ਪੰਜਾਬ: ਮੇਲੇ ''ਚ ਭਿਆਨਕ ਹਾਦਸਾ! 2 ਸ਼ਰਧਾਲੂਆਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ
Friday, Sep 25, 2026 - 03:42 PM (IST)
ਸੁਨਾਮ ਉਧਮ ਸਿੰਘ ਵਾਲਾ (ਬਾਂਸਲ): ਬੀਤੀ ਰਾਤ ਧਾਰਮਿਕ ਸੰਸਥਾ ਵੱਲੋਂ ਕਰਵਾਏ ਗਏ ਮੇਲੇ ਵਿਚ ਉਸ ਵੇਲੇ ਚੀਕ-ਚਿਹਾੜਾ ਮੱਚ ਗਿਆ, ਜਦੋਂ ਅਚਾਨਕ ਖਾਣ-ਪੀਣ ਦੇ ਸਟਾਲਾਂ ਦੇ ਨੇੜੇ ਲੱਗੀਆਂ ਲੋਹੇ ਦੀ ਗਰਿੱਲਾਂ ਵਿਚ ਕਰੰਟ ਆ ਗਿਆ। ਇਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਤੋਂ ਰੈਫਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਵੱਖ-ਵੱਖ ਸਿਆਸੀ ਆਗੂ ਕੈਬਨਿਟ ਮੰਤਰੀ ਅਮਨ ਅਰੋੜਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਸਮੇਤ ਕਈ ਆਗੂ ਇੱਥੇ ਪੁੱਜੇ ਅਤੇ ਉਨ੍ਹਾਂ ਵੱਲੋਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਵਿਚ ਡਾਕਟਰ ਨੇ ਦੱਸਿਆ ਕਿ ਅਨਮੋਲ ਪੁੱਤਰ ਰਾਜਵਿੰਦਰ ਵਾਸੀ ਟੋਹਾਣਾ ਅਤੇ ਗੁਰਤੇਜ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕੁਲਾਰ ਖੁਰਦ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਅਤੇ ਤਿੰਨ ਵਿਅਕਤੀਆਂ ਹੈਪੀ ਪੁੱਤਰ ਸਤਪਾਲ ਵਾਸੀ ਮੂਣਕ, ਬਿੱਟੂ ਪੁੱਤਰ ਬਲਬੀਰ ਵਾਸੀ ਮੂਣਕ, ਅਨਿਲ ਪੁੱਤਰ ਮੁਨਸ਼ੀ ਰਾਮ ਵਾਸੀ ਟੋਹਾਣਾ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ, ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
