Punjab: ਜੀਜਾ-ਸਾਲੀ ਦਾ ਹੈਰਾਨੀਜਨਕ ਕਾਂਡ! ਪੁਲਸ ਵੀ ਕਰ ਰਹੀ ਭਾਲ
Tuesday, Jul 29, 2025 - 11:56 AM (IST)

ਬਠਿੰਡਾ (ਵਿਜੇ ਵਰਮਾ)- ਬਠਿੰਡਾ ਸ਼ਹਿਰ ਦੇ ਥਾਣਾ ਕੋਤਵਾਲੀ ਇਲਾਕੇ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਜਵਾਨ ਕੁੜੀ ਨੇ ਗਹਿਣਿਆਂ ਦੀ ਦੁਕਾਨ ’ਚ ਕੰਮ ਕਰਦੇ ਹੋਏ ਲੰਬੇ ਸਮੇਂ ਗਹਿਣੇ ਚੋਰੀ ਕੀਤੇ ਤੇ ਚੋਰੀ ਕੀਤੇ ਗਹਿਣੇ ਆਪਣੇ ਜੀਜੇ ਨੂੰ ਭੇਜਦੀ ਰਹੀ। ਜਾਣਕਾਰੀ ਮੁਤਾਬਕ ਰਜਨੀ ਦੁਕਾਨ ’ਚੋਂ ਸੋਨੇ ਦੇ ਗਹਿਣੇ ਚੋਰੀ ਕਰ ਕੇ ਅੰਮ੍ਰਿਤਸਰ ਵਿਖੇ ਜਿਊਲਰੀ ਦਾ ਕੰਮ ਕਰਦੇ ਆਪਣੇ ਜੀਜੇ ਹਰਜਿੰਦਰ ਸਿੰਘ ਨੂੰ ਭੇਜਦੀ ਸੀ। ਹਰਜਿੰਦਰ ਇਹ ਗਹਿਣੇ ਅੱਗੇ ਵੇਚ ਦਿੰਦਾ ਸੀ ਅਤੇ ਮਿਲੀ ਰਕਮ ’ਚੋਂ 70 ਫੀਸਦੀ ਹਿੱਸਾ ਵਾਪਸ ਰਜਨੀ ਨੂੰ ਭੇਜਦਾ ਸੀ। ਇਸ ਰਕਮ ਰਾਹੀਂ ਰਜਨੀ ਨੇ ਬਠਿੰਡਾ ਸ਼ਹਿਰ ’ਚ ਦੋ ਪਲਾਟ ਖਰੀਦੇ ਤੇ ਹੋਰ ਜਾਇਦਾਦਾਂ ਵਿਚ ਨਿਵੇਸ਼ ਕੀਤਾ।
ਇਹ ਖ਼ਬਰ ਵੀ ਪੜ੍ਹੋ - Punjab: ਸਾਰੀਆਂ ਹੱਦਾਂ ਟੱਪ ਗਿਆ ਬੰਦਾ! ਹਵਸ 'ਚ ਅੰਨ੍ਹੇ ਨੇ ਬੀਅਰ ਦੀ ਬੋਤਲ...
ਲਗਭਗ 12 ਦਿਨ ਪਹਿਲਾਂ ਇਕ ਸਥਾਨਕ ਜਿਊਲਰ ਵੱਲੋਂ ਥਾਣਾ ਕੋਤਵਾਲੀ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਦੁਕਾਨ ’ਤੇ ਕੰਮ ਕਰ ਰਹੀ ਕੁੜੀ ਰਜਨੀ ਵੱਲੋਂ ਵੱਡੀ ਮਾਤਰਾ ’ਚ ਗਹਿਣੇ ਚੋਰੀ ਕੀਤੇ ਜਾ ਰਹੇ ਹਨ। ਪੁਲਸ ਨੇ ਜਾਂਚ ਸ਼ੁਰੂ ਕਰ ਕੇ ਰਜਨੀ ਨੂੰ ਕਾਬੂ ਕੀਤਾ, ਜਿਸ ਨੇ ਪੁਲਸ ਰਿਮਾਂਡ ਦੌਰਾਨ ਸਾਰੇ ਰਾਜ਼ ਖੋਲ੍ਹ ਦਿੱਤੇ। ਰਜਨੀ ਵੱਲੋਂ ਦਿੱਤੇ ਗਏ ਬਿਆਨਾਂ ’ਚ ਪੁਲਸ ਨੇ ਉਸ ਦੇ ਜੀਜੇ ਹਰਜਿੰਦਰ ਸਿੰਘ ਨੂੰ ਵੀ ਮਾਮਲੇ ’ਚ ਨਾਮਜ਼ਦ ਕਰ ਲਿਆ ਹੈ। ਥਾਣਾ ਕੋਤਵਾਲੀ ਦੇ ਐੱਸ.ਐੱਚ.ਓ. ਪਰਮਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਸ ਰਜਨੀ ਵੱਲੋਂ ਬਣਾਈ ਗਈ ਜਾਇਦਾਦ ਦੀ ਵੀ ਤਫ਼ਤੀਸ਼ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8