ਪੰਜਾਬ ਪੁਲਸ ਦਾ ਮੁਲਾਜ਼ਮ ਸਸਪੈਂਡ! ਕਾਰਾ ਜਾਣ ਰਹਿ ਜਾਓਗੇ ਦੰਗ
Friday, Jun 26, 2026 - 03:04 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ 'ਚ ਪੁਲਸ ਦੀ ਸਰਕਾਰੀ ਗੱਡੀ ERV 112 ਦੀ ਟੈਂਕੀ 'ਚੋਂ ਤੇਲ ਕੱਢਣ ਦੇ ਮਾਮਲੇ 'ਚ ਐਕਸ਼ਨ ਹੋਇਆ ਹੈ। ਗੱਡੀ ਦੇ ਡ੍ਰਾਈਵਰ ਪੁਲਸ ਮੁਲਾਜ਼ਮ 'ਤੇ ਹੀ ਗੱਡੀ ਦੀ ਟੈਂਕੀ 'ਚੋਂ ਤੇਲ ਕੱਢਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ 'ਚ ਪੁਲਸ ਦੇ ਸੀਨੀਅਰ ਅਫ਼ਸਰਾਂ ਨੇ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮਾਮਲੇ ਵਿਚ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤੇ ਉਨ੍ਹਾਂ ਨੇ ਤੁਰੰਤ ਐਕਸ਼ਨ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਫਾਜ਼ਿਲਕਾ ਐੱਸ.ਐੱਸ.ਪੀ. ਹੈੱਡਕੁਆਰਟਰ ਲਵਦੀਪ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਚੌਕੀ ਕੱਲਰਖੇੜਾ ਦੀ ਪੁਲਸ ਦੀ ਸਰਕਾਰੀ ਗੱਡੀ ERV 112 PB 65 BN 8061 ਥਾਣਾ ਖੁਈਆਂ ਸਰਵਰ ਦੇ ਇਲਾਕੇ ਵਿਚ ਚਲਦੀ ਹੈ। ਇਸ ਗੱਡੀ ਦਾ ਡ੍ਰਾਈਵਰ ਸੀਨੀਅਰ ਕਾਂਸਟੇਬਲ ਰਘਬੀਰ ਸਿੰਘ ਵੱਲੋਂ ਗੱਡੀ ਦੀ ਤੇਲ ਦੀ ਟੈਂਕੀ 'ਚੋਂ ਤੇਲ ਕੱਢਣ ਦੀ ਵੀਡੀਓ ਬਣੀ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ ਮਗਰੋਂ ਮਾਮਲਾ ਸੀਨੀਅਰ ਅਫ਼ਸਰਾਂ ਦੇ ਧਿਆਨ ਵਿਚ ਆਇਆ ਤਾਂ ਇਸ ਮਾਮਲੇ ਵਿਚ ਐਕਸ਼ਨ ਲੈਂਦਿਆਂ ਪੁਲਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮਾਮਲੇ ਵਿਚ ਉਕਤ ਪੁਲਸ ਮੁਲਾਜ਼ਮ ਦੇ ਖ਼ਿਲਾਫ਼ ਐਕਸ਼ਨ ਲੈਂਦਿਆਂ ਉਸ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਾਨੂੰਨ ਦੇ ਨਿਯਮ ਤੋੜਦਾ ਹੈ ਜਾਂ ਫ਼ਿਰ ਗਲਤ ਕਰਦਾ ਹੈ ਤਾਂ ਉਹ ਬਖਸ਼ਿਆ ਨਹੀਂ ਜਾਵੇ, ਫ਼ਿਰ ਭਾਵੇਂ ਕੋਈ ਪੁਲਸ ਮੁਲਾਜ਼ਮ ਹੀ ਕਿਉਂ ਨਾ ਹੋਵੇ। ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
