ਚਾਵਾਂ ਨਾਲ ਇਕਲੌਤਾ ਪੁੱਤਰ ਭੇਜਿਆ ਸੀ ਕੈਨੇਡਾ, 26 ਦਿਨਾਂ ਬਾਅਦ ਹੀ ਆ ਗਈ ਮੰਦਭਾਗੀ ਖ਼ਬਰ

Tuesday, Feb 07, 2023 - 09:10 PM (IST)

ਚਾਵਾਂ ਨਾਲ ਇਕਲੌਤਾ ਪੁੱਤਰ ਭੇਜਿਆ ਸੀ ਕੈਨੇਡਾ, 26 ਦਿਨਾਂ ਬਾਅਦ ਹੀ ਆ ਗਈ ਮੰਦਭਾਗੀ ਖ਼ਬਰ

ਬੁਢਲਾਡਾ/ਬਰੇਟਾ (ਬਾਂਸਲ)- ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣ ਵਾਲੇ ਨੌਜਵਾਨ ਦੀ 26 ਦਿਨਾਂ ਬਾਅਦ ਹੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਪਿਆਂ ਨੂੰ ਸਰੀ ਸ਼ਹਿਰ ਲਈ ਸਟੱਡੀ ਵੀਜ਼ੇ ’ਤੇ 11 ਜਨਵਰੀ ਨੂੰ ਭੇਜੇ 19 ਸਾਲਾ ਇਕਲੌਤੇ ਪੁੱਤਰ ਦੀ 26 ਦਿਨਾਂ ਬਾਅਦ ਮੌਤ ਹੋਣ ਦਾ ਸਮਾਚਾਰ ਹੈ। ਖ਼ਬਰ ਮਿਲਣ ਕਾਰਨ ਬਰੇਟਾ ਤੇ ਆਸ-ਪਾਸ ਦੇ ਖੇਤਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਇਸ਼ਕ 'ਚ ਅੰਨ੍ਹੀ ਨਾਬਾਲਗਾ ਦਾ ਕਾਰਾ, ਫੌਰੀ ਤੌਰ 'ਤੇ ਵਿਆਹ ਨਾ ਕਰਨ 'ਤੇ ਚੁੱਕ ਲਿਆ ਖ਼ੌਫ਼ਨਾਕ ਕਦਮ

ਜਾਣਕਾਰੀ ਮੁਤਾਬਕ ਨੇੜੇ ਦੇ ਪਿੰਡ ਬਖ਼ਸੀਵਾਲਾ ਦੇ ਕਿਸਾਨ ਪਰਿਵਾਰ ਵੱਲੋਂ ਆਪਣੇ ਇਕਲੌਤੇ ਪੁੱਤਰ ਗੁਰਜੋਤ ਸਿੰਘ ਨੂੰ ਕੈਨੇਡਾ ਭੇਜਿਆ ਸੀ ਪਰ ਪਰਿਵਾਰ ’ਚ ਖੁਸ਼ੀਆਂ ਦੇ ਖੇੜਿਆਂ ਦਾ ਰੰਗ ਹਾਲੇ ਫਿੱਕਾ ਨਹੀਂ ਸੀ ਪਿਆ ਕਿ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆ ਗਈ। ਗੁਰਜੋਤ ਸਿੰਘ ਨੂੰ ਪਰਿਵਾਰ ਨੇ 11 ਜਨਵਰੀ ਨੂੰ ਘਰੋਂ ਰਵਾਨਾ ਕੀਤਾ ਸੀ ਤੇ 6 ਫਰਵਰੀ ਨੂੰ ਉਸ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ MP ਜ਼ਿਮਨੀ ਚੋਣ ਨੂੰ ਲੈ ਕੇ ਜਾਰੀ ਹੋਏ ਨਿਰਦੇਸ਼, ਪ੍ਰਸ਼ਾਸਨ ਨੇ ਅਰੰਭੀਆਂ ਤਿਆਰੀਆਂ

ਇਸ ਦੁਖਦਾਇਕ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸਮੂਹ ਪਿੰਡ ਵਾਸੀਆਂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਮ੍ਰਿਤਕ ਗੁਰਜੋਤ ਦੀ ਲਾਸ਼ ਨੂੰ ਜਲਦੀ ਭਾਰਤ ਪਹੁੰਚਾਉਣ ਲਈ ਸਹਿਯੋਗ ਦੇਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News