ਲੋਕ ਗਾਇਕਾ ਰੁਪਿੰਦਰ ਰਿੰਪੀ ਨੇ ਕੇਨੈਡਾ ਦੇ ਮੇਲਿਆਂ ''ਚ ਜਮਾਈ ਧਾਕ

Friday, Nov 03, 2017 - 02:26 PM (IST)

ਮਾਨਸਾ (ਸੰਦੀਪ ਮਿੱਤਲ) - ਪੰਜਾਬੀ ਲੋਕ ਗਾਇਕਾ ਰੁਪਿੰਦਰ ਰਿੰਪੀ ਦੇ ਪ੍ਰਮੋਟਰ ਦਲਜੀਤ ਸਿੰਘ ਗੈਦੂ ਨੇ ਦੱਸਿਆ ਕਿ ਲੋਕ ਗਾਇਕਾ ਰੁਪਿੰਦਰ ਰਿੰਪੀ ਨੂੰ ਕੇਨੈਡਾ , ਟਰੋਂਟੋ, ਬਰਹਿੰਮਟਨ ਆਦਿ 'ਚ ਬਾਬਾ ਵਿਸ਼ਵਕਰਮਾ ਜੀ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਤੇ ਆਪਣੀ ਬੁਲੰਦ ਅਵਾਜ਼ ਨਾਲ ਧਾਰਮਿਕ ਸ਼ਬਦ ਗਾ ਕੇ ਵਿਦੇਸ਼ਾਂ ਅੰਦਰ ਆਪਣੀ ਧਾਕ ਜਮਾਂ ਦਿੱਤੀ ਹੈ। ਉਸ ਨੇ ਦੇਸ਼ ਵਾਸੀਆਂ ਨੂੰ ਗੁਰਪੂਰਬ ਦੀਆਂ ਵਧਾਈਆਂ ਵੀ ਭੇਜੀਆ ਹਨ। ਉਨ੍ਹਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਮਸ਼ਹੂਰ ਗਾਇਕਾ ਸਰਬਜੀਤ ਚੀਮਾਂ, ਸੁਰਿੰਦਰ ਛਿੰਦਾ, ਕੇ. ਐਸ. ਮੱਖਣ, ਮੰਗੀ ਮਾਹਲ, ਸਤਵਿੰਦਰ ਬੁੱਗਾ ਆਦਿ ਨਾਲ ਗਾਉਣ ਦਾ ਮੌਕਾ ਮਿਲਿਆ। ਇਸ ਦੇ ਨਾਲ ਰੁਪਿੰਦਰ ਰਿੰਪੀ ਦੀ ਕਮੇਡੀ ਅਤੇ ਫੋਕ ਗਾਇਕੀ 'ਚ ਵੀ ਛਾ ਰਹੀ ਹੈ। 


Related News