Punjab Wrap Up: ਪੜ੍ਹੋ 11 ਮਾਰਚ ਦੀਆਂ ਵੱਡੀਆਂ ਖ਼ਬਰਾਂ

Monday, Mar 11, 2019 - 05:30 PM (IST)

ਜਲੰਧਰ (ਵੈੱਬ ਡੈਸਕ) : ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਐੱਸ. ਆਈ. ਟੀ. ਵਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਦੂਜੇ ਪਾਸੇ ਲੋਕ ਸਭਾ ਚੋਣਾਂ 2019 ਲਈ ਚੋਣ ਕਮਿਸ਼ਨ ਨੇ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਐਲਾਨ ਨਾਲ ਜਿੱਥੇ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।  ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਸਾਬਕਾ ਆਈ. ਜੀ. ਉਮਰਾਨੰਗਲ ਨੂੰ ਮਿਲੀ ਜ਼ਮਾਨਤ
ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਐੱਸ. ਆਈ. ਟੀ. ਵਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। 

ਲੋਕ ਸਭਾ ਚੋਣਾਂ : ਸਿਆਸੀ ਪਾਰਟੀਆਂ ਲਈ 'ਮੁੱਛ' ਦਾ ਸਵਾਲ ਹੋਣਗੀਆਂ ਇਹ 'ਹੌਟ ਸੀਟਾਂ'
ਲੋਕ ਸਭਾ ਚੋਣਾਂ 2019 ਲਈ ਚੋਣ ਕਮਿਸ਼ਨ ਨੇ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਐਲਾਨ ਨਾਲ ਜਿੱਥੇ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 

ਸਿਮਰਜੀਤ ਬੈਂਸ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਖਰੀਦਿਆ ਚਿੱਟਾ (ਵੀਡੀਓ)
ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਨਸ਼ਿਆਂ ਦਾ ਲੱਕ ਤੋੜਨ ਵਾਲੀ ਸਰਕਾਰ ਦੀ ਪੋਲ ਖੋਲ੍ਹੀ ਹੈ। 

ਪੰਜਾਬ 'ਚ ਪੈਰਾ ਮਿਲਟਰੀ ਫੋਰਸ ਭੇਜੇ ਚੋਣ ਕਮਿਸ਼ਨ : ਬੈਂਸ (ਵੀਡੀਓ)
ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਭਾਰਤੀ ਚੋਣ ਕਮਿਸ਼ਨ ਤੋਂ ਪੰਜਾਬ ਵਿਚ ਪੈਰਾ ਮਿਲਟਰੀ ਫੋਰਸ ਭੈਜੇ ਜਾਣ ਦੀ ਮੰਗ ਕੀਤੀ ਹੈ। 

ਕੈਪਟਨ ਸਾਬ੍ਹ ਇਹ ਤਾਂ ਦੱਸ ਦਿਓ ਬੱਚਿਆਂ ਨੂੰ ਮੋਬਾਇਲ ਦੇ ਦਰਸ਼ਨ ਕਦੋ ਹੋਣਗੇ: ਮਲਿਕ (ਵੀਡੀਓ)
ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ।

ਬੀਬੀ ਭੱਠਲ ਤੇ ਕੇਵਲ ਸਿੰਘ ਢਿੱਲੋਂ ਦੇ ਇਨ੍ਹਾਂ ਸੀਟਾਂ ਤੋਂ ਚੋਣਾਂ ਲੜਨ ਦੇ ਚਰਚੇ
ਦੇਸ਼ ਅੰਦਰ ਲੋਕ ਸਭਾ ਚੋਣਾਂ ਦਾ ਬਿਗੁਲ ਵਜ ਚੁੱਕਿਆ ਹੈ ਅਤੇ ਪੰਜਾਬ ਅੰਦਰ 19 ਮਈ ਨੂੰ 13 ਲੋਕ ਸਭਾ ਹਲਕਿਆਂ ਲਈ ਵੋਟਾਂ ਪੈਣਗੀਆਂ। 

ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਨਸ਼ੇੜੀ ਦੋਸਤ ਨਿਕਲਿਆ ਕਾਤਲ
ਤੀ ਦਿਨੀ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਵਿੱਚ ਦੋ ਵਿਅਕਤੀਆਂ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ।

'ਚੋਣ ਫੰਡ' ਲਈ ਬਿੱਟੂ ਨੇ ਕੀਤਾ ਡਰਾਮਾ : ਮਜੀਠੀਆ (ਵੀਡੀਓ)
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਯੂਥ ਅਕਾਲੀ ਦਲ ਬਾਦਲ ਦੇ ਇੰਚਾਰਜ ਬਿਕਰਮ ਮਜੀਠੀਆ ਵੱਲੋਂ ਅੱਜ ਲੁਧਿਆਣਾ ਵਿਚ ਰੈਲੀ ਕੀਤੀ ਗਈ।

ਸਰਹੱਦੀ ਪਿੰਡ ਅਬੋਹਰ 'ਚ ਘਰ 'ਤੇ ਡਿੱਗੀ ਬੰਬਨੁਮਾ ਚੀਜ਼, ਦਹਿਸ਼ਤ ਦਾ ਮਾਹੌਲ  
ਭਾਰਤ-ਪਾਕਿ ਸਰਹੱਤ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਅਬੋਹਰ ਜ਼ਿਲੇ ਦੇ ਪਿੰਡ ਕੱਲਰ ਖੇੜਾ 'ਚ ਇਕ ਮਕਾਨ ਦੇ ਕਮਰੇ ਦੀ ਛੱਤ 'ਤੇ ਬੰਬਨੁਮਾ ਚੀਜ਼ ਡਿੱਗਣ ਦੀ ਸੂਚਨਾ ਮਿਲੀ ਹੈ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
2019 ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਚੋਣ ਕਮਿਸ਼ਨਰ ਵਲੋਂ ਕਰ ਦਿੱਤਾ ਗਿਆ।


rajwinder kaur

Content Editor

Related News