ਪੰਜਾਬ ਪੁਲਸ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ, ਕਾਂਸਟੇਬਲ ਦੀ ਮੌਕੇ 'ਤੇ ਹੀ ਮੌਤ (ਵੀਡੀਓ)

Sunday, Aug 04, 2024 - 01:05 PM (IST)

ਪੰਜਾਬ ਪੁਲਸ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ, ਕਾਂਸਟੇਬਲ ਦੀ ਮੌਕੇ 'ਤੇ ਹੀ ਮੌਤ (ਵੀਡੀਓ)

ਬਠਿੰਡਾ : ਇੱਥੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਹਾਈਵੇਅ 'ਤੇ ਪੰਜਾਬ ਪੁਲਸ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਗੱਡੀ 'ਚ ਸਵਾਰ ਕਾਂਸਟੇਬਲ ਨਵਜੋਤ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਥੇ ਨੇੜਲੇ ਇਕ ਪਿੰਡ ਦੇ ਨਜ਼ਦੀਕ ਪੰਜਾਬ ਪੁਲਸ ਦੀ ਗੱਡੀ ਇਕ ਦਰੱਖਤ ਨਾਲ ਟਕਰਾ ਗਈ ਅਤੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਇਸ 'ਚ ਸਵਾਰ ਕਾਂਸਟੇਬਲ ਨਵਜੋਤ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ 'ਤੇ, ਪੁਲਸ ਨੇ ਹਰ ਪਾਸੇ ਸਖ਼ਤ ਕੀਤੀ ਸੁਰੱਖਿਆ

ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਬੀਤੀ ਦੇਰ ਰਾਤ ਨਵਜੋਤ ਸਿੰਘ ਇਕ ਪੁਲਸ ਮੁਲਾਜ਼ਮ ਨੂੰ ਸ੍ਰੀ ਮੁਕਤਸਰ ਸਾਹਿਬ ਛੱਡ ਕੇ ਵਾਪਸ ਆ ਰਿਹਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਆਉਣ-ਜਾਣ ਵਾਲੇ ਦੇਣ ਧਿਆਨ, ਅੱਜ ਬੰਦ ਰਹਿਣਗੇ ਇਹ ਰਾਹ, ਟ੍ਰੈਫਿਕ ਪੁਲਸ ਵਲੋਂ Advisory ਜਾਰੀ

ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਸ ਦੀ ਗੱਡੀ ਤੇਜ਼ ਰਫ਼ਤਾਰ ਹੋਵੇਗੀ, ਜਿਸ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਫਿਲਹਾਲ ਪੁਲਸ ਵਲੋਂ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News