ਬੁੱਧਵਾਰ ਸਵੇਰੇ 11 ਵਜੇ ਆਵੇਗਾ PSEB 10ਵੀਂ ਜਮਾਤ ਦਾ ਨਤੀਜਾ
Tuesday, May 07, 2019 - 06:52 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦਾ ਨਤੀਜਾ ਕੱਲ੍ਹ ਮਤਲਬ 8 ਮਈ ਨੂੰ ਐਲਾਨਿਆ ਜਾਵੇਗਾ। ਵਿਦਿਆਰਥੀ 11 ਵਜੇ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ 'ਤੇ ਆਪਣੇ ਨਤੀਜੇ ਵੇਖ ਸਕਣਗੇ। ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਪੰਡਿਤ ਕੁਲਵੰਤ ਰਾਏ ਸ਼ਰਮਾ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦਿੱਤੀ।
ਸ਼ਰਮਾ ਨੇ ਦੱਸਿਆ ਕਿ 10 ਮਈ ਨੂੰ ਬਾਰਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ। ਬੋਰਡ ਵਲੋਂ ਨਤੀਜੇ ਐਲਾਨਣ ਸਬੰਧੀ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ।