ਪੰਜਾਬ ਪੁਲਸ ਦੀ Thar ਵਾਲੀ ਚਿੱਟਾ Queen ਬਾਰੇ ਵੱਡੀ Update! ਐਤਵਾਰ ਨੂੰ ਹੀ ਆ ਗਿਆ ਫ਼ੈਸਲਾ
Sunday, Apr 06, 2025 - 02:54 PM (IST)

ਬਠਿੰਡਾ (ਵੈੱਬ ਡੈਸਕ/ਵਰਮਾ)- ਚਿੱਟੇ ਨਾਲ ਫੜ੍ਹੀ ਗਈ ਪੰਜਾਬ ਪੁਲਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਐਤਵਾਰ ਨੂੰ ਬਠਿੰਡਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। 17.71 ਗ੍ਰਾਮ ਹੈਰੋਇਨ ਸਮੇਤ ਫੜੀ ਗਈ ਮਹਿਲਾ ਪੁਲਸ ਮੁਲਾਜ਼ਮ ਤੇ ‘ਇੰਸਟਾ ਕੁਈਨ’ ਅਮਨਦੀਪ ਕੌਰ ਦੇ ਵੱਡੇ ਨਸ਼ਾ ਸਮੱਗਲਿੰਗ ਰੈਕੇਟ ਦੀਆਂ ਪਰਤਾਂ ਹੁਣ ਹੌਲੀ-ਹੌਲੀ ਸਾਹਮਣੇ ਆ ਰਹੀਆਂ ਹਨ।
ਸੂਤਰਾਂ ਦੇ ਹਵਾਲੇ ਨਾਲ ਚੰਡੀਗੜ੍ਹ ਦੀ ਵਿਸ਼ੇਸ਼ ਪੁਲਸ ਟੀਮ ਨੇ ਮੁਲਜ਼ਮ ਪੁਲਸ ਮੁਲਾਜ਼ਮ ਤੋਂ ਕੈਨਾਲ ਥਾਣੇ ਵਿਚ ਪੁਲਸ ਰਿਮਾਂਡ ਦੌਰਾਨ ਦੋ ਘੰਟੇ ਤੋਂ ਵੱਧ ਸਮੇਂ ਤਕ ਪੁੱਛਗਿੱਛ ਕੀਤੀ, ਜਿਸ ਵਿਚ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਸਾਹਮਣੇ ਆਏ ਹਨ। ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਮਨਦੀਪ ਕੌਰ ਦੇ ਕਿਹੜੇ ਆਈ. ਪੀ. ਐੱਸ. ਅਧਿਕਾਰੀ ਨਾਲ ਸਬੰਧ ਸਨ, ਜਿਸ ਦੀ ਆੜ ’ਚ ਉਹ ਇੰਨੇ ਲੰਬੇ ਸਮੇਂ ਤਕ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੀ ਰਹੀ?
ਇਹ ਖ਼ਬਰ ਵੀ ਪੜ੍ਹੋ - Punjab: ਨਿੱਕੇ ਭਰਾ ਨੂੰ ਕੁਲਚੇ ਲੈਣ ਭੇਜ ਵੱਡੇ ਨੇ ਕੁੜੀ ਨੂੰ ਕੀਤਾ Message ਤੇ ਫ਼ਿਰ... ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ, ਜੀਜੇ ਅਤੇ ਆਪਣੇ ਨਾਂ ’ਤੇ ਜ਼ਿਲ੍ਹੇ ਵਿਚ ਕਈ ਮਹਿੰਗੇ ਪਲਾਟ ਖਰੀਦੇ ਹਨ। ਉਸ ਨੇ ਹਾਲ ਹੀ ਵਿਚ ਇਕ ਪੁਲਸ ਵਾਲੇ ਦੇ ਜਵਾਈ ਨੂੰ ਆਪਣੀ ਪੁਰਾਣੀ ਥਾਰ ਵੇਚ ਕੇ ਨਵੀਂ ਥਾਰ ਖਰੀਦੀ ਸੀ। ਇਸ ਤੋਂ ਇਲਾਵਾ ਉਸ ਨੇ ਆਪਣੇ ਜੀਜੇ ਨੂੰ ਇਕ ਬੁਲੇਟ ਮੋਟਰਸਾਈਕਲ ਵੀ ਗਿਫਟ ਕੀਤਾ।
ਮਹਿਲਾ ਮੁਲਾਜ਼ਮ ਕੋਲ ਸੋਨੇ ਦੇ ਗਹਿਣਿਆਂ ਦੀ ਵੱਡੀ ਮਾਤਰਾ ਹੈ, ਜਿਸ ਵਿਚ ਹਾਲ ਹੀ ਵਿਚ ਖਰੀਦੇ ਗਏ ਮਹਿੰਗੇ ਝੁਮਕੇ ਵੀ ਸ਼ਾਮਲ ਹਨ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਸ ਕੋਲ 2 ਲੱਖ ਰੁਪਏ ਦੀ ਘੜੀ ਅਤੇ 85 ਹਜ਼ਾਰ ਰੁਪਏ ਦੀ ਐਨਕ ਸੀ, ਜਿਸ ਦੀ ਵਰਤੋਂ ਉਹ ਇੰਸਟਾਗ੍ਰਾਮ ’ਤੇ ਰੀਲਾਂ ਬਣਾਉਣ ਲਈ ਕਰਦੀ ਸੀ। ਮਹਿਲਾ ਪੁਲਸ ਮੁਲਾਜ਼ਮ ਨੇ ਵਿਸ਼ੇਸ਼ ਟੀਮ ਨੂੰ ਦੋ ਪਲਾਟਾਂ ਬਾਰੇ ਜਾਣਕਾਰੀ ਦਿੱਤੀ, ਜੋ ਉਸ ਨੇ ਬਿਨਾਂ ਕਿਸੇ ਮਨਜ਼ੂਰੀ ਤੋਂ ਖਰੀਦੇ ਸਨ, ਜਿਨ੍ਹਾਂ ’ਚੋਂ ਇਕ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਜਿਸ ਘਰ ’ਚ ਰਹਿ ਰਹੀ ਸੀ, ਉਸ ਵਿਚ ਮਹਿੰਗਾ ਫਰਨੀਚਰ ਅਤੇ ਆਧੁਨਿਕ ਸਹੂਲਤਾਂ ਮੌਜੂਦ ਹਨ।
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦੋਸ਼ੀ ਪੁਲਸ ਮੁਲਾਜ਼ਮ ਨੇ ਆਪਣੀ ਸਿਆਸੀ ਪਹੁੰਚ ਸਦਕਾ ਮਾਨਸਾ ਤੋਂ ਬਠਿੰਡਾ ਤਕ ਆਰਜ਼ੀ ਤੌਰ ’ਤੇ ਅਸਥਾਈ ਅਟੈਚਮੈਂਟ ਕਰਵਾ ਲਈ ਸੀ, ਜਦਕਿ ਇਸ ਸਬੰਧੀ ਕੋਈ ਲਿਖਤੀ ਹੁਕਮ ਨਹੀਂ ਸਨ। ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਕਿਸ ਦੇ ਕਹਿਣ ’ਤੇ ਉਸ ਨੂੰ ਬਠਿੰਡਾ ਪੁਲਸ ਲਾਈਨ ’ਚ ਡਿਊਟੀ ’ਤੇ ਲਾਇਆ ਗਿਆ ਸੀ?
‘ਇੰਸਟਾ ਕੁਈਨ’ ਦੀ ਲਗਜ਼ਰੀ ਲਾਈਫ
ਦੋਸ਼ੀ ਮਹਿਲਾ ਪੁਲਸ ਮੁਲਾਜ਼ਮ ਸੋਸ਼ਲ ਮੀਡੀਆ ’ਤੇ ‘ਇੰਸਟਾ ਕੁਈਨ’ ਦੇ ਨਾਂ ਨਾਲ ਵੀ ਮਸ਼ਹੂਰ ਸੀ। ਪੁੱਛਗਿੱਛ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਦੋਸਤ ਸੋਨੂੰ ਨਾਲ ਰਹਿੰਦੀ ਸੀ। ਪੁਲਸ ਹੁਣ ਇਸ ਮਾਮਲੇ ’ਚ ਸੋਨੂੰ ਨੂੰ ਵੀ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ। ਫਿਲਹਾਲ ਅਮਨਦੀਪ ਕੌਰ ਦੇ ਦੋਵੇਂ ਮੋਬਾਈਲ ਫੋਨ ਅਤੇ ਬੈਂਕ ਖਾਤਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਵੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਮੁਲਾਜ਼ਮ ਦੀ ਡਿਊਟੀ ਸਬੰਧੀ ਸਾਰਾ ਰਿਕਾਰਡ ਤਲਬ ਕਰ ਲਿਆ ਗਿਆ ਹੈ।
ਲੰਡਨ ਤੋਂ ਮਿਲੇ ਤੋਹਫਿਆਂ ਦੀ ਜਾਂਚ ’ਚ ਜੁਟੀ ਪੁਲਸ
ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਗ੍ਰਿਫਤਾਰ ਮਹਿਲਾ ਪੁਲਸ ਮੁਲਾਜ਼ਮ ਅਮਨਦੀਪ ਕੌਰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਹੈ। ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਐੱਸ. ਐੱਸ. ਪੀ. ਅਮਨੀਤ ਕੌਂਡਲ ਖੁਦ ਕਰ ਰਹੇ ਹਨ। ਸ਼ੁੱਕਰਵਾਰ ਨੂੰ ਪੁਲਸ ਨੇ ਵਿਰਾਟ ਕਾਲੋਨੀ ’ਚ ਅਮਨਦੀਪ ਦੇ ਘਰ ਦੀ ਤਲਾਸ਼ੀ ਲਈ, ਜਿਥੋਂ ਮਹਿੰਗੀਆਂ ਘੜੀਆਂ, ਪਰਫਿਊਮ, ਪਰਸ ਅਤੇ ਐਨਕਾਂ ਬਰਾਮਦ ਹੋਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...
ਪੁਲਸ ਸੂਤਰਾਂ ਅਨੁਸਾਰ ਐੱਸ. ਐੱਸ. ਪੀ. ਨੇ ਦੇਰ ਰਾਤ ਕਿਸੇ ਗੁਪਤ ਥਾਂ ’ਤੇ ਅਮਨਦੀਪ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ। ਅਮਨਦੀਪ ਨੇ ਦਾਅਵਾ ਕੀਤਾ ਕਿ ਇਹ ਸਾਰੀਆਂ ਚੀਜ਼ਾਂ ਉਸ ਨੂੰ ਲੰਡਨ ਦੇ ਕਿਸੇ ਜਾਣਕਾਰ ਨੇ ਤੋਹਫੇ ਵਜੋਂ ਭੇਜੀਆਂ ਸਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਮਨਦੀਪ ਨੇ ਰਿੰਗ ਰੋਡ ’ਤੇ ਸਥਿਤ ਡਰੀਮ ਸਿਟੀ ਕਾਲੋਨੀ ’ਚ ਇਕ ਪਲਾਟ ਵੀ ਖਰੀਦਿਆ ਹੋਇਆ ਹੈ।
ਜਦੋਂ ਐੱਸ. ਐੱਸ. ਪੀ. ਨੇ ਨਸ਼ਾ ਸਮੱਗਲਿੰਗ ਨਾਲ ਸਬੰਧਤ ਸਵਾਲ ਪੁੱਛੇ ਤਾਂ ਅਮਨਦੀਪ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਕੋਈ ਵੀ ਠੋਸ ਜਾਣਕਾਰੀ ਦੇਣ ਤੋਂ ਬਚਦੀ ਰਹੀ। ਪੁਲਸ ਹੁਣ ਮੁਲਜ਼ਮ ਦੀ ਆਮਦਨ ਦੇ ਸਰੋਤਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਉਸ ਦੀ ਤਨਖਾਹ ਤੋਂ ਇਲਾਵਾ ਇੰਨੀਆਂ ਮਹਿੰਗੀਆਂ ਚੀਜ਼ਾਂ ਅਤੇ ਜਾਇਦਾਦ ਦਾ ਇੰਤਜ਼ਾਮ ਕਿਵੇਂ ਕੀਤਾ ਗਿਆ।
ਇਸ ਮਾਮਲੇ ਦੀ ਇਕ ਅਹਿਮ ਕੜੀ ਬਲਵਿੰਦਰ ਸਿੰਘ ਉਰਫ ਸੋਨੂੰ ਹੈ, ਜੋ ਸ਼ੁੱਕਰਵਾਰ ਨੂੰ ਕੇਸ ਵਿਚ ਨਾਮਜ਼ਦ ਹੁੰਦੇ ਸਾਰ ਹੀ ਅਦਾਲਤ ਤੋਂ ਫਰਾਰ ਹੋ ਗਿਆ ਸੀ। ਜਾਣਕਾਰੀ ਅਨੁਸਾਰ ਉਹ ਦੇਰ ਰਾਤ ਪੰਜਾਬ ਛੱਡ ਕੇ ਚਲਾ ਗਿਆ ਅਤੇ ਉਸ ਦੀ ਆਖਰੀ ਲੋਕੇਸ਼ਨ ਹਰਿਆਣਾ ’ਚ ਮਿਲੀ। ਪੁਲਸ ਦੀਆਂ ਟੀਮਾਂ ਸੋਨੂੰ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸੋਨੂੰ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ’ਚ ਵੱਡੇ ਖੁਲਾਸੇ ਹੋ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8