ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਅੱਜ ਬੰਦ ਰਹੇਗੀ ਬਿਜਲੀ

Saturday, Aug 02, 2025 - 01:24 AM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਅੱਜ ਬੰਦ ਰਹੇਗੀ ਬਿਜਲੀ

ਕਪੂਰਥਲਾ-132 ਕੇ.ਵੀ. ਸ/ਸ ਕਪੂਰਥਲਾ ਤੋਂ ਚੱਲਦੇ 11 ਕੇ. ਵੀ. ਪੁਰਾਣੀ ਸਬਜ਼ੀ ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 2 ਅਗਸਤ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗਾ, ਜਿਸ ਨਾਲ ਰੋਜ਼ ਐਵੇਨਿਊ, ਸਰਕੀਲਰ ਰੋਡ, ਔਜਲਾ ਫਾਟਕ, ਸੈਂਟਰਲ ਟਾਊਨ, ਅਸ਼ੋਕ ਵਿਹਾਰ, ਨਕੋਦਰ ਰੋਡ, ਮਹੋਬਤ ਨਗਰ, ਮਸੀਤ ਚੌਕ, ਰੇਵਲੇ ਰੋਡ, ਔਜਲਾ ਰੋਡ ਅਤੇ ਜੱਗੂ ਸ਼ਾਹ ਦਾ ਡੇਰਾ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜੀ. ਨਾਨਕ ਰਾਮ ਸਹਾਇਕ ਕਾਰਜਕਾਰੀ ਇੰਜੀ, ਸ਼ਹਿਰੀ ਸ/ਡ ਨੰ.1 ਕਪੂਰਥਲਾ ਨੇ ਦਿੱਤੀ।

ਫਗਵਾੜਾ-66 ਕੇ. ਵੀ. ਹੁਸ਼ਿਆਰਪੁਰ ਰੋਡ ਤੋਂ ਚੱਲਦੇ 11 ਕੇ. ਵੀ. ਹੁਸ਼ਿਆਰਪੁਰ ਰੋਡ ਫੀਡਰ ਦਾ 50 ਫੀਸਦੀ ਏਰੀਆ ਤੇ 11 ਕੇ. ਵੀ. ਭਾਣੋਕੀ ਫੀਡਰ 2 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗਾ। ਜਿਸ ਕਰ ਕੇ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ, ਨਿੰਮਾ ਵਾਲਾ ਚੌਂਕ, ਕਟਹਿਰਾ ਬਾਜ਼ਾਰ, ਡੱਡਲ ਮੁਹੱਲਾ, ਜਗਤ ਰਾਮ ਸੂੰਡ ਕਲੋਨੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਮਾਨਸਾ-66 ਕੇ. ਵੀ. ਨਵੀਂ ਅਨਾਜ ਮੰਡੀ ਗਰਿੱਡ ਮਾਨਸਾ ਦੀ ਬਿਜਲੀ ਸਪਲਾਈ 2 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਗਰਿੱਡ ਤੋਂ ਚਲਦੇ ਸਾਰੇ 11 ਕੇ.ਵੀ. ਫੀਡਰ ਜਿਵੇਂ ਕਿ 11 ਕੇ.ਵੀ. ਜਗਦੰਬੇ ਰੋਡ ਫੀਡਰ, 11 ਕੇ.ਵੀ. ਜਵਾਹਰਕੇ ਰੋਡ ਫੀਡਰ, 11 ਕੇ.ਵੀ. ਕਨਾਲ ਫੀਡਰ, 11 ਕੇ. ਵੀ. ਸਿਰਸਾ ਰੋਡ ਫੀਡਰ, 11 ਕੇ.ਵੀ. ਤਲਵੰਡੀ ਰੋਡ ਫੀਡਰ, 11 ਕੇ.ਵੀ. ਗਾਗੋਵਾਲ ਏ.ਪੀ. ਅਤੇ 11 ਕੇ.ਵੀ. ਸੰਧੂ ਆਸ਼ਰਮ ਰੋਡ ਏ. ਪੀ. ਫੀਡਰ ਤੋਂ ਚਲਦੇ ਸਾਰੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਨਾਲ ਓਵਰਬ੍ਰਿਜ ਤੋਂ ਖੋਖਰ ਰੋਡ, ਓਵਰਬ੍ਰਿਜ ਤੋਂ ਮੂਸਾ ਚੁੰਗੀ ਤਕ ਸਜੇ ਹੱਥ ਵਾਲਾ ਏਰੀਆ, ਮੂਸਾ ਚੁੰਗੀ ਤੋਂ ਨਵੀਂ ਅਨਾਜ ਮੰਡੀ ਅਤੇ ਗਰੀਨ ਵੈਲੀ ਰੋਡ, ਸਮੇਤ ਗਰੀਨ ਵੈਲੀ, ਵਿਦਿਆ ਭਾਰਤੀ ਸਕੂਲ, ਮਾਨਸਾ ਸੈਂਟਰਲ ਪਾਰਕ ਵਾਲਾ ਏਰੀਆ, ਮਾਨਸਾ ਕਲੱਬ ਤਕ, ਸੂਏ ਦੇ ਨਾਲ ਦਾ ਏਰੀਆ, ਜਵਾਹਰਕੇ ਪਿੰਡ, ਗੋਲਡਨ ਸਿਟੀ, ਸਿਲਵਰ ਸਿਟੀ, ਰਮਦਿੱਤੇ ਵਾਲਾ ਰੋਡ, ਸਿਰਸਾ ਡੇਰਾ, ਤਲਵੰਡੀ ਰੋਡ ਗਹਿਲੇ ਚੌਕ ਤਕ ਦਾ ਸਾਰਾ ਏਰੀਆ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ. ਤਰਵਿੰਦਰ ਸਿੰਘ ਜੇ. ਈ. ਨੇ ਦਿੱਤੀ।

ਹਾਜੀਪੁਰ- ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਤਲਵਾੜਾ ਇੰਜੀ.ਚੱਤਰ ਸਿੰਘ ਨੇ ਦਸਿਆ ਹੈ ਕਿ 2 ਅਗਸਤ ਨੂੰ 66 ਕੇ.ਵੀ. ਪੌਂਗ ਡੈਮ ਤਲਵਾੜਾ ਅਮਰੋਹ ਲਾਈਨ ਦੀ ਜਰੂਰੀ ਮੁਰੰਮਤ ਲਈ 66 ਕੇ.ਵੀ. ਅਮਰੋਹ ਤੋਂ ਚਲਦੇ 11 ਕੇ.ਵੀ. ਰਾਮਗੜ੍ਹ , ਅਧੀਨ ਚਲਦੇ ਪਿੰਡ ਅਮਰੋਹ ,ਧਰਮਪੁਰ, ਦੇਹਰੀਆ, ਨੰਗਲ ਖਨੌੜਾ ,ਰਾਮਗੜ੍ਹ, ਭਵਨੌਰ ਅਲੇਰਾ ਭਟੋਲੀ ਅਤੇ ਸੰਧਾਣੀ ਦੀ ਬਿਜਲੀ ਸਪਲਾਈ ਸਵੇਰ 10 ਵਜੇ ਤੋਂ ਸਾਮ 5 ਵਜੇ ਤੱਕ ਪ੍ਰਭਾਵਿਤ ਰਹੇਗੀ ।


author

Hardeep Kumar

Content Editor

Related News