ਪੰਜਾਬ 'ਚ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲ਼ੀਆਂ

Monday, Dec 02, 2024 - 10:14 AM (IST)

ਪੰਜਾਬ 'ਚ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲ਼ੀਆਂ

ਲੁਧਿਆਣਾ (ਗੌਤਮ): ਚੰਡੀਗੜ੍ਹ ਰੋਡ 'ਤੇ ਧਨਾਨਸੂ ਇਲਾਕੇ ਵਿਚ ਸਾਈਕਲ ਵੈਲੀ ਰੋਡ 'ਤੇ ਗਸ਼ਤ ਕਰ ਰਹੀ ਪੁਲਸ ਦੀ ਗੈਂਗਸਟਰ ਦੇ ਨਾਲ ਕ੍ਰਾਸ ਫ਼ਾਇਰਿੰਗ ਹੋ ਗਈ। ਗੈਂਗਸਟਰ ਨੂੰ ਫ਼ਾਇਰਿੰਗ ਮਗਰੋਂ ਜਦੋਂ ਪੁਲਸ ਨੇ ਆਪਣੇ ਬਚਾਅ ਲਈ ਗੋਲ਼ੀ ਚਲਾਈ ਤਾਂ ਗੈਂਗਸਟਰ ਦੇ ਪੱਟ ਵਿਚ ਜਾ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਉਸ ਨੂੰ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 25 ਹਜ਼ਾਰ ਪਰਿਵਾਰਾਂ ਦੇ ਸਿਰ 'ਤੇ ਲਟਕੀ ਤਲਵਾਰ!

ਮੌਕੇ 'ਤੇ ਮੌਜੂਦ ADCP ਅਮਨਦੀਪ ਸਿੰਘ ਬਰਾੜ ਨੇ ਗੈਂਗਸਟਰ ਦੀ ਪਛਾਣ ਗੁਲਾਬ ਸਿੰਘ ਸ਼ਾਹਕੋਟ ਵਜੋਂ ਕੀਤੀ ਹੈ। ADCP ਨੇ ਦੱਸਿਆ ਕਿ CIA 1 ਤੇ CIA 2 ਦੀਆਂ ਟੀਮਾਂ ਇਲਾਕੇ ਵਿਚ ਗਸ਼ਤ ਦੌਰਾਨ ਚੈਕਿੰਗ ਕਰ ਰਹੀਆਂ ਸਨ ਤਾਂ ਉਕਤ ਮੁਲਜ਼ਮ ਮੋਟਰਸਾਈਕਲ 'ਤੇ ਜਾ ਰਿਹਾ ਸੀ। ਪੁਲਸ ਟੀਮ ਨੇ ਚੈਕਿੰਗ ਲਈ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਅਚਾਨਕ ਫ਼ਾਇਰਿੰਗ ਕਰ ਦਿੱਤੀ। ਉਸ ਨੂੰ ਰੋਕਣ ਲਈ ਪੁਲਸ ਵੱਲੋਂ ਹਵਾਈ ਫ਼ਾਇਰਿੰਗ ਵੀ ਕੀਤੀ। ਪਰ ਉਕਤ ਮੁਲਜ਼ਮ ਨੇ ਫ਼ਿਰ ਫ਼ਾਇਰ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਕੋਹਲੀ-ਜਡੇਜਾ ਨਾਲ World Cup ਜਿੱਤ ਚੁੱਕਿਆ ਹੈ ਪੰਜਾਬ ਦਾ ਇਹ ਪੁੱਤ

ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ ਸ਼ਾਹਕੋਟ ਇਲਾਕੇ ਤੋਂ ਇਕ ਵਿਅਕਤੀ ਨੂੰ ਕਿਡਨੈਪ ਕੀਤਾ ਸੀ, ਜਿਸ ਮਾਮਲੇ ਵਿਚ ਮੁਲਜ਼ਮ ਪੁਲਸ ਨੂੰ ਲੋੜੀਂਦਾ ਹੈ ਤੇ ਮੁਲਜ਼ਮ ਲੁਧਿਆਣਆ ਵਿਚ ਵੀ ਦਰਜ ਕਈ ਮਾਮਲਿਆਂ ਵਿਚ ਲੋੜੀਂਦਾ ਹੈ। ਉਸ ਨੂੰ ਲੈ ਕੇ ਪੁਲਸ ਵੱਲੋਂ ਜਾਂਚ ਕਰ ਕੇ ਪਤਾ ਲਗਾਇਆ ਜਾਵੇਗਾ। ਮੁਲਜ਼ਮ ਦੇ ਖ਼ਿਲਾਫ਼ ਥਾਣਾ ਕੂਮਕਲਾਂ ਵਿਚ ਆਰਮਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਤੋਂ ਨਾਜਾਇਜ਼ ਪਿਸਤੌਲ ਤੇ ਮੋਟਰਸਾਈਕਲ ਵੀ ਬਰਾਮਦ ਕਰ ਕੇ ਕਬਜ਼ੇ ਵਿਚ ਲਿਆ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News