ਬੇਮੌਸਮੀ ਬਰਸਾਤ ਨਾਲ ਮੌਸਮ ਹੋਇਆ ਸੁਹਾਵਣਾ, 10 ਸਾਲਾਂ ਬਾਅਦ ਮਈ ''ਚ ਵੱਧ ਤਾਪਮਾਨ 40 ਡਿਗਰੀ ਤੋਂ ਘੱਟ
Monday, May 01, 2023 - 06:18 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਬੇਮੌਸਮੀ ਬਰਸਾਤ ਨਾਲ ਜਿੱਥੇ ਮਈ ਮਹੀਨੇ ਵਿਚ ਵੀ ਘੱਟ ਤਾਪਮਾਨ 19 ਅਤੇ ਵੱਧ ਤਾਪਮਾਨ 26 ਡਿਗਰੀ ਰਹਿਣ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਤਾਂ ਉੱਥੇ ਹੀ ਕਣਕ ਦੇ ਸੀਜ਼ਨ ਵਿਚ ਵਾਰ-ਵਾਰ ਮੌਸਮ ਵਿਚ ਆ ਰਹੀ ਖਰਾਬੀ ਦੇ ਚਲਦੇ ਕਿਸਾਨਾਂ ਨੂੰ ਫ਼ਸਲ ਦੀ ਕਟਾਈ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ ਤੇਜ਼ੀ ਨਾਲ ਹੋ ਰਹੀ ਕਣਕ ਦੀ ਆਦਮ ਅਤੇ ਘੱਟ ਰਫ਼ਤਾਰ ਨਾਲ ਹੋ ਰਹੀ ਲਿਫਟਿੰਗ ਦੇ ਚਲਦੇ ਜਿੱਥੇ ਮੰਡੀਆਂ ’ਚ ਕਣਕ ਦੇ ਕੱਟਿਆਂ ਦੇ ਪਹਾੜ ਬਣੇ ਹੋਏ ਹਨ ਤਾਂ ਉੱਥੇ ਹੀ ਬੇਮੌਸਮੀ ਬਰਸਾਤ ਵਿਚ ਹਜ਼ਾਰਾਂ ਟਨ ਕਣਕ ਖੁੱਲ੍ਹੇ ਅਸਮਾਨ ਹੇਠਾਂ ਰਾਮ ਭਰੋਸੇ ਪਈ ਹੈ।
ਇਹ ਵੀ ਪੜ੍ਹੋ : ਲਗਾਤਾਰ 7 ਦਿਨ ਬਿਨਾਂ ਸੁੱਤੇ ਨੌਜਵਾਨ ਚਲਾਉਂਦਾ ਰਿਹਾ ਮੋਬਾਇਲ, ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਮਗਰੋਂ ਕੀਤਾ ਹੈਰਾਨੀਜਨਕ ਕਾਰਾ
ਇਥੇ ਜ਼ਿਕਰਯੋਗ ਹੈ ਕਿ ਕਰੀਬ 10 ਸਾਲ ਬਾਅਦ ਮਈ ਮਹੀਨੇ ਵਿਚ ਵੀ ਤਾਪਮਾਨ 40 ਡਿਗਰੀ ਤੋਂ ਘੱਟ ਬਣਿਆ ਹੋਇਆ ਹੈ। ਜਿਸ ਨਾਲ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਅੱਜ ਘੱਟ ਤੋਂ ਘੱਟ ਤਾਪਮਾਨ 19 ਅਤੇ ਵੱਧ ਤੋਂ ਵੱਧ ਤਾਮਪਾਨ 26 ਡਿਗਰੀ ਦਰਜ ਕੀਤਾ ਗਿਆ। ਵਿਭਾਗ ਦਾ ਅੰਦਾਜ਼ਾ ਹੈ ਕਿ ਅਗਲੇ 2 ਦਿਨਾਂ ਵਿਚ ਵੀ ਜਿੱਥੇ ਬਰਸਾਤ ਹੋਣ ਦਾ ਅੰਦਾਜ਼ਾ ਹੈ ਤਾਂ ਉੱਥੇ ਹੀ ਅਗਲੇ 4 ਦਿਨਾਂ ਤਕ ਅਸਮਾਨ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਭਰਤੀ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ