ਰੋਜ਼ੀ ਰੋਟੀ ਲਈ ਇਟਲੀ ਗਏ ਪੰਜਾਬ ਦੇ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ
Tuesday, Oct 14, 2025 - 07:24 PM (IST)

ਟਾਂਡਾ ਉੜਮੁੜ (ਪੰਡਿਤ)- ਰੋਜ਼ਗਾਰ ਲਈ ਇਟਲੀ ਰਹਿੰਦੇ ਟਾਂਡਾ ਦੇ ਅਹੀਆਪੁਰ ਵਾਸੀ ਦੋ ਨੌਜਵਾਨ ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋ ਗਏ | ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਉੱਥੋਂ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਦੋ ਦਿਨ ਪਹਿਲਾਂ ਹੋਇਆ ਸੀ ਅਤੇ ਪਰਿਵਾਰ ਨੂੰ ਕੱਲ ਇਸ ਬਾਰੇ ਪਤਾ ਲੱਗਾ। ਦੋਵੇਂ ਨੌਜਵਾਨ ਇਕੋ ਸਾਈਕਲ ’ਤੇ ਕੰਮ ਤੋਂ ਘਰ ਵਾਪਸ ਆ ਰਹੇ ਸਨ। ਰਸਤੇ ਵਿਚ ਇਕ ਕਾਰ ਨੇ ਉਨ੍ਹਾਂ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਆਸ਼ੂ ਸੋਂਧੀ ਪੁੱਤਰ ਮੋਹਨ ਲਾਲ ਸੋਂਧੀ ਦੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਵਿੱਕੀ ਭੱਲਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਦੇ ਚਾਚਾ ਨਰਿੰਦਰ ਸੋਂਧੀ ਨੇ ਦੱਸਿਆ ਕਿ ਆਸ਼ੂ ਲਗਭਗ ਸੱਤ ਸਾਲ ਤੋਂ ਇਟਲੀ ਵਿਚ ਰਿਹਾ ਸੀ ਅਤੇ ਦੋ ਮਹੀਨੇ ਪਹਿਲਾਂ ਇੱਥੋਂ ਹੋ ਕੇ ਇਟਲੀ ਵਾਪਸ ਗਿਆ ਸੀ।
ਕੱਲ ਇਟਲੀ ਤੋਂ ਆਸ਼ੂ ਦੇ ਵੱਡੇ ਭਰਾ ਨੇ ਉਨ੍ਹਾਂ ਨੂੰ ਫੋਨ ’ਤੇ ਇਸ ਦੁਖਾਂਤ ਬਾਰੇ ਜਾਣਕਾਰੀ ਦਿੱਤੀ। ਇਸ ਹਾਦਸੇ ਦੀ ਖਬਰ ਸੁਣ ਕੇ ਅਹੀਆਪੁਰ ਦੇ ਪਰਿਵਾਰ ਅਤੇ ਮੁਹੱਲੇ ਵਿਚ ਸੋਗ ਫੈਲ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e