10ਵੀਂ ਜਮਾਤ ਦੇ ਨਤੀਜਿਆਂ ਨੇ ਕੀਤਾ ਹੈਰਾਨ, ਤੋੜੇ ਰਿਕਾਰਡ

Wednesday, May 08, 2019 - 06:48 PM (IST)

10ਵੀਂ ਜਮਾਤ ਦੇ ਨਤੀਜਿਆਂ ਨੇ ਕੀਤਾ ਹੈਰਾਨ, ਤੋੜੇ ਰਿਕਾਰਡ

ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਹੋਈ ਸਲਾਨਾ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿਚ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ। ਸਾਲ 2018 ਦੇ ਨਤੀਜਿਆਂ ਮੁਤਾਬਕ ਓਵਰਆਲ ਨਤੀਜਾ 59.47 ਫੀਸਦ ਸੀ, ਜਿਸ ਵਿਚ ਇਸ ਵਾਰ ਜ਼ਬਰਦਸਤ ਵਾਧਾ ਹੋਇਆ ਹੈ ਅਤੇ 85. 56 ਫੀਸਦੀ ਬੱਚੇ ਪਾਸ ਹੋਏ ਹਨ। ਮਤਲਬ ਪਾਸ ਫੀਸਦ ਵਿਚ ਸਿੱਧਾ 25 ਫੀਸਦ ਦਾ ਵਾਧਾ ਹੋਇਆ ਹੈ। 
10ਵੀਂ ਦੀ ਪ੍ਰੀਖਿਆ 'ਚ ਸੂਬੇ ਭਰ 'ਚੋਂ 317387 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ 271554 ਬੱਚੇ ਮਤਲਬ ਕਿ 85. 56 ਫੀਸਦੀ ਬੱਚੇ ਪਾਸ ਹੋਏ ਹਨ। ਇਨ੍ਹਾਂ ਨਤੀਜਿਆਂ 'ਚ ਕੁੜੀਆਂ ਨੇ 90.63 ਫੀਸਦੀ ਨਾਲ ਬਾਜ਼ੀ ਮਾਰ ਲਈ ਹੈ ਜਦਕਿ ਮੁੰਡਿਆਂ ਲਈ ਇਹ 81.30 ਫੀਸਦੀ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਸ਼ਹਿਰੀ ਇਲਾਕਿਆਂ 'ਚ ਨਾਲੋਂ ਪੇਂਡੂ ਇਲਾਕਿਆਂ ਦੀ ਪਾਸ ਫੀਸਦੀ ਵਿਚ 3 ਫੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ। ਸ਼ਹਿਰੀ ਖੇਤਰ ਵਿਚ ਪਾਸ ਫੀਸਦੀ 83.38 ਜਦਕਿ ਪੇਂਡੂ ਇਲਾਕਿਆਂ 'ਚ ਪਾਸ ਫੀਸਦੀ 86.67 ਹੈ।


author

Gurminder Singh

Content Editor

Related News