ਭਲਕੇ ਇਨ੍ਹਾਂ ਇਲਾਕਿਆਂ ''ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

Wednesday, Oct 28, 2026 - 03:06 PM (IST)

ਭਲਕੇ ਇਨ੍ਹਾਂ ਇਲਾਕਿਆਂ ''ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਜਲਾਲਾਬਾਦ (ਬਜਾਜ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜ਼ਰੂਰੀ ਰੱਖ-ਰਖਾਅ ਦੇ ਕੰਮਾਂ ਦੇ ਮੱਦੇਨਜ਼ਰ 66 ਕੇ. ਵੀ. ਸਬ-ਸਟੇਸ਼ਨ ਚੱਕ ਜਾਨੀਸਰ ਵਿਖੇ ਸ਼ਟਡਾਊਨ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ ਸਬ-ਸਟੇਸ਼ਨ ’ਤੇ 220 ਵੋਲਟ ਦੀ ਨਵੀਂ ਬੈਟਰੀ ਸਥਾਪਿਤ (ਇੰਸਟਾਲ) ਕਰਨ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਮਿਤੀ 29 ਅਕਤੂਬਰ 2026 ਨੂੰ ਸਵੇਰੇ 10.30 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਸ਼ਟਡਾਊਨ ਨਾਲ 66 ਕੇ.ਵੀ. ਸਬ-ਸਟੇਸ਼ਨ ਚੱਕ ਜਾਨੀਸਰ ਤੋਂ ਚੱਲਦੇ 11 ਕੇ.ਵੀ. ਫੀਡਰਾਂ ਨਾਲ ਜੁੜੇ ਇਲਾਕੇ ਪ੍ਰਭਾਵਿਤ ਹੋਣਗੇ, ਜਿਨ੍ਹਾਂ ਵਿਚ ਚੱਕ ਜਾਨੀਸਰ ਜੀ-5, ਚੱਕ ਜਾਨੀਸਰ ਏ. ਪੀ., ਚੱਕ ਸੁਹੇਲੇ ਵਾਲਾ ਏ. ਪੀ. ਅਤੇ ਚੱਕ ਸੁਹੇਲੇ ਵਾਲਾ ਯੂ. ਪੀ. ਐੱਸ. ਫੀਡਰ ਸ਼ਾਮਲ ਹਨ।
 


author

Babita

Content Editor

Related News