KBC 'ਦੇ ਸੈਟ 'ਤੇ ਪੰਜਾਬ ਪੁਲਸ, SI ਨੂੰ ਪੁੱਛੇ ਅਮਿਤਾਭ ਬੱਚਨ ਨੇ ਸਵਾਲ

Tuesday, Oct 29, 2024 - 05:40 AM (IST)

KBC 'ਦੇ  ਸੈਟ 'ਤੇ ਪੰਜਾਬ ਪੁਲਸ, SI ਨੂੰ ਪੁੱਛੇ ਅਮਿਤਾਭ ਬੱਚਨ ਨੇ ਸਵਾਲ

ਬਰੇਟਾ (ਬਾਂਸਲ)- ਪੰਜਾਬ 'ਚ ਆਏ ਦਿਨ ਧੀਆਂ ਕੋਈ ਨਾ ਕੋਈ ਮਿਸਾਲ ਪੇਸ਼ ਕਰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਬੁਢਲਾਡਾ ਦੀ ਨੇਹਾ ਬਜਾਜ ਤੋਂ ਬਾਅਦ ਹੁਣ ਬਰੇਟਾ ਦੀ ਧੀ ਸ਼ੈਫੀ ਸਿੰਗਲਾ ਜੋ ਪੰਜਾਬ 'ਚ ਸਬ ਇੰਸਪੈਕਟਰ ਵਜੋਂ ਸੇਵਾ ਨਿਭਾ ਰਹੀ ਹੈ, ਨੇ 'ਕੌਣ ਬਣੇਗਾ ਕਰੋੜਪਤੀ' ਦੀ ਹਾਟਸੀਟ ਪਹੁੰਚ ਕੇ ਹਲਕੇ ਦਾ ਮਾਣ ਵਧਾਇਆ ਹੈ। ਬਰੇਟਾ ਭਾਵੇਂ ਪੱਛੜੇ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਮੰਡੀ ਹੈ, ਪਰ ਅਜਿਹਾ ਸ਼ਾਇਦ ਹੀ ਕੋਈ ਖੇਤਰ ਹੋਵੇ ਜਿਸ ਵਿੱਚ ਇੱਥੋਂ ਦੇ ਬੱਚਿਆਂ, ਨੌਜਵਾਨ ਨੇ ਆਪਣੀ ਪੈੜ ਨਾ ਧਰੀ ਹੋਵੇ। ਇੱਥੋਂ ਦੇ ਬੱਚਿਆਂ ਨੇ IAS, IPS, PCS , AIMS, IITs ਵਿੱਚ ਚੰਗੇ ਰੈਂਕ ਹਾਸਲ ਕੀਤੇ ਹਨ ਅਤੇ ਭਾਰਤ ਦੇ ਹਰੇਕ ਹਿੱਸੇ ਵਿੱਚ ਪਹੁੰਚੇ ਹੋਏ ਹਨ।

ਇਹ ਵੀ ਪੜ੍ਹੋ- ਜਿੱਤ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵਿਰੋਧੀਆਂ 'ਤੇ ਵੱਡਾ ਬਿਆਨ

ਇਹ ਸ਼ਬਦ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਵਧਾਈ ਦਿੰਦਿਆਂ ਕਹੇ। ਉਨ੍ਹਾਂ ਕਿਹਾ ਬਰੇਟਾ ਮੰਡੀ ਦੀ ਧੀ ਸ਼ੈਫੀ ਸਿੰਗਲਾ ਪੁੱਤਰੀ ਸੰਜੀਵ ਕੁਮਾਰ ਨੇ ਨਾਮਵਰ ਸ਼ੋਅ 'ਕੌਣ ਬਣੇਗਾ ਕਰੋੜਪਤੀ' 'ਚ ਹਾਟ ਸੀਟ 'ਤੇ ਪਹੁੰਚਣ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਸਦੀ ਇਸ ਉਪਲਬਧੀ ਨਾਲ ਜਿੱਥੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਇਲਾਕੇ ਦੇ ਹੋਰ ਬੱਚਿਆਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਬਣੀ ਹੈ।

PunjabKesari

ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਪ੍ਰਧਾਨ

ਹੁਣ ਅਮਿਤਾਭ ਬੱਚਨ ਦਾ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵੀ ਇਸ ਇਲਾਕੇ ਦੇ ਬੱਚਿਆਂ ਤੋਂ ਅਛੂਤਾ ਨਹੀਂ ਰਿਹਾ। ਇਹ ਐਪੀਸੋਡ ਮਿਤੀ 30 ਅਕਤੂਬਰ 2024 (ਇਸ ਬੁੱਧਵਾਰ) ਨੂੰ ਟੈਲੀਕਾਸਟ ਹੋਵੇਗਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼੍ਰੀ ਲਛਮਣ ਦਾਸ (ਸਲੇਮਗੜ੍ਹ ਵਾਲੇ) ਨੇ ਆਪਣੀ ਪੌਤੀ ਦੇ ਇਸ ਮੁਕਾਮ 'ਤੇ ਪਹੁੰਚਣ ਦੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ਼ੈਫੀ ਵਰਗੀਆਂ ਧੀਆਂ ਘਰ-ਘਰ ਪੈਦਾ ਹੋਣ ਜੋ ਮਾਂ-ਬਾਪ ਅਤੇ ਕੁੱਲ ਦਾ ਨਾਂਅ ਰੋਸ਼ਨ ਕਰਨ। ਬਰੇਟਾ ਦੀ ਬੇਟੀ ਸੈਫ਼ੀ ਸਿੰਗਲਾ ਅਤੇ ਪਰਿਵਾਰ ਨੂੰ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News