ਪੰਜਾਬੀ ਕਾਮਿਆਂ ਨੇ ਪੂਰੀ ਕੀਤੀ ਪਰਵਾਸੀ ਮਜ਼ਦੂਰਾਂ ਦੀ ਘਾਟ
Tuesday, Jun 30, 2020 - 12:44 PM (IST)
ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਜਦੋਂ 10 ਜੂਨ ਤੋਂ ਕਿਸਾਨਾਂ ਦੇ ਖੇਤਾਂ 'ਚ ਝੋਨਾ ਲੱਗਣਾ ਸ਼ੁਰੂ ਹੋਇਆ ਸੀ ਤਾਂ ਉਸ ਵਕਤ ਤਾਂ ਇੰਝ ਲੱਗਦਾ ਸੀ ਕਿ ਐਂਤਕੀ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਝੋਨਾ ਕਿਵੇਂ ਲਾਇਆ ਜਾਵੇਗਾ ਤੇ ਕਿਸਾਨ ਵਰਗ ਤੰਗ-ਪ੍ਰੇਸ਼ਾਨ ਹੋਵੇਗਾ। ਕਿਉਂਕਿ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਪ੍ਰਵਾਸੀ ਮਜ਼ਦੂਰ ਹੀ ਜ਼ਿਆਦਾ ਝੋਨਾ ਲਾਉਂਦੇ ਸਨ। ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਪ੍ਰਵਾਸੀ ਮਜ਼ਦੂਰ ਐਂਤਕੀ ਨਹੀਂ ਅੱਪੜ ਸਕੇ ਪਰ ਉਨ੍ਹਾਂ ਦੀ ਘਾਟ ਨੂੰ ਪੰਜਾਬੀ ਮਜ਼ਦੂਰਾਂ ਨੇ ਦੂਰ ਕਰ ਦਿੱਤਾ ਹੈ। ਪੰਜਾਬੀ ਮਜ਼ਦੂਰ ਇਸ ਕੰਮ ਲਈ ਬੜਾ ਉਤਸ਼ਾਹ ਵਿਖਾ ਰਹੇ ਹਨ।
ਇਹ ਵੀ ਪੜ੍ਹੋ: ਕੀ 2022 'ਚ 'ਨਸ਼ਾ' ਮੁੜ ਬਣੇਗਾ ਸੱਤਾ 'ਤੇ ਕਾਬਜ਼ ਹੋਣ ਦਾ ਮੁੱਖ ਮੁੱਦਾ ਜਾਂ ਫਿਰ.....?
ਪੂਰੇ ਦੇ ਪੂਰੇ ਪਰਿਵਾਰ ਝੋਨਾ ਲਾਉਣ ਲਈ ਜਾ ਰਹੇ ਹਨ। ਇਸ ਕੰਮ ਲਈ ਬਾਵਰੀਆ ਸਮਾਜ ਦੇ ਲੋਕਾਂ ਨੂੰ ਜ਼ਿਆਦਾ ਮਾਹਰ ਮੰਨਿਆ ਜਾ ਰਿਹਾ ਹੈ। ਬਾਵਰੀਆ ਸਮਾਜ ਦੇ ਲੋਕਾਂ ਵਿਚ ਹਿੰਮਤ ਤੇ ਸ਼ਕਤੀ ਹੈ। ਉਹ ਸਵੇਰੇ ਤਿੰਨ ਵਜੇ ਹੀ ਉੱਠ ਜਾਂਦੇ ਹਨ ਅਤੇ ਚਾਰ ਵਜੇ ਰੋਟੀਆਂ ਪਕਾਉਣ ਲਈ ਤੰਦੂਰ ਤਪ ਜਾਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦ ਅਨੇਕਾਂ ਲੋਕ ਅਜੇ ਸੁੱਤੇ ਪਏ ਹੁੰਦੇ ਹਨ ਤਾਂ ਬਾਵਰੀਆ ਸਮਾਜ ਦੇ ਲੋਕ ਸਵੇਰੇ ਪੰਜ ਵਜੇ ਖੇਤਾਂ 'ਚ ਪਹੁੰਚ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੰਦੇ ਹਨ। ਜ਼ਿਕਰਯੋਗ ਹੈ ਕਿ ਬਾਵਰੀਆ ਸਮਾਜ ਦੇ ਲੋਕ ਸਭ ਤੋਂ ਤੇਜ਼ੀ ਨਾਲ ਝੋਨਾ ਲਾਉਂਦੇ ਹਨ। ਇਸ ਵਾਰ ਜੋ ਹੋਰ ਵੇਖਣ ਨੂੰ ਆਇਆ ਹੈ ਕਿ ਗਰੀਬ ਪਰਿਵਾਰਾਂ ਨਾਲ ਸਬੰਧਿਤ ਅਨੇਕਾਂ ਪੜ੍ਹੇ-ਲਿਖੇ ਨੌਜਵਾਨ, ਜੋ ਪਹਿਲਾਂ ਕਦੇ ਝੋਨਾ ਲਾਉਣ ਲਈ ਨਹੀ ਜਾਂਦੇ ਸਨ, ਉਹ ਵੀ ਝੋਨਾ ਲਾਉਣ ਲਈ ਜਾ ਰਹੇ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਮਸ਼ੀਨਾਂ ਦੇ ਨਾਲ ਹੋਣ ਕਰਕੇ ਵੀ ਮਜ਼ਦੂਰਾਂ ਦੀ ਘਾਟ ਮਹਿਸੂਸ ਨਹੀ ਹੋ ਰਹੀ ਹੈ।
ਇਹ ਵੀ ਪੜ੍ਹੋ: ਭਾਰਤ ਪਾਕਿ ਬਾਰਡਰ 'ਤੇ ਬੀ.ਐੱਸ.ਐੱਫ. ਵਲੋਂ 55 ਕਰੋੜ ਦੀ ਹੈਰੋਇਨ ਬਰਾਮਦ