ਜਾਖੜ ਮਜ਼ਬੂਤ ਉਮੀਦਵਾਰ, ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਦੇਵਾਂਗੇ ਮੂੰਹਤੋੜ ਜਵਾਬ

Thursday, Sep 21, 2017 - 01:22 PM (IST)

ਜਾਖੜ ਮਜ਼ਬੂਤ ਉਮੀਦਵਾਰ, ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਦੇਵਾਂਗੇ ਮੂੰਹਤੋੜ ਜਵਾਬ

ਜਲੰਧਰ(ਚੋਪੜਾ)—  ਪੰਜਾਬ ਸੂਬਾਈ ਕਾਂਗਰਸ ਦੇ ਜਨਰਲ ਸਕੱਤਰ ਅਰੁਣ ਵਾਲੀਆ ਅਤੇ ਸੂਬਾ ਕਾਂਗਰਸ ਦੇ ਸਕੱਤਰ ਅਸ਼ੋਕ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਉੱਪ ਚੋਣ ਲਈ ਮਜ਼ਬੂਤ ਉਮੀਦਵਾਰ ਹਨ ਅਤੇ ਉਨ੍ਹਾਂ ਦਾ ਕਾਂਗਰਸ ਪ੍ਰਤੀ ਵਿਸ਼ਵਾਸ ਅਤੇ ਵਚਨਬੱਧਤਾ ਨੂੰ ਦੇਖਦਿਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਖੜ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਮੂੰਹਤੋੜ ਜਵਾਬ ਦੇਣਗੇ ਕਿਉਂਕਿ ਜੀ. ਐੱਸ. ਟੀ, ਨੋਟਬੰਦੀ, ਝੂਠੇ ਵਾਅਦਿਆਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰ ਦਿੱਤਾ ਹੈ। ਵਪਾਰੀ, ਇੰਡਸਟਰੀਲਿਸਟ, ਮਜ਼ਦੂਰ ਸਾਰੇ ਵਰਗ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਕੇਂਦਰ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਤੋਂ ਜੀ. ਐੱਸ. ਟੀ. ਨੂੰ ਜਨਤਾ 'ਤੇ ਥੋਪਿਆ ਹੈ। ਜੀ. ਐੱਸ. ਟੀ. ਰਿਟਰਨ ਫਾਈਲ ਕਰਨ ਦੌਰਾਨ ਸਰਵਰ ਡਾਊਨ ਰਹਿੰਦਾ ਹੈ, ਜਿਸ ਕਾਰਨ ਵਪਾਰੀਆਂ ਤੇ ਇੰਡਸਟਰਲਿਸਟਾਂ ਕੋਲੋਂ ਰਿਟਰਨ ਫਾਈਲ ਹੀ ਨਹੀਂ ਹੋ ਰਹੀ ਅਤੇ ਵਿਭਾਗ ਉਨ੍ਹਾਂ ਨੂੰ ਡਿਫਾਲਟਰ ਬਣਾਈ ਜਾ ਰਿਹਾ ਹੈ। 
ਵਾਲੀਆ ਅਤੇ ਗੁਪਤਾ ਨੇ ਕਿਹਾ ਕਿ ਉੱਪ ਚੋਣ ਪੰਜਾਬ ਵਿਚ ਅਕਾਲੀ-ਭਾਜਪਾ ਤੇ 'ਆਪ' ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਗਠਜੋੜ ਤੇ 'ਆਪ' ਦੇ ਚਿਹਰੇ ਤੋਂ ਨਕਾਬ ਉਤਰ ਚੁੱਕਾ ਹੈ। ਹੁਣ ਭਾਜਪਾ ਨੂੰ ਆਪਣੀ ਸਾਖ ਬਣਾਉਣ ਲਈ ਵੋਟਰਾਂ ਵਿਚ ਜਾਣਾ ਹੋਵੇਗਾ ਅਤੇ ਜਨਤਾ ਦੀ ਅਦਾਲਤ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਕਾਂਗਰਸ ਦੇ ਪੱਖ ਵਿਚ ਫੈਸਲਾ ਕਰੇਗੀ। ਕਾਂਗਰਸ ਭਾਰੀ ਵੋਟਾਂ ਦੇ ਫਰਕ ਨਾਲ ਉਪ ਚੋਣ ਜਿੱਤੇਗੀ। ਇਸ ਦੌਰਾਨ ਜ਼ਿਲਾ ਕਾਂਗਰਸ ਦੇ ਪ੍ਰੈੱਸ ਸਕੱਤਰ ਅਸ਼ੋਕ ਖੰਨਾ, ਨਵਲ ਮਹਾਜਨ ਵੀ ਮੌਜੂਦ ਸਨ।


Related News