ਤਪਾ ਦੇ ਮਨਨ ਕੌਸ਼ਲ ਮਨੀ ਨੇ ਸੰਗੀਤ ਮੁਕਾਬਲਿਆਂ ਵਿਚ ਮੱਲਾਂ ਮਾਰ ਕੇ ਰੌਸ਼ਨ ਕੀਤਾ ਸ਼ਹਿਰ ਦਾ ਨਾਂ

Friday, Oct 30, 2026 - 03:18 PM (IST)

ਤਪਾ ਦੇ ਮਨਨ ਕੌਸ਼ਲ ਮਨੀ ਨੇ ਸੰਗੀਤ ਮੁਕਾਬਲਿਆਂ ਵਿਚ ਮੱਲਾਂ ਮਾਰ ਕੇ ਰੌਸ਼ਨ ਕੀਤਾ ਸ਼ਹਿਰ ਦਾ ਨਾਂ

ਤਪਾ ਮੰਡੀ (ਸ਼ਾਮ ਗਰਗ): ਤਪਾ ਦੇ ਹੋਣਹਾਰ ਵਿਦਿਆਰਥੀ ਮਨਨ ਕੌਸ਼ਲ ਮਨੀ ਨੇ ਸੰਗੀਤ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਆਪਣੇ ਸ਼ਹਿਰ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਐੱਸ.ਐੱਸ.ਡੀ. ਕਾਲਜ ਬਰਨਾਲਾ ਦੇ ਇਸ ਵਿਦਿਆਰਥੀ ਨੇ ਪੰਜਾਬੀ ਯੂਨੀਵਰਸਿਟੀ ਦੇ ਮਾਲੇਰਕੋਟਲਾ-ਬਰਨਾਲਾ ਜ਼ੋਨ ਦੇ ਯੁਵਕ ਮੇਲੇ ਵਿੱਚ ਸੰਗੀਤ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦੀ ਓਵਰਆਲ ਟਰਾਫ਼ੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ।

ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਦੱਸਿਆ ਕਿ ਮਨਨ ਕੌਸ਼ਲ ਮਨੀ ਸੰਗੀਤ ਵਿਭਾਗ ਦਾ ਮਿਹਨਤੀ ਅਤੇ ਹੋਣਹਾਰ ਵਿਦਿਆਰਥੀ ਹੈ। ਉਸ ਨੇ ਸ਼ਾਸਤਰੀ ਸੰਗੀਤ ਅਤੇ ਪੱਛਮੀ ਸੰਗੀਤ ਗਾਇਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗੀਤ, ਗ਼ਜ਼ਲ ਅਤੇ ਲੋਕ ਗੀਤ ਦੇ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਤਿੰਨ ਸਮੂਹ ਗਾਇਨ ਵੰਨਗੀਆਂ ਵਿੱਚ ਵੀ ਉਸ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਪੱਛਮੀ ਸੰਗੀਤ ਵਾਦਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਮਨਨ ਨੇ ਪਿਛਲੇ ਸਾਲ ਵੀ ਬਰਨਾਲਾ ਵਿਖੇ ਹੋਏ ਯੁਵਕ ਮੇਲੇ ਵਿੱਚ ਸੰਗੀਤ ਦੀਆਂ ਚਾਰ ਵੰਨਗੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ। ਮਨਨ ਕੌਸ਼ਲ ਮਨੀ ਦੀਆਂ ਇਨ੍ਹਾਂ ਪ੍ਰਾਪਤੀਆਂ ਨਾਲ ਤਪਾ ਸ਼ਹਿਰ ਅਤੇ ਕਾਲਜ ਦਾ ਮਾਣ ਵਧਿਆ ਹੈ। ਉਸ ਦੀ ਇਸ ਸਫ਼ਲਤਾ ਨੂੰ ਦੇਖਦਿਆਂ ਕਾਲਜ ਵੱਲੋਂ ਸਾਲਾਨਾ ਸਮਾਗਮ ਦੌਰਾਨ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 


author

Anmol Tagra

Content Editor

Related News