ਪੰਜਾਬ ਦੇ ਸਕੂਲ ''ਚ ਪਏ ਭੜਥੂ! ਬੈਗ ਖੁੱਲ੍ਹਦਿਆਂ ਹੀ ਉੱਡ ਗਏ ਹੋਸ਼
Friday, Oct 18, 2024 - 11:29 AM (IST)
ਭੀਖੀ (ਤਾਇਲ)- ਪਿੰਡ ਧਲੇਵਾਂ ਦੇ ਇਕ ਪੋਲਿੰਗ ਬੂਥ ’ਤੇ ਤਾਇਨਾਤ ਚੋਣ ਅਮਲੇ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਣ ਸਮੱਗਰੀ ਵਾਲੇ ਥੈਲੇ (ਬੈਗ) ਵਿਚ ਸੱਪ ਹੋਣ ਦਾ ਪਤਾ ਲੱਗਿਆ। ਇਸ ਸਬੰਧੀ ਉਦੋਂ ਪਤਾ ਲੱਗਾ ਜਦੋਂ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਪਵਾਉਣ ਲਈ ਚੋਣ ਅਮਲਾ ਇਕ ਥੈਲੇ ’ਚੋਂ ਜਦ ਬੈਲਟ ਪੇਪਰਾਂ ਸਮੇਤ ਹੋਰ ਸਾਮਾਨ ਬਾਹਰ ਕੱਢਣ ਲੱਗਾ ਤਾਂ ਥੈਲੇ ’ਚ ਸੱਪ ਹੋਣ ਦਾ ਪਤਾ ਲਗਦਿਆਂ ਹੀ ਚੋਣ ਅਮਲੇ ਨੂੰ ਭਾਜੜਾਂ ਪੈ ਗਈਆਂ।
ਇਹ ਖ਼ਬਰ ਵੀ ਪੜ੍ਹੋ - ਸਿੱਖ ਸੰਗਤ ਲਈ ਖ਼ਾਸ ਖ਼ਬਰ, ਮਿਲੇਗੀ ਵਿਸ਼ੇਸ਼ ਸਹੂਲਤ
ਭਾਵੇਂ ਤਾਇਨਾਤ ਚੋਣ ਅਧਿਕਾਰੀ ਲੋਕਾਂ ਦੀ ਮਦਦ ਨਾਲ ਬਚ-ਬਚਾਅ ਕੇ ਥੈਲੇ ਨੂੰ ਸਕੂਲ ਤੋਂ ਬਾਹਰ ਥੋੜ੍ਹੀ ਦੂਰ ਲੈ ਆਏ ਅਤੇ ਸਾਰਾ ਸਾਮਾਨ ਸਮੇਤ ਬੈਲਟ ਪੇਪਰ ਥੈਲੇ ’ਚੋਂ ਢੇਰੀ ਕਰ ਦਿੱਤਾ ਅਤੇ ਸੱਪ ਵੀ ਥੈਲੇ ’ਚੋਂ ਬਾਹਰ ਨਿਕਲ ਗਿਆ। ਇਸ ਘਟਨਾ ਤੋਂ ਬਾਅਦ ਵੋਟਾਂ ਵੀ ਪੈ ਗਈਆਂ। ਸੱਪ ਵਾਲੀ ਵੀਡਿਓ ਵਾਇਰਲ ਹੋਣ ਉਪਰੰਤ ਪਿੰਡ ਵਿਚ ਚਰਚਾ ਛਿੜੀ ਹੋਈ ਹੈ ਕੀ ਥੈਲੇ ’ਚ ਪੋਲਿੰਗ ਬੂਥ ਦਾ ਸਮਾਨ ਪਾਉਣ ਲੱਗਿਆ ਖਾਲੀ ਥੈਲਾ ਗੌਰ ਨਾਲ ਨਹੀਂ ਵੇਖਿਆ ਗਿਆ?
ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਨੇ ਸੀਨੀਅਰ ਲੀਡਰ ਨੂੰ ਪਾਰਟੀ 'ਚੋਂ ਕੱਢਿਆ, ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਕੀਤੀ ਵੱਡੀ ਕਾਰਵਾਈ
ਕੀ ਥੈਲਾ ਫਟਿਆ ਹੋਇਆ ਸੀ? ਜੇ ਨਹੀਂ ਤਾਂ ਸੱਪ ਆਇਆ ਕਿੱਥੋਂ? ਜਦ ਇਸ ਘਟਨਾ ਬਾਰੇ ਪ੍ਰੋਜਾਇਡਿੰਗ ਅਫਸਰ ਮਾ. ਧਰਮਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸੱਪ ਦਾ ਤਾਂ ਸਾਨੂੰ ਵੀ ਪਤਾ ਨਹੀਂ ਲੱਗਾ ਕਿ ਥੈਲੇ ’ਚ ਵੜਿਆ ਕਿਵੇਂ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਉਸਨੇ ਕਿਸੇ ਨੂੰ ਡੰਗਿਆ ਨਹੀਂ। ਉਨ੍ਹਾਂ ਕਿਹਾ ਕਿ ਸਬੰਧਤ ਉਮੀਦਵਾਰਾਂ ਦੀ ਹਾਜ਼ਰੀ ’ਚ ਥੈਲੇ ’ਚੋਂ ਸੱਪ ਬਾਹਰ ਕੱਢ ਕੇ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8