ਪੰਜਾਬ : ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Saturday, May 24, 2025 - 09:39 PM (IST)

ਪੰਜਾਬ : ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਲੁਧਿਆਣਾ- ਲੁਧਿਆਣਾ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਠੱਪ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਿਟੀ ਵੈਸਟ ਡਿਵਿਜ਼ਨ ਦੇ ਅਧੀਨ ਪੈਂਦੇ ਛੋਣੀ ਮੁਹੱਲਾ ਸਥਿਤ ਬਿਜਲੀ ਘਰ 'ਚ ਤਾਇਨਾਤ ਐੱਸ.ਡੀ.ਓ. ਸ਼ਿਵ ਕੁਮਾਰ ਨੇ ਜਾਣਾਕਰੀ ਦਿੰਦੇ ਹੋਏ ਦੱਸਿਆ ਕਿ 25 ਮਈ ਨੂੰ ਇਲਾਕੇ 'ਚ ਬਿਜਲੀ ਦੀ ਜ਼ਰੂਰੀ ਮੁਰੰਮਤ ਅਤੇ ਮੀਰਾ ਪੈਕਰਜ਼ ਦੇ ਨੇੜੇ ਦੇ ਇਲਾਕਿਆਂ 'ਚ ਬਿਜਲੀ ਦੀਆਂ ਤਾਰਾਂ ਦੇ ਨਵੇਂ ਜਾਲ ਵਿਛਾਏ ਜਾਣੇ ਹਨ, ਜਿਸਦੇ ਚਲਦੇ ਬਿਜਲੀ ਬੰਦ ਰਹੇਗੀ। 

ਜਾਣਕਾਰੀ ਮੁਤਾਬਕ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਸਾਵਧਾਨੀ ਦੇ ਤੌਰ 'ਤੇ 11 ਕੇ.ਵੀ. ਕੁਤਬੇਵਾਲ ਫੀਡਰ ਅਤੇ 11 ਕੇ.ਵੀ. ਹੇਮਕੁੰਡ ਫੀਡਰ ਬੰਦ ਰੱਖੇ ਜਾਣਗੇ। ਸ਼ਿਵ ਕੁਮਾਰ ਵੱਲੋਂ ਇਲਾਕਾ ਨਿਵਾਸੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਸੰਬੰਧੀ ਅਫਸੋਸ ਪ੍ਰਗਟ ਕਰਦੇ ਹੋਏ ਸਹਿਯੋਗ ਦੇਣ ਦੀ ਅਪੀਲ ਕਤੀਤੀ ਗਈ ਹੈ। 


author

Rakesh

Content Editor

Related News