ਮੰਗਾਂ ਪੂਰੀਆਂ ਨਾ ਹੋਣ ’ਤੇ 6 ਅਕਤੂਬਰ ਨੂੰ ਪੂਰੇ ਪੰਜਾਬ ਦੇ ਬੱਸ ਸਟੈਂਡ 4 ਘੰਟੇ ਬੰਦ ਕਰਨ ਦਾ ਐਲਾਨ: ਰੇਸ਼ਮ ਸਿੰਘ ਗਿੱਲ

Thursday, Sep 30, 2021 - 06:48 PM (IST)

ਲੁਧਿਆਣਾ (ਮੋਹਿਨੀ) : ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਹੋਈ, ਜਿਸ ਵਿੱਚ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਸੂਬਾ ਸਰਪ੍ਰਸਤ ਕਮਲ ਕੁਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਨੂੰ, ਹਰਕੇਸ਼ ਵਿੱਕੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਸਮਾਪਤ ਕਰਨ ਸਮੇਂ 14 ਸਤੰਬਰ ਨੂੰ ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 8 ਦਿਨ ਦਾ ਸਮਾਂ ਮੰਗਿਆ ਗਿਆ ਸੀ। ਤਨਖ਼ਾਹ ਵਿੱਚ 30% ਵਾਧਾ 15 ਸਤੰਬਰ ਤੋਂ ਪੀ.ਆਰ.ਟੀ.ਸੀ. ਦੇ 2500+30% ਕਰਨ ’ਤੇ ਸਹਿਮਤੀ ਹੋਈ ਅਤੇ ਹੜਤਾਲ ਨੂੰ ਬਿਨਾਂ ਕਟੋਤੀ ਖੋਲ੍ਹਣ ’ਤੇ ਫ਼ੈਸਲਾ ਹੋਇਆ ਸੀ। ਯੂਨੀਅਨ ਵਲੋਂ 28 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। 

ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਮਾਂ ਦਾ 26 ਸਾਲਾ ਪੁੱਤ, ਉਜੜਿਆ ਹੱਸਦਾ-ਵਸਦਾ ਪਰਿਵਾਰ

ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 8 ਦਿਨ ਦਾ ਸਮਾਂ ਮੰਗਿਆ ਗਿਆ ਸੀ ਅਤੇ ਯੂਨੀਅਨ ਨੇ 14 ਦਿਨ ਦਾ ਸਮਾਂ ਦਿੱਤਾ ਸੀ ਪਰ ਮੁੱਖ ਮੰਤਰੀ ਪੰਜਾਬ ਦੇ ਬਦਲਨ ਕਾਰਨ ਇਹ ਸਾਰੇ ਪ੍ਰੋਗਰਾਮ 10 ਅਕਤੂਬਰ ਤੋਂ ਬਾਅਦ 11-12-13 ਅਕਤੂਬਰ ਦੀ ਹੜਤਾਲ ਰੱਖ ਕੇ ਕਰ ਦਿਤੇ ਗਏ ਸਨ। ਤਨਖ਼ਾਹ ਦਾ ਮੁੱਦਾ ਗੰਭੀਰ ਹੈ, ਜਿਸ ਕਾਰਨ ਤਨਖ਼ਾਹ 30% ਵੱਧ ਨਹੀਂ ਆਉਣੀ ਅਤੇ ਨਾ ਹੀ ਕਟੋਤੀ ਰੁਕਣੀ ਹੈ। ਇਸ ਲਈ ਯੂਨੀਅਨ ਵਲੋਂ ਮੰਨੀਆਂ ਮੰਗਾਂ ਨੂੰ ਮਨਾਉਣ ਲਈ ਸੰਘਰਸ਼ ਦੇ ਰਾਹ ’ਤੇ ਚੱਲਣਾ ਪੈਣਾ ਹੈ, ਕਿਉਂਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਵਲੋਂ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ, ਜਦੋਂਕਿ ਇਹ ਫ਼ੈਸਲਾ ਅਧਿਕਾਰੀਆਂ ਦੀ ਸਹਿਮਤੀ ਨਾਲ ਹੋਇਆ ਸੀ। ਪਨਬੱਸ ਦੇ ਫ਼ੈਸਲੇ ਮਹਿਕਮੇ ਦੇ ਅਧਿਕਾਰੀਆਂ ਦੇ ਹੱਥ ਵਿੱਚ ਹਨ, ਜਦੋਂਕਿ ਪੰਜਾਬ ਰੋਡਵੇਜ਼ ਵਿੱਚ ਬੱਸਾਂ ਦੀ ਘਾਟ ਹੈ ਅਤੇ ਰੋਡਵੇਜ਼ ਵਿੱਚ ਤਰੱਕੀ ਬਿਨਾਂ ਟਰਾਂਸਪੋਰਟ ਮੰਤਰੀ ਦੀ ਪ੍ਰਵਾਨਗੀ ਦੇ ਸੰਭਵ ਨਹੀਂ ਹੈ। 

ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ

ਉਨ੍ਹਾਂ ਕਿਹਾ ਕਿ ਬਿਨਾਂ ਟਰਾਂਸਪੋਰਟ ਮੰਤਰੀ ਦੇ ਇਹ ਪ੍ਰਮੋਸ਼ਨਾਂ ਕੀਤੀਆਂ ਗਈਆਂ ਹਨ, ਜਿਸ ਵਿੱਚ ਵੱਡੇ ਪੱਧਰ ’ਤੇ ਕੁਰੱਪਸ਼ਨ ਦੀ ਸ਼ੰਕਾ ਝਲਕਦੀ ਹੈ, ਕਿਉਂਕਿ ਜੋ ਕੰਮ ਅਧਿਕਾਰੀਆਂ ਦਾ ਸੀ ਉਹ ਕੀਤਾ ਨਹੀਂ ਗਿਆ। ਜੋ ਕੰਮ ਮੰਤਰੀ ਦੇ ਹੁਕਮਾਂ ਨਾਲ ਹੋਣਾ ਸੀ ਬਿਨਾਂ ਮੰਤਰੀ ਦੇ ਕੀਤਾ ਗਿਆ ਹੈ, ਇਸ ਲਈ ਯੂਨੀਅਨ ਨੂੰ ਇਹ ਸਪਸ਼ਟ ਨਜ਼ਰ ਆਉਂਦਾ ਹੈ ਕਿ ਅਧਿਕਾਰੀਆਂ ਵਲੋਂ ਪਨਬੱਸ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸਰਕਾਰ ਵੀ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਇਸ ਸਮੇਂ ਕਰੱਪਸ਼ਨ ਜ਼ੋਰਾਂ ’ਤੇ ਹੈ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਟਰਾਂਸਪੋਰਟ ਮਾਫੀਆ ਹਰ ਪਾਸੇ ਭਾਰੂ ਹੈ ਨਜਾਇਜ਼ ਬੱਸਾਂ ਧੜਾਧੜ ਚੱਲ ਰਹੀਆਂ ਹਨ। ਇੱਥੋਂ ਤੱਕ ਕਿ ਹੁਣ ਟ੍ਰੈਕਸ ਟੈਕਸੀਆਂ ਵਾਲੇ ਵੀ ਰੋਡਵੇਜ਼ ਦੇ ਮਿਲਾਪਲੀ ਰੂਟਾਂ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਪ੍ਰਧਾਨਗੀ ਦੇ ਅਸਤੀਫ਼ੇ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਸਿਆਸੀ ਕਰੀਅਰ 'ਚ ਦੇ ਚੁੱਕੇ ਨੇ ਕਈ ਵੱਡੇ ਝਟਕੇ

ਨਵੇਂ ਟਰਾਂਸਪੋਰਟ ਮੰਤਰੀ ਵਲੋਂ ਵੀ ਇਸ ਲਈ ਅਧਿਕਾਰੀਆਂ ਨੂੰ ਕੋਈ ਸਖ਼ਤ ਆਦੇਸ਼ ਨਹੀਂ ਦਿੱਤੇ ਗਏ। ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ, ਪ੍ਰਧਾਨ ਗੁਰਬਾਜ ਸਿੰਘ ਸੰਧੂ, ਜਸਪਾਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਦੇ ਕਾਰਨ ਯੂਨੀਅਨ ਵਲੋਂ ਸਖ਼ਤ ਐਕਸ਼ਨ ਲੈਂਦਿਆਂ ਜੇਕਰ ਲਿਖਤੀ ਰੂਪ ਵਿੱਚ 30% ਵਾਧਾ ਅਤੇ ਕਟੋਤੀ ਬੰਦ ਦਾ ਪੱਤਰ ਜਾਰੀ ਨਾ ਹੋਈਆਂ ਅਤੇ ਰਿਪੋਰਟਾਂ ਵਾਲੇ ਕਰਮਚਾਰੀਆਂ ਨੂੰ ਤਰੁੰਤ ਬਹਾਲ ਨਾ ਕੀਤਾ ਗਿਆ ਤਾਂ 6 ਅਕਤੂਬਰ ਨੂੰ ਗੇਟ ਰੈਲੀਆ ਦੇ ਪ੍ਰੋਗਰਾਮ ਨੂੰ 4 ਘੰਟੇ ਬੱਸ ਸਟੈਂਡ ਬੰਦ ਦੇ ਵਿੱਚ ਤਬਦੀਲੀ ਹੋਵੇਗਾ!


rajwinder kaur

Content Editor

Related News