ਰਾਤੋਂ-ਰਾਤ ਲੱਖਪਤੀ ਬਣੀ ਫਿਰੋਜ਼ਪੁਰ ਦੀ ਪਰਮਜੀਤ ਕੌਰ, ਨਿਕਲੀ 5,00,000 ਦੀ ਲਾਟਰੀ

Monday, Oct 26, 2026 - 09:13 AM (IST)

ਰਾਤੋਂ-ਰਾਤ ਲੱਖਪਤੀ ਬਣੀ ਫਿਰੋਜ਼ਪੁਰ ਦੀ ਪਰਮਜੀਤ ਕੌਰ, ਨਿਕਲੀ 5,00,000 ਦੀ ਲਾਟਰੀ

ਫਿਰੋਜ਼ਪੁਰ (ਸਨੀ ਚੌਪੜਾ) : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪਰਮਜੀਤ ਕੌਰ ਨਾਮ ਦੀ ਇਕ ਔਰਤ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਮਿਲੀ ਜਾਣਕਾਰੀ ਮੁਤਾਬਕ ਡੀਅਰ ਪੂਜਾ ਬੰਪਰ ਲਾਟਰੀ ਵਿੱਚ ਉਨ੍ਹਾਂ ਨੇ ਤੀਜਾ ਇਨਾਮ ਜਿੱਤਿਆ ਹੈ। ਲਾਟਰੀ ਨਿਕਲਣ ਤੋਂ ਬਾਅਦ ਪੱਤਰਕਾਰਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਾਜ਼ਾਰ ਗਿਆ ਹੋਇਆ ਸੀ। ਉਸ ਨੇ ਫੋਨ ਕਰਕੇ ਕਿਹਾ ਕਿ ਮਾਂ ਤੁਸੀਂ ਮੈਨੂੰ ਪੈਸੇ ਭੇਜ ਦਿਓ, ਮੈਂ ਡੀਅਰ ਦੀ ਲਾਟਰੀ ਪਾ ਲਵਾਂ। 

ਇਹ ਵੀ ਪੜ੍ਹੋ : Karva Chauth 2026: ਕਰਵਾਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ

ਇਸ ਨੇ ਕਿਹਾ ਕਿ ਫਿਰ ਉਸ ਨੇ ਆਪਣੇ ਪੁੱਤਰ ਨੂੰ ਲਾਟਰੀ ਪਾਉਣ ਲਈ ਕਿਹਾ ਅਤੇ ਪੈਸੇ ਭੇਜਣ ਲਈ ਹਾਂ ਕਰ ਦਿੱਤੀ। ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪੈਸੇ ਤਾਂ ਭੇਜ ਦਿੱਤੇ ਸਨ ਪਰ ਬੇਟੇ ਵੱਲੋਂ ਉਸ ਸਮੇਂ ਲਾਟਰੀ ਨਹੀਂ ਪਾਈ ਗਈ। ਬਾਅਦ ਵਿੱਚ ਉਨ੍ਹਾਂ ਨੇ ਖੁਦ ਪੁੱਤਰ ਨੂੰ ਲਾਟਰੀ ਪਾਉਣ ਬਾਰੇ ਕਿਹਾ। ਇਸ ਤੋਂ ਬਾਅਦ ਕੱਲ੍ਹ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਜਿਸ ਬਾਰੇ ਪਤਾ ਲੱਗਣ 'ਤੇ ਬਹੁਤ ਖੁਸ਼ੀ ਹੋਈ। ਇਨਾਮ ਨਿਕਲਣ ਤੋਂ ਬਾਅਦ ਪਰਮਜੀਤ ਕੌਰ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਢੋਲ ਵਜਾ ਕੇ ਪਰਿਵਾਰ ਵਲੋਂ ਭਗੜੇ ਪਾਏ ਜਾ ਰਹੇ ਹਨ। 

ਇਹ ਵੀ ਪੜ੍ਹੋ : ਚਾਕਲੇਟ ਖ਼ਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਬੰਦ ਪੈਕੇਟ 'ਚੋਂ ਨਿਕਲੇ ਜ਼ਿੰਦਾ ਕੀੜੇ ਤੇ ਆਂਡੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News