ਬਜ਼ੁਰਗ ਮਾਤਾ ਨੂੰ ਘਰੋਂ ਕੱਢਣ ਦੇ ਮਾਮਲੇ ਵਿਚ ਮਹਿਲਾ ਕਮਿਸ਼ਨ ਨੇ ਪਰਿਵਾਰ ਨੂੰ ਕੀਤਾ ਤਲਬ
Friday, Jun 18, 2021 - 03:03 PM (IST)
ਚੰਡੀਗੜ੍ਹ (ਰਮਨਜੀਤ) : ਬਟਾਲਾ ਜ਼ਿਲ੍ਹੇ ਦੀ ਬਜ਼ੁਰਗ ਮਾਤਾ ਨੂੰ ਘਰੋਂ ਕੱਢਣ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਤਾ ਦੇ ਪੁੱਤਰਾਂ ਅਤੇ ਧੀਆਂ ਨੂੰ 21 ਜੂਨ, 2021 ਨੂੰ ਨਿੱਜੀ ਪੇਸ਼ੀ ’ਤੇ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ।
ਆਪਣੇ ਹੁਕਮਾਂ ਵਿਚ ਉਨ੍ਹਾਂ ਸੀਨੀਅਰ ਪੁਲਸ ਕਪਤਾਲ ਬਟਾਲਾ ਨੂੰ ਹੁਕਮ ਦਿੱਤੇ ਕਿ ਮਾਮਲੇ ਨਾਲ ਸਬੰਧਿਤ ਡਿਪਟੀ ਸੁਪਰਡੈਂਟ ਦੀ ਡਿਊਟੀ ਲਗਾਏ ਜਾਵੇ ਕਿ ਉਹ ਮਾਤਾ ਦੇ ਧੀਆਂ ਅਤੇ ਪੁੱਤਰਾਂ ਸਮੇਤ ਕਮਿਸ਼ਨ ਅੱਗੇ ਪੇਸ਼ ਹੋਣ।