Punjab Wrap Up: ਪੜ੍ਹੋ 17 ਮਾਰਚ ਦੀਆਂ ਵੱਡੀਆਂ ਖ਼ਬਰਾਂ
Sunday, Mar 17, 2019 - 05:32 PM (IST)
ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਗੱਠਜੋੜ ਦੀ ਗੱਲਬਾਤ ਲਗਭਗ ਖਤਮ ਹੋ ਗਈ ਹੈ। ਦੂਜੇ ਪਾਸੇ ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ 'ਤੇ ਤਿੱਖਾ ਹਮਲਾ ਬੋਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਆਮ ਆਦਮੀ ਪਾਰਟੀ ਨਾਲ ਗਠਜੋੜ ਤੋਂ ਟਕਸਾਲੀਆਂ ਨੇ ਪੈਰ ਖਿੱਚੇ ਪਛਾਂਹ
ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਗੱਠਜੋੜ ਦੀ ਗੱਲਬਾਤ ਲਗਭਗ ਖਤਮ ਹੋ ਗਈ ਹੈ।
ਢੀਂਡਸਾ ਦਾ ਭਗਵੰਤ ਮਾਨ 'ਤੇ ਵਾਰ
ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ 'ਤੇ ਤਿੱਖਾ ਹਮਲਾ ਬੋਲਿਆ ਹੈ।
ਮਾਨ ਤੋਂ ਸੁਣੋ ਆਖਿਰ ਕਿਉਂ ਬਠਿੰਡਾ ਤੋਂ ਚੋਣ ਲੜ ਰਹੇ ਹਨ ਖਹਿਰਾ
ਸੁਖਪਾਲ ਖਹਿਰਾ ਦੇ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨ ਦੇ ਐਲਾਨ 'ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ।
ਭਗਵੰਤ ਮਾਨ ਨੂੰ ਸ਼ਾਮ ਸੁੰਦਰ ਦਾ ਸੱਦਾ, ਸਮਾਗਮ 'ਚ ਆ ਦੇਖਣ ਕਿੰਨਾ ਹੋਇਆ ਕਰਜ਼ਾ ਮੁਆਫ
ਆਮ ਆਦਮੀ ਪਾਰਟੀ ਵੱਲੋਂ ਖੁਦ ਨੂੰ ਚੌਕੀਦਾਰ ਦੱਸਣ 'ਤੇ ਤੰਜ ਕੱਸਦੇ ਹੋਏ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਸਾਰੇ ਲੋਕ ਦੇਸ਼ 'ਚ ਆਪਣੇ ਆਪ ਨੂੰ ਚੌਕੀਦਾਰ ਬੋਲਦੇ ਹਨ।
ਚੋਣਾਂ ਤੋਂ ਪਹਿਲਾਂ ਹੀ 'ਮਿੱਤਰਾਂ 'ਚ ਖੜਕ ਪਈ'
ਅਕਾਲੀ-ਭਾਜਪਾ ਲੀਡਰਸ਼ਿਪ ਭਾਵੇਂ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਦੀ ਆ ਰਹੀ ਹੈ ਪਰ ਇਸ ਦੀ ਜ਼ਿਮੀਨੀ ਹਕੀਕਤ ਕੁੱਝ ਹੋਰ ਹੀ ਹੈ।
ਪੰਜਾਬ 'ਚ ਸ਼ੁਰੂ ਹੋਈ 'ਡੇਰਿਆਂ 'ਚ ਫੇਰਿਆਂ' ਦੀ ਸਿਆਸਤ
ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਦੇ ਨਾਲ-ਨਾਲ ਪੰਜਾਬ ਵਿਚ ਡੇਰਿਆਂ ਦੀ ਸਿਆਸਤ ਵੀ ਸ਼ੁਰੂ ਹੋ ਗਈ ਹੈ।
ਜਾਣੋ ਕੌਣ ਹਨ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਚਰਨਜੀਤ ਅਟਵਾਲ
19 ਮਈ ਨੂੰ ਪੰਜਾਬ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੌਲੀ-ਹੌਲੀ ਹਰ ਇਕ ਪਾਰਟੀ ਨੇ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਚੋਣਾਂ ਆਖਰੀ ਪੜਾਅ 'ਚ, ਉਮੀਦਵਾਰਾਂ ਦੀ ਚੋਣ 'ਚ ਲੱਗੇਗਾ ਸਮਾਂ : ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ 'ਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ ਆਖਰੀ ਪੜਾਅ ਅਧੀਨ 19 ਮਈ ਨੂੰ ਪੈਣੀਆਂ ਹਨ।
6 ਸਾਲਾਂ ਬੱਚੀ ਅਗਵਾ ਹੋਈ ਮਾਂ ਦੀ ਕਰ ਰਹੀ ਹੈ ਉਡੀਕ (ਵੀਡੀਓ)
ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਪਿੱਪਲ 'ਚੋਂ 14 ਮਾਰਚ 2019 ਨੂੰ ਫੋਨ 'ਤੇ ਗੱਲ ਕਰਦੀ ਮਹਿਲਾ ਨੂੰ ਗੱਡੀ 'ਚ ਸਵਾਰ ਕੁਝ ਵਿਅਕਤੀ ਅਗਵਾ ਕਰਕੇ ਲੈ ਗਏ ਸਨ, ਜਿਸ ਦਾ ਅਜੇ ਤੱਕ ਕੁਝ ਪਤਾ ਨਹੀਂ।
ਡੇਰਾ ਸਿਰਸਾ ਦਾ ਅਗਲਾ ਮਹੰਤ ਬਣੇਗਾ ਸੁਖਬੀਰ : ਵੇਰਕਾ (ਵੀਡੀਓ)
ਕਾਂਗਰਸ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਇਕ ਪਾਸੇ ਜਿਥੇ ਅਕਾਲੀ ਦਲ 'ਵਿਸ਼ਵਾਸਘਾਤ ਦਿਵਸ' ਮਨਾ ਰਿਹਾ ਹੈ।