ਅੱਜ ਪਹਿਲੀ ਵਾਰ ਮਨਾਇਆ ਜਾਵੇਗਾ ‘ਪੰਜਾਬੀ ਸਿਨੇਮਾ ਦਿਵਸ’

03/29/2021 4:20:18 PM

ਮੋਹਾਲੀ (ਨਿਆਮੀਆਂ) : ਦਰਅਸਲ 29 ਮਾਰਚ 1935 ਦੇ ਦਿਨ ਪਹਿਲੀ ਪੰਜਾਬੀ ਫ਼ਿਲਮ ‘ਇਸ਼ਕੇ ਪੰਜਾਬ ਉਰਫ ਮਿਰਜਾ ਸਾਹਿਬਾ’ ਸੰਯੁਕਤ ਪੰਜਾਬ ਵਿਚ ਲਾਹੌਰ ਦੀ ਨਵਰੰਗ ਟਾਕੀਜ ’ਚ ਰਿਲੀਜ਼ ਹੋਈ ਸੀ। ਇਸ ਮੌਕੇ ਮੋਹਾਲੀ ਵਿਖੇ 29 ਮਾਰਚ ਨੂੰ ਕੋਵਿਡ ਦੇ ਮੱਦੇਨਜ਼ਰ ਸਾਦਾ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ’ਚ ਪਹਿਲੀ ਨੈਸ਼ਨਲ ਅਵਾਰਡ ਵਿਨਰ ਪੰਜਾਬੀ ਫਿਲਮ ਚੌਧਰੀ ਕਰਨੈਲ ਸਿੰਘ ਦਾ ਸਪੈਸ਼ਲ ਸ਼ੋਅ ਵਿਖਾਇਆ ਜਾਵੇਗਾ ਤਾਂ ਕਿ ਅੱਜ ਦੀ ਨੌਜਵਾਨ ਪੀੜੀ ਨੂੰ 1960 ਦੇ ਦਹਾਕੇ ’ਚ ਸਿਨੇਮਾ ਜਗਤ ਸਬੰਧੀ ਜਾਣਕਾਰੀ ਮਿਲੇ। ਪ੍ਰੋਗਰਾਮ ’ਚ ਪੰਜਾਬੀ ਫ਼ਿਲਮ ਜਗਤ ਦੀਆਂ ਸਾਰੀਆਂ ਨਾਮਵਰ ਸਖਸ਼ੀਅਤਾਂ ਮੌਜੂਦ ਰਹਿਣਗੀਆਂ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਵਾਇਰਲ ‘ਨੀਟ’ ਦੇ ਫਰਜ਼ੀ ਨੋਟੀਫਿਕੇਸ਼ਨ ਕਾਰਨ ਟੈਂਸ਼ਨ ’ਚ ਐੱਨ. ਟੀ. ਏ., ਜਾਰੀ ਕੀਤਾ ਸਪੱਸ਼ਟੀਕਰਨ   

ਪੰਜਾਬੀ ਸਿਨੇਮਾ ਜਗਤ ਲਈ ਨਾਰਥ ਜ਼ੋਨ ਫਿਲਮ ਐਂਡ ਟੀ. ਵੀ. ਆਰਟਿਸਟ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ’ਤੇ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਗੁਰਪ੍ਰੀਤ ਘੁੱਗੀ ਪ੍ਰੈਜ਼ੀਡੈਂਟ ਅਤੇ ਜਨਰਲ ਸਕੱਤਰ ਮਲਕੀਤ ਰੌਣੀ ਨਾਲ ਚੀਫ ਪੈਟਰਨ ਯੋਗਰਾਜ, ਨਿਰਦੇਸ਼ਕ ਅਵਤਾਰ ਸਿੰਘ, ਨਿਰਮਾਤਾ ਦੀਪਕ ਗੁਪਤਾ, ਰਬਾਬ ਸਟੂਡੀਓ ਵੱਲੋਂ ਅਸ਼ਵਨੀ ਸ਼ਰਮਾ, ਨਿਰਦੇਸ਼ਕ ਸਮਰਜੀਤ ਸਿੰਘ, ਸਿਨੇਮੈਟੋਗ੍ਰਾਫਰ ਮਨਜੀਤ ਸਿੰਘ, ਲਾਈਨ ਨਿਰਮਾਤਾ ਲੱਕੀ ਗਿੱਲ ਖਾਸ ਤੌਰ ’ਤੇ ਮੌਜੂਦ ਰਹਿਣਗੇ। ਪੰਜਾਬੀ ਫ਼ਿਲਮ ਡਾਇਰੈਕਟਰ ਅਤੇ ਬਾਲੀਵੁੱਡ ਦੇ ਮਸ਼ਹੂਰ ਸਿਨੇਮੇਟੋਗ੍ਰਾਫਰ ਮਨਮੋਹਨ ਸਿੰਘ ਕੇਕ ਕੱਟ ਕੇ ਪੰਜਾਬੀ ਸਿਨੇਮਾ ਦਿਵਸ ਦੀ ਸ਼ੁਰੂਆਤ ਕਰਨਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮਿ੍ਰਤਸਰ ਦੇ ਦੁਰਗਿਆਣਾ ਮੰਦਰ ’ਚ ਨੌਜਵਾਨ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News