ਕੈਮਰੇ 'ਚ ਕੈਦ ਹੋਈ ਪੰਜਾਬ ਪੁਲਸ ਦੇ ਟ੍ਰੈਫ਼ਿਕ ਮੁਲਾਜ਼ਮ ਦੀ ਕਰਤੂਤ! ਆਪ ਹੀ ਵੇਖ ਲਓ ਵੀਡੀਓ
Tuesday, Jul 30, 2024 - 12:00 PM (IST)
ਕੋਟਕਪੁਰਾ (ਵੈੱਬ ਡੈਸਕ): ਕਈ ਵਾਰ ਕੁਝ ਮੁਲਾਜ਼ਮਾਂ ਦੇ ਕਾਰਨਾਮਿਆਂ ਕਰ ਕੇ ਪੂਰੇ ਵਿਭਾਗ ਦੀ ਬਦਨਾਮੀ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਕੋਟਕਪੁਰੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਟ੍ਰੈਫ਼ਿਕ ਪੁਲਸ ਮੁਲਾਜ਼ਮ ਨੇ ਕਾਰ ਸਵਾਰ ਨੌਜਵਾਨ ਨੂੰ ਸ਼ਰੇਆਮ ਥੱਪੜ ਜੜ ਦਿੱਤੇ। ਇਸ ਘਟਨਾ ਨੂੰ ਉੱਥੇ ਖੜ੍ਹੇ ਇਕ ਵਿਅਕਤੀ ਵੱਲੋਂ ਆਪਣੇ ਫ਼ੋਨ ਵਿਚ ਰਿਕਾਰਡ ਕਰ ਲਿਆ ਗਿਆ। ਵੇਖਦੇ ਹੀ ਵੇਖਦੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਡਰੱਗ ਮਾਮਲੇ 'ਚ MP ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਮਿਲੀ ਜ਼ਮਾਨਤ, ਮੁਖਬਰ ਦੀ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ
ਜਾਣਕਾਰੀ ਮੁਤਾਬਕ ਟ੍ਰੈਫ਼ਿਕ ਮੁਲਾਜ਼ਮ ਵੱਲੋਂ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ, ਪਰ ਉਸ ਨੇ ਕਾਰ ਨਹੀਂ ਰੋਕੀ। ਇਸ 'ਤੇ ਟ੍ਰੈਫ਼ਿਕ ਮੁਲਾਜ਼ਮ ਭੜਕ ਉੱਠਿਆ ਅਤੇ ਉਸ ਨੇ ਕਾਰ ਚਾਲਕ 'ਤੇ ਥੱਪੜਾਂ ਦਾ ਮੀਂਹ ਵਰ੍ਹਾ ਦਿੱਤਾ। ਉਸ ਨੇ ਥੱਪੜ ਇੰਨੀ ਜ਼ੋਰ ਨਾਲ ਮਾਰਿਆ ਕਿ ਇਕ ਵਾਰ ਡਰਾਈਵਰ ਦਾ ਸਿਰ ਕਾਰ ਦੀ ਬਾਡੀ ਨਾਲ ਜਾ ਵੱਜਿਆ। ਇਸ ਦੇ ਨਾਲ ਹੀ ਮੁਲਾਜ਼ਮ ਕਾਰ ਚਾਲਕ ਨੂੰ ਗੁੱਸੇ ਨਾਲ ਬੋਲਦਾ ਵੀ ਨਜ਼ਰ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰੀ ਬਾਰਿਸ਼ ਨੇ ਮਚਾਈ ਤਬਾਹੀ! ਮਲਬੇ ਹੇਠਾਂ ਦੱਬੇ ਸੈਂਕੜੇ ਲੋਕ, ਪੈ ਗਈਆਂ ਭਾਜੜਾਂ
ਟ੍ਰੈਫ਼ਿਕ ਮੁਲਾਜ਼ਮ ਵੱਲੋਂ ਥੱਪੜ ਮਾਰੇ ਜਾਣ ਨਾਲ ਕਾਰ ਚਾਲਕ ਪੂਰੀ ਤਰ੍ਹਾਂ ਸਹਿਮਿਆ ਹੋਇਆ ਨਜ਼ਰੀਂ ਆਉਂਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ 'ਤੇ ਇੰਟਰਨੈੱਟ ਯੂਜ਼ਰਸ ਵੱਲੋਂ ਟ੍ਰੈਫ਼ਿਕ ਮੁਲਾਜ਼ਮ ਦੇ ਵਤੀਰੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਕਤ ਮੁਲਾਜ਼ਮ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8