ਕੌਣ ਬਣਿਆ ਕਰੋੜਪਤੀ? ਕਿੱਧਰੇ ਤੁਹਾਡੀ ਤਾਂ ਨਹੀਂ ਨਿਕਲ ਆਈ ਢਾਈ ਕਰੋੜ ਦੀ ਲਾਟਰੀ! ਇੱਥੇ ਕਰੋ ਚੈੱਕ
Monday, Mar 24, 2025 - 08:47 AM (IST)

ਲੁਧਿਆਣਾ (ਜੋਸ਼ੀ)- ਪਿਛਲੇ ਦਿਨ ਲੁਧਿਆਣਾ ਦੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ’ਚ ਪੰਜਾਬ ਸਰਕਾਰ ਵਲੋਂ ਡੀਅਰ ਹੋਲੀ ਬੰਪਰ 2025 ਦਾ ਡ੍ਰਾਅ ਮਾਣਯੋਗ ਜੱਜਾਂ ਅਤੇ ਸਰਕਾਰੀ ਸਰਕਾਰੀ ਅਧਿਕਾਰੀਆਂ ਦੀ ਦੇਖ-ਰੇਖ ’ਚ ਕੱਢਿਆ ਗਿਆ, ਜਿਸ ਵਿਚ 2.50 ਕਰੋੜ ਦਾ ਪਹਿਲਾਂ ਇਨਾਮ ਟਿਕਟ ਨੰ. 1-856299 ਲੁਧਿਆਣਾ ਦੇ ਕਲਾਕ ਟਾਵਰ ਸਥਿਤ ਸਟਾਕਿਸਟ ਸੰਜੇ ਏਜੰਸੀ ਵੱਲੋਂ ਵੇਚਿਆ ਗਿਆ। ਇਸ ਤੋਂ ਇਲਾਵਾ 20 ਲੱਖ ਦੇ 3 ਇਨਾਮ ਮਹਿਤਾ ਲਾਟਰੀ ਮੋਰਿੰਡਾ, ਰਾਜੇਸ਼ ਲਾਟਰੀ ਸ੍ਰੀ ਮੁਕਤਸਰ ਸਾਹਿਬ ਅਤੇ ਭਗਵਤੀ ਇੰਟਰਪ੍ਰਾਈਜ਼ਿਜ਼ ਬਠਿੰਡਾ ਨੂੰ, 10 ਲੱਖ ਦੇ 3 ਇਨਾਮ ਪੰਜਾਬ ਟ੍ਰੇਡਿੰਗ ਕੰਪਨੀ ਪਟਿਆਲਾ ਅਤੇ ਅੰਸ਼ੂ ਲਾਟਰੀ ਜੀਰਕਪੁਰ ਨੂੰ ਅਤੇ 5 ਲੱਖ ਦੇ 4 ਇਨਾਮ ਸੋਮ ਏਜੰਸੀ ਲੁਧਿਆਣਾ, ਗਾਂਧੀ ਬ੍ਰਦਰਜ਼ ਲੁਧਿਆਣਾ, ਲੋਕੇਸ਼ ਲਾਟਰੀ ਏਜੰਸੀ ਜੀਰਕਪੁਰ ਤੇ ਸੁਮਿਤ ਇੰਟਰਪ੍ਰਾਈਜ਼ਿਜ਼ ਸਰਦੂਲਗੜ੍ਹ ਨੂੰ ਲੱਗੇ ਹਨ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜਾਣਕਾਰੀ ਦਿੰਦੇ ਹੋਏ ਅਧਿਕਾਰਤ ਡਿਸਟ੍ਰੀਬਿਊਟਰਜ਼ ਰਾਕੇਸ਼ ਆਛਾ ਨੇ ਦੱਸਿਆ ਕਿ ਡੀਅਰ ਹੋਲੀ ਬੰਪਰ 2025 ਦਾ ਪਹਿਲਾ ਇਨਾਮ 2.50 ਕਰੋੜ ਲੱਗਣ ’ਤੇ ਸਟਾਕਿਸਟ ਸੰਜੇ ਏਜੰਸੀ ਸਮੇਤ ਸਾਰੇ ਸਟਾਕਿਸਟਾਂ ਵਲੋਂ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ ਗਿਆ। ਆਛਾ ਨੇ ਦੱਸਿਆ ਕਿ ਭਵਿੱਖ ’ਚ ਪੰਜਾਬ ਸਰਕਾਰ ਦਾ ਅਗਾਮੀ ਡੀਅਰ ਵਿਸਾਖੀ ਬੰਪਰ 2025 ਤੇ ਡੀਅਰ 200 ਮੰਥਲੀ ਸਮੇਤ ਕਈ ਹੋਰ ਟਿਕਟਾਂ ਪੰਜਾਬ ਦੇ ਸਾਰੇ ਲਾਟਰੀ ਕਾਊਟਰਾਂ ਤੇ ਉਪਲੱਬਧ ਹਨ। ਡੀਅਰ ਵਿਸਾਖੀ ਬੰਪਰ 2025 ਦਾ ਡ੍ਰਾਅ ਆਉਣ ਵਾਲੀ 19 ਅਪ੍ਰੈਲ ਨੂੰ ਕੱਢਿਆ ਜਾਵੇਗਾ, ਜਿਸ ਦਾ ਪਹਿਲਾ ਇਨਾਮ 6 ਕਰੋੜ ਰੁਪਏ ਸਮੇਤ ਕਰੋੜਾਂ ਰੁਪਏ ਦੇ ਕਈ ਹੋਰ ਆਕਰਸ਼ਿਤ ਇਨਾਮ ਵੀ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8