ਸਿੱਖਿਆ ਬੋਰਡ ਦੀ ਫੀਸ ਨੇ ਤੋੜੀ ਗਰੀਬ ਵਿਦਿਆਰਥੀਆਂ ਦੀ ਕਮਰ

06/24/2019 9:34:55 AM

ਚੰਡੀਗੜ੍ਹ (ਸ਼ਰਮਾ) : ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪੰਜਾਬ ਸਰਕਾਰ ਵਲੋਂ ਗ੍ਰਾਂਟਾਂ ਤੇ ਦੇਣਦਾਰੀਆਂ ਨਾ ਜਾਰੀ ਕਰਨ ਅਤੇ ਬੋਰਡ 'ਚ ਬੇਲੋੜੇ ਖੜ੍ਹੇ ਕੀਤੇ ਗਏ ਉਚ ਅਹੁਦਿਆਂ ਤੇ ਇਮਾਰਤਾਂ ਰਾਹੀਂ ਹੁੰਦੀ ਫਜ਼ੂਲ-ਖਰਚੀ 'ਚੋਂ ਉਪਜੇ ਸੰਕਟ ਤੋਂ ਛੁਟਕਾਰਾ ਪਾਉਣ ਲਈ ਬੋਰਡ ਨੇ ਵਿਦਿਆਰਥੀਆਂ 'ਤੇ ਵਾਧੂ ਵਿੱਤੀ ਬੋਝ ਪਾਉਣ ਦਾ ਰਾਹ ਅਖਤਿਆਰ ਕਰ ਲਿਆ ਹੈ। ਸਿੱਖਿਆ ਬੋਰਡ ਨੇ ਮੌਜੂਦਾ ਵਿਦਿਅਕ ਵਰ੍ਹੇ ਲਈ ਹਰੇਕ ਪ੍ਰਕਾਰ ਦੀ ਫੀਸ 'ਚ ਵੱਡੇ ਵਾਧੇ ਕਰਕੇ ਲੱਖਾਂ ਵਿਦਿਆਰਥੀਆਂ ਦੇ ਵਿਆਪਕ ਆਰਥਿਕ ਸ਼ੋਸ਼ਣ ਦੀ ਤਿਆਰੀ ਕਰ ਲਈ ਹੈ।

ਬੋਰਡ ਦੀਆਂ ਪ੍ਰੀਖਿਆਵਾਂ 'ਚ ਡਿਊਟੀਆਂ ਨਿਭਾਉਣ ਅਤੇ ਪੇਪਰਾਂ ਦੀ ਮਾਰਕਿੰਗ ਕਰਨ ਵਾਲੇ ਅਧਿਆਪਕਾਂ ਨੂੰ ਵੀ ਹਾਲੇ ਤੱਕ ਬਣਦੇ ਮਿਹਨਤਾਨੇ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਬੋਰਡ ਵਲੋਂ ਮੁਫਤ ਦਿੱਤੀਆਂ ਜਾਂਦੀਆਂ ਕਿਤਾਬਾਂ ਅਤੇ ਐਸ.ਸੀ/ਬੀ.ਸੀ ਵਰਗਾਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਫੀਸਾਂ 'ਚ ਦਿੱਤੀ ਜਾਂਦੀ ਛੋਟ ਦੇ ਬਦਲੇ 'ਚ ਪੰਜਾਬ ਸਰਕਾਰ ਵਲੋਂ ਸਿੱਖਿਆ ਬੋਰਡ ਨੂੰ ਲੰਬੇ ਸਮੇਂ ਤੋਂ ਲੋੜੀਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ ਹੈ।


Babita

Content Editor

Related News