ਫਾਜ਼ਿਲਕਾ : RTO ਦਫ਼ਤਰ ਟਰੈਕ ਦਾ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ

Thursday, Oct 29, 2026 - 11:03 AM (IST)

ਫਾਜ਼ਿਲਕਾ : RTO ਦਫ਼ਤਰ ਟਰੈਕ ਦਾ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਫਾਜਿ਼ਲਕਾ ਅੰਦਰ ਆਰ. ਟੀ. ਏ, ਆਰ. ਟੀ. ੳ. ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਆਮ ਅਤੇ ਖਾਸ ਲੋਕਾਂ ਦਾ ਚੰਮ ਪੁੱਟਿਆ ਜਾ ਰਿਹਾ ਹੈ। ਫਾਜ਼ਿਲਕਾ ਦੇ ਆਰਟੀਏ, ਆਰਟੀੳ ਦਫ਼ਤਰ ਦੇ ਅਧੀਨ ਆਉਂਦੇ ਲਾਈਸੈਂਸ ਬਨਾਉਣ ਵਾਲੇ ਟੈਸਟ ਟਰੈਕ ਉਪਰ ਮਨੀਸ਼ ਗਾਭਾ ਅਤੇ ਹੋਰ ਮੁਲਾਜ਼ਮਾਂ ਵੱਲੋਂ ਟੈਸਟ ਪਾਸ ਕਰਨ ਬਦਲੇ ਮੋਟੇ ਪੈਸੇ ਵਸੂਲੇ ਜਾਣ ਦਾ ਦੋਸ਼ ਹੈ। ਜਾਣਕਾਰੀ ਮਿਲੀ ਹੈ ਕਿ ਮਨੀਸ਼ ਗਾਭਾ ਨੂੰ ਪਿਛਲੇ ਸਮੇਂ ਵਿਭਾਗ ਨੇ ਸਸਪੈਂਡ ਵੀ ਕੀਤਾ ਸੀ ਪਰ ਅਫ਼ਸਰਾਂ ਨਾਲ ਚੰਗਾ ਤਾਲਮੇਲ ਹੋਣ ਕਾਰਨ ਇਹ ਮੁੜ ਬਹਾਲ ਹੋ ਗਿਆ ਜੋ ਜਾਂਚ ਦਾ ਵਿਸ਼ਾ ਹੈ ਅਤੇ ਅਫ਼ਸਰਾਂ ਨੇ ਇਸਨੂੰ ਬਹਾਲ ਕਰਕੇ ਮੁੜ ਟਰੈਕ 'ਤੇ ਲਗਾ ਦਿੱਤਾ, ਜਿੱਥੋ ਮੋਟੀ ਕਮਾਈ ਹੁੰਦੀ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਇਸਦਾ ਭਰਾ ਪ੍ਰਦੀਪ ਗਾਭਾ ਜਿਸ ਨੇ ਜਲਾਲਾਬਾਦ ਅੰਦਰ ਆਪਣੀ ਦੁਕਾਨ ਬਣਾਈ ਹੋਈ ਹੈ ਜਿੱਥੇ ਲਾਈਸੈਂਸ ਬਨਵਾਉਣ ਲਈ ਜੋ ਫਾਈਲਾਂ ਬਣਦੀਆਂ ਹਨ, ਉੱਥੇ ਹੀ ਟਰੈਕ ਟੈਸਟ ਪਾਸ ਕਰਵਾਉਣ ਲਈ ਪੈਸੇ ਪਹਿਲਾਂ ਹੀ ਭੁਗਤਾਏ ਜਾਂਦੇ ਹਨ ਜਿਸਦੇ ਨਾਲ ਫਾਜ਼ਿਲਕਾ ਦੇ ਹੋਰ ਏਜੰਟ ਵੀ ਸ਼ਾਮਲ ਹਨ, ਜੇ ਉਨ੍ਹਾਂ ਦਾ ਟਰੈਕ 'ਤੇ ਟੈਸਟ ਪਾਸ ਨਹੀਂ ਹੁੰਦਾ ਤਾਂ ਕੈਮਰੇ ਬੰਦ ਜਾਂ ਟੈਕਨੀਕਲ ਫਾਲਟ ਦੱਸ ਕੇ ਟੈਸਟ ਦੁਬਾਰਾ ਲਿਆ ਜਾਂਦਾ ਹੈ। 

ਇਸੇ ਤਰ੍ਹਾਂ ਭਾਵੇਂ ਉਹ ਆਦਮੀ ਤਿੰਨ ਵਾਰ ਆਪਣੀ ਗੱਡੀ ਚਲਾਵੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਪਰ ਜੋ ਗਰੀਬ ਬਾਹਰੋਂ ਕਿਸੇ ਕੋਲੋ ਫਾਈਲ ਬਣਵਾ ਕੇ ਲਿਆਉਂਦੇ ਹਨ ਅਤੇ ਏਜੰਟ ਨੂੰ ਰਿਸ਼ਵਤ ਨਹੀਂ ਦਿੱਤੀ ਜਾਂਦੀ ਉਨ੍ਹਾਂ ਨੂੰ ਇਕ ਹੀ ਮੌਕਾ ਦਿੱਤਾ ਜਾਂਦਾ ਹੈ ਅਤੇ ਦਬਕੇ ਵੀ ਮਾਰੇ ਜਾਂਦੇ ਹਨ। ਜਾਣਕਾਰੀ ਮਿਲੀ ਹੈ ਕਿ ਰਿਸ਼ਵਤ ਦੇਣ ਵਾਲਿਆਂ ਦੇ ਟੈਸਟ ਜਾ ਤਾਂ ਸਵੇਰੇ ਸਵੇਰੇ ਸਟਾਫ ਆਉਂਣ ਤੋਂ ਪਹਿਲਾ ਜਾਂ ਮੁੜ ਕਈ ਵਾਰ ਦੇਰ ਰਾਤ ਹਨੇਰੇ ਵਿਚ ਟੈਸਟ ਲਏ ਜਾਂਦੇ ਹਨ, ਜਿਨ੍ਹਾਂ ਦੀ ਵੀਡੀੳ ਅਤੇ ਫੋਟੋਆਂ ਵੀ ਮੌਜੂਦ ਹਨ। ਹੈਰਾਨੀ ਵਾਲੀ ਗੱਲ ਹੈ ਕਿ ਸਸਪੈਂਡ ਹੋਣ ਦੇ ਬਾਵਜੂਦ ਵੀ ਇਸਨੂੰ ਬਹਾਲ ਕਿਸਨੇ ਕਰਵਾਇਆ ਅਤੇ ਇਸਦਾ ਭਰਾ ਖੁੱਦ ਏਜੰਟ ਹੈ ਜੋ ਜਾਂਚ ਦਾ ਵਿਸ਼ਾ ਹੈ। ਲੋਕਾਂ ਨੇ ਕਿਹਾ ਕਿ ਇਸਦੀ ਜਾਂਚ ਕਿਸੇ ਚੰਗੀ ਏਜੰਸੀ ਤੋਂ ਹੋਣੀ ਚਾਹੀਦੀ ਹੈ। ਇਸ ਸਬੰਧੀ ਆਰਟੀਏ ਸੇਖੋਂ ਅਤੇ ਗਾਭਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਆਪਣੇ ਦਫ਼ਤਰ ਆਉਣ ਦਾ ਸੱਦਾ ਦਿੱਤਾ। 


author

Gurminder Singh

Content Editor

Related News