ਪਰਦੇਸਾਂ ''ਚ ਪੰਜਾਬੀ ਜੋੜਿਆਂ ਦੀ ਟੁੱਟਦੀ ਧੜੱਕ ਕਰਕੇ...

Saturday, Mar 30, 2019 - 09:50 AM (IST)

ਪਰਦੇਸਾਂ ''ਚ ਪੰਜਾਬੀ ਜੋੜਿਆਂ ਦੀ ਟੁੱਟਦੀ ਧੜੱਕ ਕਰਕੇ...

ਚੰਡੀਗੜ੍ਹ : ਪਰਦੇਸ ਗਏ ਪੰਜਾਬੀ ਜੋੜੇ ਆਪਣੇ ਰਿਸ਼ਤੇ ਨੂੰ ਜ਼ਿਆਦਾ ਦੇਰ ਤੱਕ ਨਹੀਂ ਚਲਾ ਪਾਉਂਦੇ, ਜਿਸ ਕਾਰਨ ਉਨ੍ਹਾਂ ਦੀ ਧੜੱਕ ਕਰਕੇ ਟੁੱਟ ਜਾਂਦੀ ਹੈ। ਜਾਣਕਾਰੀ ਮੁਤਾਬਕ ਐੱਨ. ਆਰ. ਆਈ. ਵਿੰਗ ਤੋਂ ਹਾਸਲ ਤੱਥਾਂ ਦੇ ਹਿਸਾਬ ਨਾਲ ਜਾਇਦਾਦ ਨਾਲ ਸਬੰਧਿਤ ਸ਼ਿਕਾਇਤਾਂ ਭਾਵੇਂ ਆਉਂਦੀਆਂ ਹਨ ਪਰ ਪਰਦੇਸ ਜਾਣ ਤੋਂ ਬਾਅਦ ਲੜਕੇ ਅਤੇ ਲੜਕੀ ਦਰਮਿਆਨ ਵਿਆਹੁਤਾ ਸਬੰਧ ਵਿਗੜਨ ਅਤੇ ਧੋਖਾਧੜੀ ਦੀਆਂ ਸ਼ਿਕਾਇਤਾਂ ਜ਼ਿਆਦਾ ਆਉਣ ਲੱਗੀਆਂ ਹਨ, ਜਿਸ ਕਾਰਨ ਵਿਆਹਾਂ ਸਬੰਧੀ ਝਗੜਿਆਂ ਨੇ ਹੁਣ ਪਹਿਲੀ ਥਾਂ ਲੈ ਲਈ ਹੈ। ਪੰਜਾਬ ਪੁਲਸ ਵਲੋਂ ਐੱਨ. ਆਰ. ਆਈ. ਥਾਣਿਆਂ 'ਚ ਸਾਲ 2013 ਤੋਂ ਲੈ ਕੇ ਮਾਰਚ 2019 ਤੱਕ ਪਰਵਾਸੀ ਭਾਰਤੀਆਂ ਨਾਲ ਸਬੰਧਿਤ ਅਪਰਾਧਾਂ ਦੇ ਜੋ ਮਾਮਲੇ ਦਰਜ ਕੀਤੇ ਗਏ, ਉਨ੍ਹਾਂ ਮੁਤਾਬਕ ਇਸ ਸਮੇਂ ਦੌਰਾਨ ਵਿਆਹ ਸਬੰਧੀ ਝਗੜਿਆਂ ਦੇ 446 ਮਾਮਲੇ ਦਰਜ ਕੀਤੇ ਗਏ ਹਨ ਇਸ ਬਾਰੇ ਐੱਨ. ਆਰ. ਆਈ. ਵਿੰਗ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਆਹ ਸਬੰਧੀ ਅਪਰਾਧ ਆਮ ਤੌਰ 'ਤੇ ਵਿਦੇਸ਼ੀ ਧਰਤੀ 'ਤੇ ਹੋਇਆ ਹੁੰਦਾ ਹੈ ਪਰ ਲੜਕੀ ਦੇ ਪਰਿਵਾਰ ਵਲੋਂ ਪੰਜਾਬ 'ਚ ਪਰਚਾ ਦਰਜ ਕਰਾਉਣ ਦੇ ਯਤਨ ਕੀਤੇ ਜਾਂਦੇ ਹਨ। 
ਲੜਕੀਆਂ ਜ਼ਿਆਦਾ ਤੋੜਦੀਆਂ ਨੇ ਰਿਸ਼ਤੇ
ਤਫਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਵਿਦੇਸ਼ ਜਾਣ ਤੋਂ ਬਾਅਦ ਲੜਕੀਆਂ ਵਲੋਂ ਲੜਕਿਆਂ ਦਾ ਸੋਸ਼ਣ ਕਰਨ ਅਤੇ ਧੋਖਾ ਦੇਣ ਦੇ ਮਾਮਲੇ ਵੀ ਵਧ ਰਹੇ ਹਨ। ਅਧਿਕਾਰੀਆਂ ਦਾ ਦੱਸਣਾ ਹੈ ਵਿਦੇਸ਼ ਜਾਣ ਤੋਂ ਬਾਅਦ ਲੜਕੀਆਂ ਵਲੋਂ ਵਿਆਹ ਤੋੜ ਦੇਣ ਦੀਆਂ ਸ਼ਿਕਾਇਤਾਂ ਕਾਫੀ ਆਉਣ ਲੱਗੀਆਂ ਹਨ। ਆਈਲਟਸ ਪਾਸ ਲੜਕੀਆਂ 'ਤੇ ਖਰਚ ਤਾਂ ਮੁੰਡੇ ਵਲੋਂ ਕੀਤਾ ਜਾਂਦਾ ਹੈ ਪਰ ਵਿਦੇਸ਼ ਜਾਣ ਤੋਂ ਬਾਅਦ ਲੜਕੀ ਵਲੋਂ ਨਵੀਂ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨ ਦੇ ਯਤਨ ਕੀਤੇ ਜਾਂਦੇ ਹਨ ਤਾਂ ਨੌਬਤ ਝਗੜੇ ਦੀ ਆ ਜਾਂਦੀ ਹੈ।


author

Babita

Content Editor

Related News