ਧੁੰਦ ਦੇ ਚੱਲਦਿਆਂ ਵਾਪਰਿਆ ਇਕ ਹੋਰ ਹਾਦਸਾ, ਪੰਜਾਬ ਰੋਡਵੇਜ਼ ਦੀ ਬੱਸ ਨਹਿਰ ''ਚ ਪਲਟੀ (ਵੀਡੀਓ)

Thursday, Jan 18, 2024 - 06:35 PM (IST)

ਅੰਮ੍ਰਿਤਸਰ- ਪੰਜਾਬ 'ਚ ਇਕ ਵਾਰ ਫਿਰ ਧੁੰਦ ਦੇ ਚੱਲਦਿਆਂ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਹਾਦਸਾ ਇੰਨਾ ਭਿਆਨਕ ਸੀ ਕਿ ਪੰਜਾਬ ਰੋਡਵੇਜ਼ ਪੱਟੀ ਡੀਪੂ ਦੀ ਬੱਸ ਅੰਮ੍ਰਿਤਸਰ ਚੱਬੇ ਦੇ ਕੋਲ ਗੁਰਦੁਆਰਾ ਬਾਬਾ ਨੌਧ ਸਿੰਘ ਨੇੜੇ ਨਹਿਰ ਵਿਚ ਪਲਟ ਗਈ ਹੈ। ਜਿਸ ਨੂੰ ਲੈ ਕੇ ਸਵਾਰੀਆਂ ਤੇ ਆਉਣ-ਜਾਣ ਵਾਲੇ ਲੋਕਾਂ 'ਚ ਚੀਕ-ਚਿਹਾੜਾ ਮੱਚ ਗਿਆ। ਹਾਲਾਂਕਿ ਸਵਾਰੀਆਂ ਦਾ ਬਚਾਅ ਹੋ ਗਿਆ ਹੈ। 

ਇਹ ਵੀ ਪੜ੍ਹੋ  ਨਸ਼ੇ ਨੇ ਬੁਝਾਇਆ ਘਰ ਦਾ ਚਿਰਾਗ, 20 ਸਾਲਾਂ ਦੇ ਨੌਜਵਾਨ ਦੀ ਮੌਤ

ਜਾਣਕਾਰੀ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਬੱਸ ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਸੀ। ਧੁੰਦ ਜ਼ਿਆਦਾ ਹੋਣ ਕਾਰਨ ਬੱਸ ਗੁਰਦੁਆਰਾ ਬਾਬਾ ਨੌਧ ਸਿੰਘ ਨੇੜੇ ਨਹਿਰ ਵਿਚ ਪਲਟ ਗਈ ਹੈ। ਜਿਸ 'ਚ ਜਾਨੀ ਨੁਕਸਾਨ ਹੋਣ ਦਾ ਬਚਾਅ ਰਿਹਾ ਪਰ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜ੍ਹੋ : ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਹਿੰਦੂ ਸੰਸਥਾਵਾਂ 'ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਮਨਾਉਣ ਲਈ ਬਣ ਰਹੀਆਂ ਯੋਜਨਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News