ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੇ ਪੇਪਰਾਂ ਦੀਆਂ ਤਰੀਕਾਂ ਬਦਲੀਆਂ

Monday, Jan 06, 2020 - 06:40 PM (IST)

ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੇ ਪੇਪਰਾਂ ਦੀਆਂ ਤਰੀਕਾਂ ਬਦਲੀਆਂ

ਐੱਸ. ਏ. ਐੱਸ. ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਦੀਆਂ ਮਿਤੀਆਂ ਵਿਚ ਤਬਦੀਲੀ ਕੀਤੀਆਂ ਗਈਆਂ ਹਨ। ਬੋਰਡ ਮੁਤਾਬਕ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਹੁਣ ਫਰਵਰੀ ਨਹੀਂ ਸਗੋਂ ਮਾਰਚ 2020 ਵਿਚ ਲਈ ਜਾਵੇਗੀ। ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਜੋ ਪਹਿਲਾਂ 18 ਤੋਂ 26 ਫ਼ਰਵਰੀ 2020 ਤੱਕ ਕਰਵਾਈ ਜਾਣੀ ਸੀ, ਹੁਣ ਪ੍ਰਬੰਧਕੀ ਕਾਰਨਾਂ ਕਰਕੇ 14 ਮਾਰਚ ਤੋਂ 23 ਮਾਰਚ 2020 ਤੱਕ ਸਵੇਰ ਦੇ ਸੈਸ਼ਨ, ਭਾਵ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1:15 ਵਜੇ ਤੱਕ ਕਰਵਾਈ ਜਾਵੇਗੀ। ਪੰਜਵੀਂ ਸ਼੍ਰੇਣੀ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਹੁਣ 24 ਅਤੇ 25 ਮਾਰਚ 2020 ਨੂੰ ਸਬੰਧਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ 'ਤੇ ਕਰਵਾਈਆਂ ਜਾਣਗੀਆਂ। 

ਵੇਰਵਿਆਂ ਅਨੁਸਾਰ ਅੱਠਵੀ ਸ਼੍ਰੇਣੀ ਦੀ ਪ੍ਰੀਖਿਆ ਜੋ 3 ਮਾਰਚ ਤੋਂ 14 ਮਾਰਚ 2020 ਤੱਕ ਕਰਵਾਈ ਜਾਣੀ ਸੀ, ਹੁਣ 3 ਮਾਰਚ ਤੋਂ ਹੀ ਅਰੰਭ ਕਰਕੇ 16 ਮਾਰਚ 2020 ਤੱਕ ਸਵੇਰ ਦੇ ਸੈਸ਼ਨ ਭਾਵ ਸਵੇਰ 9:00 ਵਜੇ ਤੋਂ ਦੁਪਹਿਰ 12:15 ਵਜੇ ਤੱਕ ਕਰਵਾਈ ਜਾਵੇਗੀ। ਇਸ ਸ਼੍ਰੇਣੀ ਦੀਆਂ ਪ੍ਰਯੋਗੀ ਪ੍ਰੀਖਿਆਵਾਂ 18 ਮਾਰਚ ਤੋਂ 25 ਮਾਰਚ 2020 ਤੱਕ ਸਬੰਧਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ 'ਤੇ ਕਰਵਾਈਆਂ ਜਾਣਗੀਆਂ। ਤਬਦੀਲੀ ਸਬੰਧੀ ਮੁਕੰਮਲ ਜਾਣਕਾਰੀ ਬੋਰਡ ਦੀ ਵੈੱਬ-ਸਾਈਟ www.pseb.ac.in 'ਤੇ ਉਪਲੱਬਧ ਹੈ।


author

Gurminder Singh

Content Editor

Related News