ਪੰਜਾਬ ਪੁਲਸ ਦੇ ਤਕਨੀਕੀ ਵਿੰਗ ਦੀ ਖ਼ਾਸੀਅਤ ਅਤੇ ਸਿਖਲਾਈ ਕੇਂਦਰ

07/14/2020 5:56:30 PM

ਪੰਜਾਬ ਪੁਲਿਸ ਸਮੇਂ ਦੀ ਤਬਦੀਲੀ ਅਨੁਸਾਰ ਆਧੁਨਿਕ ਅਤੇ ਵਿਗਿਆਨਕ ਤਰੀਕਿਆਂ ਨੂੰ ਤੇਜ਼ੀ ਨਾਲ ਅਪਣਾ ਰਹੀ ਹੈ। ਪੁਰਾਤਨ ਮਨੁੱਖ ਸ਼ਕਤੀ ਆਧਾਰਿਤ ਜਾਂਚ-ਪੜਤਾਲ ਅਤੇ ਇੰਤਜਾਮ ਦੇ ਤਰੀਕੇ ਨਵੇਂ ਸਾਇੰਟਿਫਿਕ ਸਹਾਇਤਾ ਅਤੇ ਦੂਰ ਸੰਚਾਰ ਸਿਸਟਮ ਨਾਲ ਤਬਦੀਲ ਕੀਤੇ ਜਾ ਰਹੇ ਹਨ। ਦਫ਼ਤਰ ਦੇ ਰਿਕਾਰਡ ਦੀ ਸਾਂਭ ਸੰਭਾਲ ਨੂੰ ਕੰਪਿਊਟਰਾਇਜ਼ਡ ਕੀਤਾ ਜਾ ਰਿਹਾ ਹੈ ਤਾਂ ਜੋ ਫਾਇਲਾਂ ਦੀ ਜਲਦੀ ਬਹਾਲੀ ਅਤੇ ਸਮੇਂ ਦੀ ਬਚਤ ਹੋ ਸਕੇ।

1. ਸੂਚਨਾ ਤਕਨੀਕੀ ਤੇ ਦੂਰ-ਸੰਚਾਰ ਵਿੰਗ (ਆਈ. ਟੀ. ਤੇ ਟੀ. ਵਿੰਗ)

2. ਫਿੰਗਰ ਪ੍ਰਿੰਟ ਬਿਓਰੋ

3. ਫੋਰੈਂਸਿਕ ਸਾਇੰਸ ਲੈਬੋਰੇਟਰੀ

 

ਸੂਚਨਾ ਤਕਨੀਕੀ ਤੇ ਦੂਰ-ਸੰਚਾਰ ਵਿੰਗ (ਆਈ. ਟੀ. ਤੇ ਟੀ. ਵਿੰਗ)

ਸੂਚਨਾ ਤਕਨੀਕੀ ਤੇ ਦੂਰ-ਸੰਚਾਰ ਵਿੰਗ , ਸੂਚਨਾ ਤਕਨੀਕੀ ਤੇ ਦੂਰ-ਸੰਚਾਰ ਦੇ ਖੇਤਰ ਵਿਚ ਪੁਲਿਸੀ/ਗਾਈਡਲਾਈਨਜ, ਨਿਯਮ ਤੇ ਵਿਨਿਯਮ ਬਣਾਉਣ, ਨਵੀਆਂ ਤਜਵੀਜ਼ਾ ਬਣਾਉਣ ਤੇ ਲਾਗੂ ਕਰਾਉਣ ਅਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਨੋਡਲ ਏਜੰਸੀ ਹੈ। ਦੂਰ ਸੰਚਾਰ ਦਾ ਵੱਖਰਾ ਕਾਡਰ (cadre) ਹੈ ਜਿਸ ਕੋਲ ਪ੍ਰਸ਼ਾਸ਼ਨਿਕ ਅਤੇ ਪ੍ਰਾਵਧਾਨੀਕਰਨ(provisioning) ਦੇ ਕਾਰਜ ਵੀ ਹਨ। ਇਹ ਭਾਰਤ ਸਰਕਾਰ ਦੀਆਂ ਇਸ ਤਰਾਂ ਦੀਆਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਾਉਣ ਲਈ ਨੋਡਲ ਏਜੰਸੀ ਵੀ ਹੈ।

ਇਹ ਵੀ ਪੜ੍ਹੋ:ਪੰਜਾਬ ਪੁਲਸ ਦਾ ਇਤਿਹਾਸ

(ੳ) ਦੂਰ ਸੰਚਾਰ ਦੇ ਕਾਰਜ:
ਵਾਇਰਲੈਸ ਕਮਨੀਕੇਸ਼ਨ: ਐਚ ਐਫ, ਵੀ ਐਚ ਐਫ(ਤਕਰੀਬਨ 11000 ਵਾਇਰਲੈਸ ਸੈਟ) ਦੀ ਮੱਦਦ ਨਾਲ ਚਲਦਾ ਹੈ।
ਵੀ ਐਚ ਐਫ ਸਿੰਪਲੈਕਸ ਰੀਪੀਟਰ ਸਟੇਸ਼ਨ : ਕਸੌਲੀ (ਮੁਖ ਸਟੇਸ਼ਨ), ਮਕੇਰੀਆਂ, ਬਿਆਸ, ਦਿਆਲ ਪੁਰਾ, ਬਾਘਾ ਪੁਰਾਣਾ ਅਤੇ ਮੋਗਾ ਸਦਰ
ਡੁਪਲੈਕਸ ਰੀਪੀਟਰ ਸਟੇਸ਼ਨ : ਨੈਣਾ ਦੇਵੀ (ਮੁਖ ਸਟੇਸ਼ਨ), ਪੁਲਸ ਲਾਇਨ ਅੰਮ੍ਰਿਤਸਰ ਸ਼ਹਿਰੀ, ਸਮਾਲਸਰ(ਮੋਗਾ) ਅਤੇ ਸੁਨਾਮ ।
ਲਾਈਨ ਕਮਨੀਕੇਸ਼ਨ : ਈ-ਮੇਲ, ਫੈਕਸ ਅਤੇ ਈ.ਪੀ.ਏ.ਬੀ.ਐਕਸ।

(ਅ) ਤਾਜ਼ਾ ਪ੍ਰਾਪਤੀਆਂ :
ਤਕਰੀਬਨ 3200 ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਦੁਬਾਰਾ ਤਿਆਰ ਕਰਨਾ।
ਹਰੇਕ ਅਹੁਦੇ ਵਿਚ ਤਕਰੀਬਨ 1000 ਪਦਉਨਤੀਆਂ ।
ਨਿਯਮਾਂ ਦਾ ਤਿਆਰ ਕਰਨਾ।
ਹੋਰ ਵਿਭਾਗ ਜਿਵੇਂ ਪੰਜਾਬ ਹੋਮ ਗਾਰਡਜ, ਰੇਲਵੇ ਪੁਲਸ, ਜੇਲ ਅਤੇ ਸਿੰਚਾਈ ਵਿਭਾਗ ਆਦਿ ਨੂੰ ਤਕਨੀਕੀ ਸਹਾਇਤਾ ਦੇਣਾ।

ਇਹ ਵੀ ਪੜ੍ਹੋ:ਆਓ ਜਾਣੀਏ ਪੰਜਾਬ ਪੁਲਸ ਦੀਆਂ ਰੇਂਜਾਂ ਅਤੇ ਜ਼ਿਲ੍ਹਿਆਂ ਬਾਰੇ

ਫਿੰਗਰ ਪ੍ਰਿੰਟ ਬਿਓਰੋ

ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੀ ਸਥਾਪਨਾ 1980 ਈਸਵੀ ਵਿਚ ਕੀਤੀ ਗਈ ਸੀ। ਇਸ ਵਿੰਗ ਵਲੋਂ ਜੁਰਮ ਸੰਬੰਧੀ ਕੇਸਾਂ ਦੀ ਛਾਣਬੀਣ ਦਾ ਕੰਮ 1981 ਵਿਚ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਯੋਗਸ਼ਾਲਾ ਸੈਕਟਰ-9 ਚੰਡੀਗੜ੍ਹ ਵਿਖੇ ਕੰਮ ਕਰ ਰਹੀ ਹੈ। ਇਸ ਦੀ ਸੰਰਚਨਾ ਅੱਠ ਭਾਗਾਂ ਵਿੱਚ ਵੰਡੀ ਹੋਈ ਹੈ। ਜਿਵੇਂ ਕਿ :

(1.) ਵਿਸਫੋਟਿਕ (2.) ਜੀਵ ਵਿਗਿਆਨ (3.) ਰਸਾਇਣ ਵਿਗਿਆਨ (4.) ਦਸਤਾਵੇਜ਼ (5.) ਫੋਟੋਗਰਾਫੀ (6.) ਭੌਤਿਕ ਵਿਗਿਆਨ (7.) ਸੀਰਮ ਵਿਗਿਆਨ (8.) ਜ਼ਹਿਰ ਵਿਗਿਆਨ

ਮੁਖ ਪ੍ਰਯੋਗਸ਼ਾਲਾ ਤੋਂ ਇਲਾਵਾ ਇਕ ਛੋਟੀ ਸਿਖਲਾਈ ਪ੍ਰਯੋਗਸ਼ਾਲਾ, ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ, ਫਿਲੌਰ ਵਿਖੇ ਸਥਿਤ ਹੈ। ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਨੇ ਵਿਸਫੋਟਕਾਂ ਦੇ ਖੇਤਰ ਵਿਚ ਅਪਣੀ ਮਹੱਤਤਾ ਸਿੱਧ ਕੀਤੀ ਹੈ। ਇਸ ਕਰਕੇ ਹੀ ਇਸ ਪ੍ਰਯੋਗਸ਼ਾਲਾ ਦੀਆਂ ਸੇਵਾਵਾਂ ਕੇਂਦਰ ਅਤੇ ਹੋਰ ਰਾਜਾਂ ਦੇ ਪੁਲਸ ਵਿਭਾਗਾਂ ਵਲੋਂ ਵੀ ਹਾਸਿਲ ਕੀਤੀਆਂ ਗਈਆਂ ਹਨ। ਪ੍ਰਯੋਗਸ਼ਾਲਾ ਦੇ ਸੀਨੀਅਰ ਸਾਇੰਸਦਾਨਾਂ ਦੀਆਂ ਉਪਯੋਗੀ ਸੇਵਾਵਾਂ ਪੁਲਿਸ ਅਕੈਡਮੀ ਫਿਲੌਰ, ਰੰਗਰੂਟ ਸਿਖਲਾਈ ਕੇਂਦਰ ਜਹਾਨਖੇਲਾਂ, ਕਮਾਂਡੋ ਸਿਖਲਾਈ ਸੈਂਟਰ ਬਹਾਦੁਰਗੜ੍ਹ ਅਤੇ ਸੀ.ਆਈ.ਡੀ. ਟਰੇਨਿੰਗ ਸਕੂਲ ਚੰਡੀਗੜ੍ਹ ਨੂੰ ਸਿਖਲਾਈ ਦੇ ਕੰਮਾਂ ਵਿਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸਾਇੰਸਦਾਨਾਂ ਨੂੰ ਐਨ. ਆਈ. ਸੀ. ਐਫ. ਐਸ. ਦਿੱਲੀ ਅਤੇ ਨੈਸ਼ਨਲ ਪੁਲਸ ਅਕੈਡਮੀ ਹੈਦਰਾਬਾਦ ਵਿਖੇ ਖਾਸ ਵਿਸ਼ਿਆਂ ਬਾਰੇ ਵਿਸ਼ੇਸ਼ ਵਿਖਿਆਨ ਦੇਣ ਲਈ ਬੁਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ:ਜਾਣੋ ਕੀ ਹੈ ਪੰਜਾਬ ਪੁਲਸ ਦੀ ਈ-ਗਵਰਨੈਂਸ ਪ੍ਰਣਾਲੀ ਦੀ ਸਾਰਥਕਤਾ

 

 

   

ਐਚ. ਪੀ. ਐਲ. ਸੀ. ਉਪਰ ਕੰਮ ਕਰਦੇ ਸਾਇੰਸਦਾਨ

 

ਰਸਾਇਣਾਂ ਦੇ ਛੋਟੇ ਨਮੂਨਿਆਂ ਦੇ ਵਿਸ਼ਲੇਸ਼ਣ ਲਈ ਐਫ.ਟੀ.ਆਈ.ਆਰ.

ਜੁਰਮ ਦੇ ਸੁਰਾਗਾਂ ਦੀ ਛਾਣਬੀਣ ਵਿਚ ਕੀਤੇ ਕੰਮਾਂ ਤੋਂ ਇਲਾਵਾ ਸਾਇੰਸਦਾਨ ਹਮੇਸ਼ਾ ਨਵੀਆਂ ਜਾਣਕਾਰੀਆਂ ਹਾਸਿਲ ਕਰਨ ਲਈ ਵੱਖ ਵੱਖ ਫੌਰੈਂਸਿਕ ਸਮੱਸਿਆਵਾਂ ਉਪਰ ਖੋਜ ਵਿਚ ਲੱਗੇ ਰਹਿੰਦੇ ਹਨ। ਇਸ ਉਦਮ ਦਾ ਸਦਕਾ ਕਈ ਸਾਇੰਸਦਾਨਾਂ ਨੇ ਪੀ.ਐਚ. ਡੀ. ਦੀ ਡਿਗਰੀ ਹਾਸਿਲ ਕਰ ਲਈ ਹੈ ਅਤੇ ਇਸ ਸਮੇ 9 ਪੀ.ਐਚ.ਡੀ. ਅੱਡ ਅੱਡ ਵਿਸ਼ਿਆਂ ਉਪਰ ਪ੍ਰਯੋਗਸ਼ਾਲਾ ਵਿਚ ਕੰਮ ਕਰ ਰਹੇ ਹਨ ਤਾਂ ਕਿ ਇਸ ਖੇਤਰ ਵਿਚ ਹੋਰ ਵਧੀਆ ਸੇਵਾਵਾਂ ਪੰਜਾਬ ਰਾਜ ਅਤੇ ਦੇਸ਼ ਲਈ ਅਰਪਿਤ ਕਰ ਸਕਣ। ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਹਰ ਸਾਲ ਤਕਰੀਬਨ 3000 ਕੇਸਾਂ ਦੀ ਛਾਣਬੀਣ ਕਰਦੀ ਹੈ। ਨਿਆਂ ਵਿਚ ਦੇਰੀ ਦਾ ਮਤਲਬ ਨਿਆਂ ਤੋ ਮੁਨਕਰ ਹੋਣਾ ਹੈ, ਕਹਾਵਤ ਤੋਂ ਸੇਧ ਲੈ ਕੇ ਪ੍ਰਯੋਗਸ਼ਾਲਾ ਦੇ ਵਿਗਿਆਨਕਾਂ ਦੀ ਖਾਸ ਕੋਸ਼ਿਸ਼ ਹੁੰਦੀ ਹੈ ਕਿ ਕੇਸ ਦੀ ਪ੍ਰਾਪਤੀ ਤੋਂ 15 ਦਿਨਾਂ ਦੇ ਅੰਦਰ ਅੰਦਰ ਛਾਣਬੀਣ ਮੁਕੰਮਲ ਕਰ ਲਈ ਜਾਵੇ।  

ਦਸਤਾਵੇਜਾਂ ਦੀ ਛਾਣਬੀਣ ਲਈ ਈ.ਐਸ. ਡੀ. ਏ. ਅਤੇ ਖੁਰਦਬੀਨ

 

ਚਲਾਏ ਗਏ ਕਾਰਤੂਸਾਂ ਦੀ ਛਾਣਬੀਣ ਲਈ ਖੁਰਦਬੀਨ

ਪੰਜਾਬ ਵਿਚ ਅੱਤਵਾਦ ਦੇ ਇਕ ਦਹਾਕੇ ਦੇ ਸਮੇਂ ਦੌਰਾਨ ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਵਲੋਂ ਸਾਰੇ ਅੱਤਵਾਦੀ ਕੇਸਾਂ ਜੋ ਕਿ ਗੋਲੀਬਾਰੀ, ਧਮਾਕੇ, ਅੱਗਜ਼ਨੀ, ਫਿਰੌਤੀ, ਫਾਂਸੀ ਅਤੇ ਧਮਕੀਆਂ ਆਦਿ ਦੇ ਸੰਬੰਧ ਵਿਚ ਵਾਸਤਵਿਕ ਛਾਣਬੀਣ ਕੀਤੀ ਗਈ । ਪੰਜਾਬ ਪੁਲਿਸ ਤੇ ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੇ ਵਿਗਿਆਨਕਾਂ ਦੇ ਆਪਸੀ ਤਾਲਮੇਲ ਕਰਕੇ ਹੀ ਪੰਜਾਬ ਪੁਲਿਸ ਵਿਚ ਸਪੈਸ਼ਲ ਵਿੰਗ ਦੀ ਸਥਾਪਨਾ ਹੋਈ ਜਿਸ ਵਲੋਂ ਖਾੜਕੂਆਂ ਤੋਂ ਪ੍ਰਾਪਤ ਧਮਕੀਆਂ ਦਾ ਪੂਰਾ ਅਧਿਐਨ ਕੀਤਾ ਗਿਆ । ਇਸ ਵਿੰਗ ਦੀਆਂ ਪ੍ਰਾਪਤੀਆਂ ਨਾਲ ਪੁਲਿਸ ਅਫਸਰਾਂ ਵਲੋਂ ਅੱਤਵਾਦ ਨਾਲ ਵਧੀਆ ਤਰੀਕੇ ਨਾਲ ਨਜਿਠਿਆ ਗਿਆ ਅਤੇ ਹੋਰ ਸਰਕਾਰੀ ਅਥਾਰਟੀਆਂ ਨੂੰ ਪੰਜਾਬ ਪੁਲਿਸ ਨੂੰ ਅੱਤਵਾਦ ਨਾਲ ਨਜਿਠਣ ਲਈ ਪ੍ਰਾਪਤ ਸਹੂਲਤਾਂ ਨੂੰ ਅੱਪਗਰੇਡ ਕਰਨ ਪ੍ਰਤੀ ਸੁਚੇਤ ਕੀਤਾ।

ਸਿਖਲਾਈ ਕੇਂਦਰ 

ਨਾਗਰਿਕਾਂ ਨੂੰ ਯੋਗ ਅਤੇ ਪ੍ਰਭਾਵਸ਼ਾਲੀ ਪੁਲਸਮੈਨ ਬਣਾਉਣ ਵਾਸਤੇ ਪੰਜਾਬ ਪੁਲਸ ਕੋਲ ਪ੍ਰਸਿਧ ਸਿਖਲਾਈ ਅਤੇ ਅਭਿਆਸ ਸੰਸਥਾਵਾਂ ਮੌਜੂਦ ਹਨ। ਪੰਜਾਬ ਪੁਲਸ ਅਕੈਡਮੀ ਫਿਲੌਰ ਤੋਂ ਇਲਾਵਾ ਪੁਲਸ ਰੰਗਰੂਟ ਸਿਖਲਾਈ ਕੇਂਦਰ ਜਹਾਨ ਖੇਲਾਂ ਵਿਖੇ ਸਥਿਤ ਹੈ।
ਪੁਲਿਸ ਰੰਗਰੂਟ ਸਿਖਲਾਈ ਕੇਂਦਰ, ਜਹਾਨਖੇਲਾਂ
ਪੰਜਾਬ ਪੁਲਿਸ ਅਕੈਡਮੀ, ਫਿਲੌਰ

ਨੋਟ:ਇਹ ਸਾਰੀ ਜਾਣਕਾਰੀ ਪੰਜਾਬ ਪੁਲਸ ਦੀ ਅਧਿਕਾਰਤ ਵੈਬਸਾਈਟ ਤੋਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਗਈ ਹੈ। 


Harnek Seechewal

Content Editor

Related News