ਫੇਲ੍ਹ ਸਾਬਤ ਹੋਇਆ ਸਕੂਲਾਂ ’ਤੇ ਲਿਆ ਪੰਜਾਬ ਸਰਕਾਰ ਦਾ ਫ਼ੈਸਲਾ, ਅੱਤ ਦੀ ਗਰਮੀ ਕਾਰਣ ਹਾਲੋ-ਬੇਹਾਲ ਹੋਏ ਬੱਚੇ

05/17/2022 1:26:01 PM

ਪਟਿਆਲਾ (ਮਨਦੀਪ ਜੋਸਨ) : ਭਿਆਨਕ ਗਰਮੀ ਕਾਰਨ ਸਕੂਲਾਂ ਵਿਚ 15 ਮਈ ਤੋਂ ਛੁੱਟੀਆਂ ਦਾ ਫੈਸਲਾ ਬੇਸ਼ੱਕ ਪੰਜਾਬ ਸਰਕਾਰ ਨੇ ਕੁੱਝ ਲੋਕਾਂ ਅੱਗੇ ਗੋਡੇ ਟੇਕ ਕੇ ਵਾਪਸ ਲੈ ਲਿਆ ਪਰ ਇਸ ਫ਼ੈਸਲੇ ਦੇ ਵਾਪਸ ਹੋਣ ਨਾਲ ਸਕੂਲੀ ਬੱਚਿਆਂ ਨੂੰ ਨਤੀਜੇ ਭੁਗਤਣੇ ਪੈ ਰਹੇ ਹਨ। ਇਸ ਸਮੇਂ ਇਕ ਤਾਂ ਅੱਤ ਦੀ ਗਰਮੀ ਅਤੇ ਦੂਜਾ ਸਵੇਰੇ ਤੜਕਸਾਰ 7 ਵਜੇ ਸਕੂਲ ਲੱਗਣਾ ਛੋਟੇ ਬੱਚਿਆਂ ਲਈ ਸਜ਼ਾ ਸਾਬਿਤ ਹੋ ਰਿਹਾ ਹੈ। ਇਨਾ ਹੀ ਨਹੀਂ ਇਸ ਭਿਆਨਕ ਗਰਮੀ ਕਾਰਨ ਜ਼ਿਆਦਤਰ ਬੱਚੇ ਸਕੂਲਾਂ ਵਿਚ ਹੀ ਚੱਕਰ ਖਾ ਕੇ ਡਿੱਗ ਰਹੇ ਹਨ। ਕਈ ਬੱਚਿਆਂ ਦੇ ਸਿਰ ਦਰਦ, ਪੇਟ ਦਰਦ, ਬੁਖਾਰ ਚੜ੍ਹਨਾ ਜਾਂ ਹੋਰ ਅਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਆਮ ਵੇਖਿਆ ਜਾ ਰਿਹਾ ਹੈ। ਅਜਿਹਾ ਇਨ੍ਹਾਂ ਸਕੂਲੀ ਬੱਚਿਆਂ ਨੂੰ ਸਕੂਲ ਵਿਚ ਜਾ ਕੇ ਹੀ ਹੁੰਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਕ ਪਾਸੇ ਅੱਤ ਦੀ ਗਰਮੀ ਅਤੇ ਦੂਜੇ ਪਾਸੇ ਕਲਾਸ ਰੂਮ ਵਿਚ ਬੱਚਿਆਂ ਦੀ ਜ਼ਿਆਦਾ ਗਿਣਤੀ ਹੋਣ ਕਾਰਨ ਅੰਦਰ ਹੁੰਮਸ ਭਰਿਆ ਮਾਹੌਲ ਹੋ ਜਾਂਦਾ ਹੈ, ਜਿਹੜਾ ਕਿ ਛੋਟੇ ਬੱਚਿਆਂ ਤੋਂ ਸਹਿਣ ਨਹੀਂ ਹੁੰਦਾ। ਕਈ ਸਕੂਲ ਜੋ ਕਿ ਸ਼ਹਿਰ ਦੇ ਅੰਦਰਲੇ ਹਿੱਸੇ ਵਿਚ ਹਨ, ਉਥੇ ਖੁੱਲ੍ਹੀ ਹਵਾ ਨਹੀਂ ਲੱਗਦੀ, ਇਨ੍ਹਾਂ ਸਕੂਲਾਂ ’ਚ ਬੱਚਿਆਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਈ ਡੇਰਿਆਂ ’ਤੇ ਬਿਜਲੀ ਵਿਭਾਗ ਦਾ ਛਾਪਾ, 88 ਲੱਖ ਤੋਂ ਵੱਧ ਦਾ ਕੀਤਾ ਜੁਰਮਾਨਾ

ਪੰਜਾਬ ਸਰਕਾਰ ਨੇ ਹੁਣ ਸਕੂਲਾਂ ਦਾ ਸਮਾਂ ਵੀ ਸਵੇਰੇ 7 ਵਜੇ ਕਰ ਦਿੱਤਾ ਹੈ। ਇਸ ਨਾਲ ਬੱਚੇ ਨੂੰ ਸਵੇਰੇ 5-6 ਵਜੇ ਉਠਣਾ ਪੈਂਦਾ ਹੈ, ਜਦਕਿ ਇੰਨੀ ਜਲਦੀ ਉਠਿਆ ਬੱਚਾ ਤੜਕਸਾਰ ਹੋਣ ਕਰਕੇ ਨਾਸ਼ਤਾ ਵੀ ਨਹੀਂ ਕਰਦਾ। ਇਹ ਵੀ ਇਕ ਵੱਡਾ ਕਾਰਨ ਹੈ ਕਿ ਭੁੱਖੇ ਪੇਟ ਬੱਚੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਅੱਤ ਦੀ ਗਰਮੀ ਕਾਰਨ 15 ਮਈ ਤੋਂ ਸਕੂਲਾਂ ਨੂੰ ਛੁੱਟੀਆਂ ਕਰਨ ਦਾ ਫੈਸਲਾ ਕਰ ਲਿਆ ਸੀ ਪਰ ਨਿੱਜੀ ਸਕੂਲਾਂ ਦੀ ਜਿੱਦ ਅੱਗੇ ਸਰਕਾਰ ਨੂੰ ਗੋਡੇ ਟੇਕਣੇ ਪਏ। ਇਸ ਦਾ ਖਮਿਆਜ਼ਾ ਛੋਟੇ ਬੱਚੇ ਭੁਗਤ ਰਹੇ ਹਨ। ਜਦਕਿ ਜਿਹੜੇ ਕਈ ਬੱਚੇ ਕਿਸੇ-ਕਿਸੇ ਨਾ ਵਾਹਨ ਰਾਹੀਂ ਸਕੂਲਾਂ ’ਚ ਆਉਂਦੇ ਹਨ, ਉਨ੍ਹਾਂ ਨੂੰ ਤਾਂ ਸਕੂਲ ਵਿਚ ਸਵੇਰੇ 7 ਵਜੇ ਪੁੱਜਣ ਲਈ ਹੋਰ ਵੀ ਜਲਦੀ ਉਠਣਾ ਪੈਂਦਾ ਹੈ। ਇਸ ਲਈ ਅਜਿਹੇ ਹਾਲਾਤ ਵਿਚ ਬੱਚੇ ਪੜ੍ਹਨ ਦੀ ਬਜਾਏ ਹੋਰਨਾਂ ਦਿੱਕਤਾ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : ਮਾਮੂਲੀ ਝਗੜੇ ’ਚ ਹੈਵਾਨ ਬਣ ਗਿਆ ਪਤੀ, ਪਤਨੀ ਨੂੰ ਦਿੱਤੀ ਦਿਲ ਕੰਬਾਉਣ ਵਾਲੀ ਮੌਤ

ਕਲਾਸਾਂ ’ਚ ਜ਼ਿਆਦਾ ਬੱਚੇ ਵੀ ਵੱਡਾ ਕਾਰਨ
ਇਹ ਵੀ ਪਤਾ ਲੱਗਿਆ ਹੈ ਕਿ ਕਈ ਸਕੂਲਾਂ ਵਿਚ ਕਲਾਸ ਰੂਮ ਛੋਟੇ ਹਨ ਅਤੇ ਬੱਚੇ ਜ਼ਿਆਦਾ ਹਨ। ਦੂਜੇ ਪਾਸੇ ਸਕੂਲ ਵੀ ਖੁੱਲ੍ਹੇ ਅਤੇ ਹਵਾਦਾਰ ਨਹੀਂ ਹਨ, ਇਸ ਕਰ ਕੇ ਵੀ ਬੱਚਿਆਂ ਨੂੰ ਅਜਿਹੇ ਹਾਲਾਤ ’ਚੋਂ ਗੁਜ਼ਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਦਾ ਕਹਿਰ ਜਾਰੀ, 24 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਣ ਮੌਤ, ਹੱਥ ’ਚ ਲੱਗੀ ਰਹਿ ਗਈ ਸਰਿੰਜ

ਸਰਕਾਰ ਪੱਧਰ ’ਤੇ ਗੱਲ ਕਰਾਂਗੇ : ਡੀ. ਈ. ਓ.
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਐ.) ਇੰਜੀ. ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਕੁਝ ਕੁ ਜ਼ੁਬਾਨੀ ਸ਼ਿਕਾਇਤਾਂ ਆਈਆਂ ਹਨ, ਜਿਸ ਨੂੰ ਲੈ ਕੇ ਸਰਕਾਰ ਪੱਧਰ ’ਤੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਜ਼ਿੰਦਗੀ ਵੀ ਜ਼ਰੂਰੀ ਹੈ, ਜਿਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀਆਂ ਨੂੰ ਸਥਾਨਕ ਮੁਲਜ਼ਮਾਂ ਤੋਂ ਮਿਲ ਰਹੇ ਸਹਿਯੋਗ ਨੇ ਵਧਾਈ ਚਿੰਤਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News