ਪੰਜਾਬ ਪੁਲਸ ਦੇ SHO ਤੇ ASI 'ਤੇ ਹਥਿਆਰਾਂ ਨਾਲ ਹਮਲਾ, ਮੇਲੇ ਵਿਚ ਚੱਲ ਪਈਆਂ ਗੋਲੀਆਂ
Thursday, Sep 18, 2025 - 06:31 PM (IST)

ਬਠਿੰਡਾ (ਵਿਜੇ ਵਰਮਾ) : ਬਠਿੰਡਾ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਪੁਲਸ 'ਤੇ ਵੀ ਹਮਲਾ ਕਰਨ ਤੋਂ ਨਹੀਂ ਡਰਦੇ। ਮੁਲਜ਼ਮਾਂ ਵੱਲੋਂ ਕੀਤੇ ਹਮਲੇ ਵਿਚ ਨੰਦਗੜ੍ਹ ਥਾਣੇ ਦੇ ਐੱਸਐੱਚਓ ਅਤੇ ਏਐੱਸਆਈ ਜ਼ਖਮੀ ਹੋ ਗਏ। ਦਰਅਸਲ ਨੰਦਗੜ੍ਹ ਥਾਣੇ ਦੇ ਐੱਸ. ਐੱਚ. ਓ. ਰਵਿੰਦਰ ਸਿੰਘ ਅਤੇ ਏ. ਐੱਸ. ਆਈ. ਗੁਰਮੇਲ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਥਾਣੇ ਵਿਚ ਪੈਂਦੇ ਪਿੰਡ ਰਾਏਕੇਕਲਾਂ ਵਿਚ ਦਾਤਾ ਹਰੀ ਸਿੰਘ ਦੇ ਮੇਲੇ ਵਿਚ ਕੁਝ ਲੋਕਾਂ ਦੀ ਲੜਾਈ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਪੁਲਸ ਉਥੇ ਪਹੁੰਚੀ ਤਾਂ ਪਹਿਲਾਂ ਤੋਂ ਹੀ ਸ਼ਰਾਬ ਦੇ ਨਸ਼ੇ ਵਿਚ ਇਨ੍ਹਾਂ ਲੋਕਾਂ ਨੂੰ ਪੁਲਸ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸੇ ਨੇ ਪੁਲਸ ਦੀ ਇੱਕ ਨਹੀਂ ਸੁਣੀ ਅਤੇ ਉਸ ਤੋਂ ਬਾਅਦ ਐੱਸਐੱਚਓ ਰਵਿੰਦਰ ਸਿੰਘ 'ਤੇ ਕਿਰਪਾਨ ਨਾਲ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਵਿਆਹ ਕਰਾਉਣ ਆਈ ਅਮਰੀਕਨ ਔਰਤ ਦੇ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ
ਇਸ ਦੌਰਾਨ ਮੁਲਜ਼ਮਾਂ ਨੇ ਏਐੱਸਆਈ ਗੁਰਮੇਲ ਸਿੰਘ 'ਤੇ ਵੀ ਹਮਲਾ ਬੋਲ ਦਿੱਤਾ। ਪੁਲਸ ਦੀ ਗੱਡੀ 'ਤੇ ਵੀ ਪਥਰਾਅ ਕੀਤਾ ਗਿਆ। ਇਸ ਦੌਰਾਨ ਪੁਲਸ ਨੇ ਭੀੜ ਨੂੰ ਕਾਬੂ ਲਈ ਹਵਾਈ ਫਾਇਰ ਵੀ ਕੀਤੇ। ਫਿਲਹਾਲ ਜ਼ਖਮੀ ਐੱਸਐੱਚਓ ਅਤੇ ਏਐੱਸਆਈ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਐੱਸਐੱਚਓ ਦੀ ਬਾਂਹ ਦਾ ਆਪਰੇਸ਼ਨ ਹੋਇਆ ਹੈ। ਪੁਲਸ ਨੇ ਫਿਲਹਾਲ 35 ਬੰਦਿਆਂ ਖ਼ਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e