ਪੰਜਾਬ ਦੀ ਧੀ ਕੈਨੇਡਾ ਵਿਚ ਬਣ ਗਈ ਪੁਲਸ ਅਫਸਰ
Thursday, Nov 21, 2024 - 05:39 AM (IST)

ਮੋਗਾ (ਕਸ਼ਿਸ਼) : ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੀ ਧੀ ਕੈਨੇਡੀਅਨ ਪੁਲਸ 'ਚ ਭਰਤੀ ਹੋਈ ਹੈ। ਕੈਨੇਡਾ ਦੇ ਸ਼ਹਿਰ ਵੈਨਕੁਵਰ 'ਚ ਰਹਿਣ ਵਾਲੀ ਪਰਦੀਪ ਕੌਰ ਧਾਲੀਵਾਲ ਸਪੁੱਤਰੀ ਰੋਮੀ ਧਾਲੀਵਾਲ ਕੈਨੇਡਾ ਦੀ ਹੀ ਜੰਮਪਲ ਹੈ।
ਇਸ ਮੌਕੇ ਪਰਦੀਪ ਕੌਰ ਧਾਲੀਵਾਲ ਦੇ ਚਾਚਾ ਪ੍ਰਸਿੱਧ ਕਮੇਡੀਅਨ ਭਾਨਾ ਭਗੌੜਾ ਨੇ ਦੱਸਿਆ ਕਿ ਸਾਡੀ ਬੇਟੀ ਪਰਦੀਪ ਕੌਰ ਨੇ ਸਖਤ ਮਿਹਨਤ ਤੇ ਲਗਨ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਰਦੀਪ ਦੇ ਇਸ ਪ੍ਰਾਪਤੀ ਨਾਲ ਪੂਰੇ ਪਰਿਵਾਰ ਨੂੰ ਮਾਣ ਹਾਸਿਲ ਹੋਇਆ ਹੈ, ਉਥੇ ਪੂਰਾ ਨਿਹਾਲ ਸਿੰਘ ਵਾਲਾ ਇਲਾਕੇ ਲਈ ਮਾਣ ਵਾਲੀ ਗੱਲ ਹੈ।