GST ਵਿਭਾਗ ਦੀ ਸਖ਼ਤ ਕਾਰਵਾਈ ; ਹਾਰਡਵੇਅਰ ਸਟੋਰ ਦੇ 2 ਕੰਪਲੈਕਸਾਂ ''ਤੇ ਮਾਰਿਆ ਛਾਪਾ
Friday, Dec 06, 2024 - 05:55 AM (IST)
ਲੁਧਿਆਣਾ (ਸੇਠੀ)- ਸਟੇਟ ਜੀ.ਐੱਸ.ਟੀ. ਵਿਭਾਗ ਦੇ ਡਿਸਟ੍ਰਿਕਟ-4 ਦੀ ਟੀਮ ਨੇ ਸਥਾਨਕ ਸਾਬਣ ਬਾਜ਼ਾਰ ਮੁੱਖ ਦਫਤਰ ਅਤੇ ਕੇਸਰਗੰਜ ਮੰਡੀ ਦੇ ਨੇੜੇ ਬੀ.ਕੇ. ਹਾਰਡਵੇਅਰ ਸਟੋਰ ’ਤੇ ਛਾਪਾ ਮਾਰਿਆ। ਇਹ ਕਾਰਵਾਈ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਪੰਜਾਬ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ’ਤੇ ਕੀਤੀ ਗਈ, ਜਦੋਂਕਿ ਮੌਕੇ ’ਤੇ ਸਟੇਟ ਟੈਕਸ ਪੱਧਰ ਦੇ ਅਧਿਕਾਰੀ ਗੁਰਦੀਪ ਸਿੰਘ, ਜੋਰਾ ਸਿੰਘ, ਇੰਪਰਪਾਲ ਭੱਲਾ, ਦੀਪਿਕਾ ਗਰਗ ਅਤੇ ਇੰਸਪੈਕਟਰ ਅਤੇ ਪੁਲਸ ਮੁਲਾਜ਼ਮ ਮੌਜੂਦ ਰਹੇ।
ਅਧਿਕਾਰੀਆਂ ਨੇ ਦੱਸਿਆ ਕਿ ਬੀ.ਕੇ. ਹਾਰਡੇਵੇਅਰ ਸਟੋਰ ਦੇ 2 ਕੰਪਲੈਕਸਾਂ ’ਤੇ ਜਾਂਚ ਕੀਤੀ ਗਈ, ਜਿਸ ਵਿਚ ਸਾਬਣ ਬਾਜ਼ਾਰ ਅਤੇ ਇਕ ਕੇਸਰਗੰਜ ਮੰਡੀ ਦੇ ਨੇੜੇ ਦਫਤਰ ਸ਼ਾਮਲ ਹੈ। ਇਸ ਦੌਰਾਨ ਅਧਿਕਾਰੀਆਂ ਨੇ ਮੌਕੇ ਤੋਂ ਭਾਰੀ ਮਾਤਰਾ ’ਚ ਦਸਤਾਵੇਜ਼ ਜ਼ਬਤ ਕੀਤੇ ਅਤੇ ਸਟਾਕ ਟੇਕਿੰਗ ਕੀਤੀ। ਜ਼ਬਤ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ- PGI ਜਾਣ ਵਾਲਿਆਂ ਲਈ ਅਹਿਮ ਖ਼ਬਰ ; ਕਿਤੇ ਪੈ ਨਾ ਜਾਵੇ 'ਗੇੜਾ'
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੱਕ ਦੇ ਆਧਾਰ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਾਮੀਆਂ ਪਾਏ ਜਾਣ ’ਤੇ ਟੈਕਸ ਦੇ ਨਾਲ-ਨਾਲ ਜੁਰਮਾਨਾ ਵੀ ਵਸੂਲਿਆ ਜਾਵੇਗਾ। ਅਧਿਕਾਰੀਆਂ ਨੂੰ ਕਾਰਵਾਈ ਤੋਂ ਚੰਗਾ ਰੈਵੇਨਿਊ ਪ੍ਰਾਪਤ ਹੋਣ ਦੀ ਉਮੀਦ ਹੈ।
ਜਾਣਕਾਰੀ ਮੁਤਾਬਕ ਮੌਕੇ ’ਤੇ ਹੈਰਾਨ ਕਰ ਦੇਣ ਵਾਲੇ ਤੱਥ ਮਿਲੇ ਜਿਵੇਂ ਕਿ ਉਕਤ ਫਰਮ ਦਾ ਨਾਂ ਬੀ. ਕੇ. ਹਾਰਡਵੇਅਰ ਸਟੋਰ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਕਤ ਹਾਰਡਵੇਅਰ ਦਾ ਕਾਰੋਬਾਰ ਕਰਦਾ ਹੋਵੇਗਾ ਪਰ ਕੰਪਲੈਕਸ ਅਤੇ ਗੋਦਾਮ ਇਲੈਕਟ੍ਰਾਨਿਕ ਆਈਟਮਾਂ ਨਾਲ ਭਰਿਆ ਪਿਆ ਹੈ। ਸੂਤਰਾਂ ਮੁਤਾਬਕ ਅਧਿਕਾਰੀ ਸਟਾਕ ਦੇ ਨਾਲ-ਨਾਲ ਸੇਲ-ਪਰਚੇਜ਼ ਵੀ ਦੇਖ ਰਹੇ ਹਨ ਕਿ ਉਕਤ ਕਾਰੋਬਾਰੀ ਵੇਚੇ ਗਏ ਸਾਮਾਨ ਦੇ ਨਾਲ ਗਾਹਕਾਂ ਨੂੰ ਬਿੱਲ ਕੱਟ ਰਹੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ- ਬੱਚੀ ਨੂੰ ਬਾਹੋਂ ਫੜ ਸਕੂਲੋਂ ਕੱਢਣ ਦੇ ਮਾਮਲੇ 'ਚ ਨਵਾਂ ਮੋੜ, ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e