ਵਿਦੇਸ਼ਾਂ 'ਚ ਸੈੱਟ ਹੋਣਾ ਚਾਹੁੰਦੇ ਨੇ ਪੰਜਾਬ ਦੇ ਜ਼ਿਆਦਾਤਰ ਨੌਜਵਾਨ, ਪੜ੍ਹਾਈ ਲਈ ਕੈਨੇਡਾ ਬਣਿਆ ਪਹਿਲੀ ਪਸੰਦ

Monday, May 01, 2023 - 11:48 AM (IST)

ਚੰਡੀਗੜ੍ਹ : ਪੰਜਾਬ 'ਚ ਵੱਖ-ਵੱਖ ਟੈਸਟਿੰਸ ਏਜੰਸੀਆਂ ਵੱਲੋਂ ਕਰਵਾਈ ਜਾਣ ਵਾਲੀ ਅੰਗਰੇਜ਼ੀ ਮੁਹਾਰਤ ਦੀ ਪ੍ਰੀਖਿਆ 'ਚ ਸਲਾਨਾ 6 ਲੱਖ ਪੰਜਾਬੀ ਪੁੱਜਦੇ ਹਨ। ਇਸ ਤਰ੍ਹਾਂ ਸੂਬਾ ਇਕ ਮੁਨਾਫ਼ੇ ਦੀ ਮੰਡੀ ਬਣ ਕੇ ਰਹਿ ਗਿਆ ਹੈ। ਹਰ ਸਾਲ ਇਹ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ। ਪ੍ਰਮੁੱਖ ਟੈਸਟਿੰਗ ਏਜੰਸੀਆਂ ਵੀ ਮਾਰਕਿਟ ਦਾ ਵੱਡਾ ਹਿੱਸਾ ਲੈਣ ਦੀ ਹੋੜ 'ਚ ਲੱਗੀਆਂ ਹੋਈਆਂ ਹਨ। ਐਜੂਕੇਸ਼ਨਲ ਟੈਸਟਿੰਗ ਸਰਵਿਸਿਜ਼ ਵੱਲੋਂ ਆਈਲੈਟਸ, ਪੀ. ਟੀ. ਈ., ਇੰਗਲਿਸ਼ ਲੈਂਗੂਏਜ ਪ੍ਰੋਫ਼ੀਸ਼ੈਂਸੀ ਇੰਡੈਕਸ ਪ੍ਰੋਗਰਾਮ ਵਰਗੇ ਇਮਤਿਹਾਨਾਂ ਤੋਂ ਇਲਾਵਾ ਨਵੇਂ ਤਰ੍ਹਾਂ ਦੇ TOEFL ਦੀ ਪ੍ਰੀਖਿਆ ਵੀ ਕਰਵਾਈ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, ਅੱਜ ਮੀਂਹ ਪੈਣ ਦੀ ਸੰਭਾਵਨਾ

ਜੇਕਰ ਕੋਈ ਵਿਦਿਆਰਥੀ ਜਾਂ ਨੌਕਰੀ ਭਾਲਣ ਵਾਲਾ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਅੰਗਰੇਜ਼ੀ ਮੁਹਾਰਤ ਦਾ ਟੈਸਟ ਪਾਸ ਕਰਨਾ ਪੈਂਦਾ ਹੈ। ਵਿਦਿਆਰਥੀ ਨਿੰਪੁਨਤਾ ਟੈਸਟ ਦੀ ਚੋਣ ਕਰਦੇ ਹਨ, ਜਿਸ ਨੂੰ ਸਬੰਧਿਤ ਯੂਨੀਵਰਸਿਟੀ ਜਾਂ ਸਬੰਧਿਤ ਦੇਸ਼ 'ਚ ਇੰਪਲਾਇਰਾਂ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ। ਅੰਦਰੂਨੀ ਸੂਤਰਾਂ ਦੇ ਮੁਤਾਬਕ ਪੰਜਾਬ 'ਚ ਅੰਗਰੇਜ਼ੀ ਦੀ ਮੁਹਾਰਤ ਵਾਲੀ ਪ੍ਰੀਖਿਆ ਦੇਣ ਲਈ ਕਰੀਬ 80 ਤੋਂ 85 ਫ਼ੀਸਦੀ ਵਿਦਿਆਰਥੀ ਆਈਲੈੱਟਸ ਦੀ ਚੋਣ ਕਰਦੇ ਹਨ, ਇਸ ਤੋਂ ਬਾਅਦ 10 ਫ਼ੀਸਦੀ ਪੀ. ਟੀ. ਈ. ਦੀ ਚੋਣ ਕਰਦੇ ਹਨ, ਜਦੋਂ ਕਿ ਬਾਕੀ ਹੋਰ ਭਾਸ਼ਾਵਾਂ ਦੇ ਟੈਸਟ ਨੂੰ ਤਰਜ਼ੀਹ ਦਿੰਦੇ ਹਨ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਨਾਈਟਿੰਡ ਕਿੰਗਡਮ ਪੰਜਾਬ ਦੇ ਵਿਦਿਆਰਥੀਆ ਲਈ ਮੋਹਰੀ ਦੇਸ਼ ਰਹੇ ਹਨ। ਖ਼ਾਸ ਤੌਰ 'ਤੇ ਪਿਛਲੇ ਸਾਲਾਂ ਦੌਰਾਨ ਕੈਨੇਡਾ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਗੈਸ ਲੀਕ ਮਾਮਲਾ : ਚਸ਼ਮਦੀਦਾਂ ਨੇ ਬਿਆਨ ਕੀਤਾ ਦਿਲ ਦਹਿਲਾ ਦੇਣ ਵਾਲਾ ਮੰਜ਼ਰ, ਸੁੰਨ ਹੋ ਰਿਹਾ ਸੀ ਦਿਮਾਗ (ਤਸਵੀਰਾਂ)

ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੀ ਇੱਛਾ ਵੱਧ ਰਹੀ ਹੈ। ਇਸ ਲਈ ਉਨ੍ਹਾਂ ਦੀ ਮਦਦ ਲਈ ਵੱਖ-ਵੱਖ ਟੈਸਟਿੰਗ ਸੰਸਥਾਵਾਂ ਪੰਜਾਬ ਦੇ ਪੇਂਡੂ ਇਲਾਕਿਆਂ ਅਤੇ ਛੋਟੇ ਸ਼ਹਿਰਾਂ 'ਚ ਵੀ ਆਪਣੇ ਕੇਂਦਰ ਖੋਲ੍ਹ ਕੇ ਆਪਣਾ ਆਧਾਰ ਵਧਾ ਰਹੀਆਂ ਹਨ। ਇਮੀਗ੍ਰੇਸ਼ਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਵੱਧਦੇ ਰੁਝਾਨ ਪਿੱਛੇ ਵਿਦੇਸ਼ਾਂ 'ਚ ਸੈਟਲ ਹੋਣ ਦੀ ਲਾਲਸਾ ਅਤੇ ਸੂਬੇ 'ਚ ਨੌਕਰੀ ਦੇ ਘੱਟ ਮੌਕੇ ਮੁੱਖ ਕਾਰਨ ਹਨ। ਇਸ ਤੋਂ ਇਲਾਵਾ ਵਿਦਿਆਰਥੀ ਦੂਜੇ ਦੇਸ਼ਾਂ 'ਚ ਆਧੁਨਿਕ ਜੀਵਨ ਸ਼ੈਲੀ ਤੋਂ ਵੀ ਆਕਰਸ਼ਿਤ ਹੁੰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News