ ਗੋਰਾਇਆ ਵਿਖੇ ਪਹੁੰਚੀ ਤਾਂ ਇਕਲੌਤੇ ਪੁੱਤ ਨੂੰ ਲਾਸ਼ ਬਣੇ ਵੇਖ ਪਰਿਵਾਰ ਧਾਹਾਂ ਮਾਰ ਰੋਇਆ। ਗੋਰਾਇਆ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਦਿਨੇਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਸਿਆਸੀ ਆਗੂ, ਧਾਰਮਿਕ ਆਗੂ, ਸਮਾਜ ਸੇਵੀ ਹਾਜ਼ਰ ਸਨ। 15 ਫਰਵਰੀ ਨੂੰ ਦਿਨੇਸ਼ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਗੋਰਾਇਆ ਵਿੱਖੇ ਹੋਵੇਗੀ।

PunjabKesari

PunjabKesari

 

ਇਹ ਵੀ ਪੜ੍ਹੋ : ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News