ਕੈਨੇਡਾ ਰਹਿੰਦੇ ਪੁੱਤ ਨਾਲ ਗੱਲ ਕਰਕੇ ਹਟਿਆ ਸੀ ਪਰਿਵਾਰ, ਕੁਝ ਦੇਰ ਮਗਰੋਂ ਆਏ ਫ਼ੋਨ ਨੇ ਪਵਾ ਦਿੱਤੇ ਕੀਰਨੇ

Thursday, Jul 11, 2024 - 09:11 AM (IST)

ਕੈਨੇਡਾ ਰਹਿੰਦੇ ਪੁੱਤ ਨਾਲ ਗੱਲ ਕਰਕੇ ਹਟਿਆ ਸੀ ਪਰਿਵਾਰ, ਕੁਝ ਦੇਰ ਮਗਰੋਂ ਆਏ ਫ਼ੋਨ ਨੇ ਪਵਾ ਦਿੱਤੇ ਕੀਰਨੇ

ਕੋਟਫ਼ਤੂਹੀ (ਬਹਾਦਰ ਖਾਨ)- ਸਥਾਨਕ ਪਿੰਡ ਕੋਟ ਫਤੂਹੀ ਦਾ 24 ਸਾਲਾ ਨੌਜਵਾਨ ਰੋਜ਼ਗਾਰ ਦੀ ਭਾਲ ਵਿਚ ਕੈਨੇਡਾ ਦੇ ਸ਼ਹਿਰ ਸਰੀ ਵਰਕ ਪਰਮਿਟ ’ਤੇ ਗਿਆ ਹੋਇਆ ਸੀ। ਬੀਤੀ ਰਾਤ ਹਾਰਟ ਅਟੈਕ ਹੋਣ ਨਾਲ ਅਚਾਨਕ ਉਸਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਲੜਕੇ ਦੇ ਪਿਤਾ ਸਰਬਜੀਤ ਸਿੰਘ, ਮਾਤਾ ਸ਼ਲਿੰਦਰ ਕੌਰ, ਬਾਬਾ ਸੱਤਪਾਲ, ਦਾਦੀ ਮਹਿੰਦਰ ਕੌਰ, ਨੰਬਰਦਾਰ ਰਾਮ ਸਰੂਪ ਆਦਿ ਨੇ ਦੱਸਿਆ ਕਿ ਉਨ੍ਹਾਂ ਦਾ ਅਣ-ਵਿਆਹਿਆ ਲੜਕਾ ਭੁਪਿੰਦਰ ਸਿੰਘ ਉਰਫ ਭਿੰਦਾ (24) ਪਿਛਲੇ ਇਕ ਸਾਲ ਗਿਆਰਾਂ ਮਹੀਨੇ ਤੋਂ ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿ ਰਿਹਾ ਸੀ। ਬੀਤੀ ਰਾਤ ਉਸ ਨੇ ਭਾਰਤ ਰਹਿੰਦੇ ਆਪਣੇ ਪਰਿਵਾਰ ਨਾਲ ਰਾਤ 12 ਕੁ ਵਜੇ ਤੱਕ ਫੋਨ ’ਤੇ ਗੱਲਬਾਤ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਪਾਣੀ ਤੇ ਮਿੱਟੀ ਪਿੱਛੇ ਹੋਈ ਲੜਾਈ ਨੇ ਧਾਰਿਆ ਖ਼ੂਨੀ ਰੂਪ! ਵਿਅਕਤੀ ਦਾ 6 ਗੋਲ਼ੀਆਂ ਮਾਰ ਕੇ ਕਤਲ

ਭਾਰਤੀ ਸਮੇਂ ਅਨੁਸਾਰ ਤਿੰਨ ਕੁ ਵਜੇ ਦੇ ਕਰੀਬ ਉਸ ਨਾਲ ਰਹਿੰਦੇ ਦੋਸਤਾਂ ਨੇ ਘਰ ਦਿਆਂ ਨੂੰ ਫੋਨ ’ਤੇ ਦੱਸਿਆ ਕਿ ਭੁਪਿੰਦਰ ਸਿੰਘ ਬਾਥਰੂਮ ਗਿਆ ਹੋਇਆ ਸੀ। ਜਦੋਂ ਉਸ ਨੇ ਕਾਫੀ ਟਾਈਮ ਬਾਥਰੂਮ ਦਾ ਕੁੰਡਾ ਨਾ ਖੋਲ੍ਹਿਆ ਤਾਂ ਦੋਸਤਾਂ ਨੇ ਸਰੀ ਦੀ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁਲਸ ਨੇ ਆ ਕੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਹਾਰਟ ਅਟੈਕ ਹੋਣ ਨਾਲ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧ ਵਿਚ ਮੌਕੇ ’ਤੇ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ। ਮ੍ਰਿਤਕ ਭੁਪਿੰਦਰ ਸਿੰਘ ਦੇ ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ, ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News