ਸੜਕ 'ਤੇ ਲੰਮੇ ਪੈ ਕੇ ਪੁਲਸ ਮੁਲਾਜ਼ਮ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਪੈ ਪਿਆ ਭੜਥੂ, ਵੀਡੀਓ ਹੋਈ ਵਾਇਰਲ
Friday, Jul 21, 2023 - 06:53 PM (IST)
ਜਲੰਧਰ/ਭੋਗਪੁਰ (ਵੈੱਬ ਡੈਸਕ)- ਜਲੰਧਰ ਦੇ ਭੋਗਪੁਰ ਤੋਂ ਇਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪੰਜਾਬ ਪੁਲਸ ਦੇ ਮੁਲਾਜ਼ਮ ਵੱਲੋਂ ਸੜਕ ਵਿਚਾਲੇ ਲੰਮੇ ਪੈ ਕੇ ਹਾਈਵੋਲਟੇਜ਼ ਡਰਾਮਾ ਕੀਤਾ ਗਿਆ। ਦਰਅਸਲ ਭੋਗਪੁਰ ਵਿਖੇ ਪੰਜਾਬ ਪੁਲਸ ਦੇ ਹੋਮ ਗਾਰਡ ਵੱਲੋਂ ਸੜਕ 'ਤੇ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਕਰ ਰਹੇ ਹੋਮ ਗਾਰਡ ਦਾ ਕਹਿਣਾ ਸੀ ਕਿ ਉਸ ਨੇ ਕੁਝ ਦਿਨ ਪਹਿਲਾਂ ਕੁਝ ਚੋਰ ਫੜੇ ਸਨ ਅਤੇ ਜਦੋਂ ਉਹ ਚੋਰਾਂ ਨੂੰ ਫੜ ਕੇ ਥਾਣੇ ਲੈ ਕੇ ਪਹੁੰਚਿਆ ਤਾਂ ਉਥੇ ਜਿਹੜੇ ਮੁਲਾਜ਼ਮ ਸਨ, ਉਨ੍ਹਾਂ ਵੱਲੋਂ ਚੋਰਾਂ ਨੂੰ ਕੁਝ ਸਮੇਂ ਬਾਅਦ ਹੀ ਛੱਡ ਦਿੱਤਾ ਗਿਆ। ਅਧਿਕਾਰੀਆਂ ਵੱਲੋਂ ਚੋਰਾਂ ਨੂੰ ਛੱਡਣ ਨੂੰ ਲੈ ਕੇ ਹੋਮ ਗਾਰਡ ਵੱਲੋਂ ਇਤਰਾਜ਼ ਜਤਾਇਆ ਗਿਆ। ਇਸੇ ਦੇ ਚਲਦਿਆਂ ਹੋਮ ਗਾਰਡ ਦੇ ਮੁਲਾਜ਼ਮ ਨੇ ਭੋਗਪੁਰ ਨੈਸ਼ਨਲ ਹਾਈਵੇਅ 'ਤੇ ਸੜਕ ਵਿਚਾਲੇ ਲੰਮੇ ਪੈ ਕੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ- ਕੌਂਸਲਰ ਤੋਂ ਸਿਆਸੀ ਕਰੀਅਰ ਸ਼ੁਰੂ ਕਰਕੇ ਸੰਸਦ ਤਕ ਪਹੁੰਚੇ ਸੁਸ਼ੀਲ ਕੁਮਾਰ ਰਿੰਕੂ, ਪਿਤਾ ਤੋਂ ਮਿਲੀ ਸੀ ਸਿਆਸੀ ਗੁੜਤੀ
ਇਥੇ ਕਾਫ਼ੀ ਸਮੇਂ ਤੱਕ ਆਵਾਜਾਈ ਵੀ ਪ੍ਰਭਾਵਿਤ ਰਹੀ। ਮੌਕੇ 'ਤੇ ਪੁਲਸ ਮੁਲਾਜ਼ਮਾਂ ਵੱਲੋਂ ਕਾਫ਼ੀ ਦੇਰ ਤੱਕ ਮਨਾਇਆ ਗਿਆ ਪਰ ਮੁਲਾਜ਼ਮ ਆਪਣੀ ਜ਼ਿੱਦ 'ਤੇ ਅੜਿਆ ਰਿਹਾ ਅਤੇ ਪ੍ਰਦਰਸ਼ਨ ਕਰਦਾ ਹੋਇਆ ਇਹੀ ਕਹਿੰਦਾ ਰਿਹਾ ਕਿ ਜਿਹੜੇ ਚੋਰ ਉਸ ਨੇ ਫੜੇ ਸਨ ਤਾਂ ਉਨ੍ਹਾਂ ਨੂੰ ਕਿਉਂ ਛੱਡ ਦਿੱਤਾ ਗਿਆ। ਲੋਕਾਂ ਵੱਲੋਂ ਮੌਕੇ 'ਤੇ ਇਸ ਦੀ ਵੀਡੀਓ ਵੀ ਬਣਾ ਲਈ ਗਈ, ਜੋਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਮੌਕੇ ਇਕ ਬੱਸ ਦੇ ਕੰਡਕਟਰ ਵੱਲੋਂ ਵੀ ਹੋਮ ਗਾਰਡ ਨੂੰ ਕਾਫ਼ੀ ਸਮਝਾਇਆ ਗਿਆ। ਕਾਫ਼ੀ ਮੁਸ਼ੱਕਤ ਮਗਰੋਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਮਨਾਇਆ ਅਤੇ ਪ੍ਰਦਰਸ਼ਨ ਖ਼ਤਮ ਕਰਵਾਇਆ। ਧਰਨਾ ਪ੍ਰਦਰਸ਼ਨ ਖ਼ਤਮ ਕਰਵਾਉਣ ਤੋਂ ਬਾਅਦ ਹਾਈਵੇਅ 'ਤੇ ਆਵਾਜਾਈ ਬਹਾਲ ਕੀਤੀ ਗਈ।
ਉਥੇ ਹੀ ਹੋਮ ਗਾਰਡ ਵੱਲੋਂ ਕੀਤੇ ਗਏ ਪ੍ਰਦਰਸ਼ਨ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋਕਿ ਜਾਂਚ ਦਾ ਵਿਸ਼ਾ ਹਨ। ਹੋਮ ਗਾਰਡ ਵੱਲੋਂ ਜੋ ਥਾਣੇ ਦੇ ਮੁਲਜ਼ਮਾਂ 'ਤੇ ਚੋਰਾਂ ਨੂੰ ਛੱਡਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਜਾਂਚ ਦਾ ਵਿਸ਼ਾ ਬਣਦੇ ਹਨ। ਇਥੇ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਭੋਗਪੁਰ ਤੋਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਸਰਕਾਰੀ ਐਂਬੂਲੈਂਸ ਵਿਚ ਕੁਝ ਪੁਲਸ ਦੇ ਅਧਿਕਾਰੀ ਬੈਠੇ ਸਨ। ਮੰਨਿਆ ਇਹ ਜਾ ਰਿਹਾ ਸੀ ਕਿ ਐਂਬੂਲੈਂਸ ਵਿਚ ਬੈਠ ਕੇ ਪੰਜਾਬ ਪੁਲਸ ਦੇ ਅਧਿਕਾਰੀ ਸ਼ਰਾਬ ਪੀ ਰਹੇ ਸਨ। ਉਨ੍ਹਾਂ ਦੇ ਨਾਲ ਇਕ ਕੈਦੀ ਵੀ ਨਜ਼ਰ ਆ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ