ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ ''ਤਾ ਇਨਾਮ, ਹੈਰਾਨ ਕਰੇਗਾ ਪੂਰਾ ਮਾਮਲਾ
Saturday, Mar 01, 2025 - 04:01 PM (IST)

ਗੜ੍ਹਸ਼ੰਕਰ (ਸੰਜੀਵ)- ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 2 ਸਾਲਾ ਲੜਕੀ ਪ੍ਰੇਮ ਸੰਬੰਧਾਂ ਦੇ ਚੱਲਦੇ ਪਿਛਲੇ 2 ਸਾਲਾਂ ਤੋਂ ਲਾਪਤਾ ਹੈ, ਜਿਸ ਦੀ ਭਾਲ ਲਈ ਥਾਣਾ ਗੜ੍ਹਸ਼ੰਕਰ ਪੁਲਸ ਨੇ ਇਤਲਾਹ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੈ। ਜਾਣਕਾਰੀ ਦਿੰਦੇ ਹੋਏ ਮੁਹੰਮਦ ਰਾਣਾ ਵਾਸੀ ਬੀਰਮਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਿੰਮੀ ਉਰਫ਼ ਸ਼ਾਮਾ ਉਮਰ 22 ਸਾਲ ਮਾਰਚ 2023 ਦੇ ਵਿੱਚ ਪਿੰਡ ਦੇ ਵਿੱਚ ਵਿਆਹ ਦੌਰਾਨ ਲਾਪਤਾ ਹੋ ਗਈ ਸੀ, ਜਿਸ ਨੂੰ ਲੱਭਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਗਏ ਪਰ ਉਸ ਨੂੰ ਲੱਭਣ ਵਿੱਚ ਅਸਮਰੱਥ ਰਹੇ।
ਇਹ ਵੀ ਪੜ੍ਹੋ : ਪੁਲਸ ਫੋਰਸ ਨਾਲ ਖ਼ਤਰਨਾਕ ਗੈਂਗਸਟਰਾਂ ਦੀ ਜਲੰਧਰ ਕੋਰਟ 'ਚ ਪੇਸ਼ੀ, ਹੋਣਗੇ ਵੱਡੇ ਖ਼ੁਲਾਸੇ
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਕੁੜੀ ਤੋਂ ਇਲਾਵਾ ਉਨ੍ਹਾਂ ਦੇ ਪਿੰਡ ਦਾ ਮੁੰਡਾ ਬਿੱਟੂ (25) ਪੁੱਤਰ ਸਫ਼ੀ ਉਰਫ਼ ਸੈਫ਼ ਅਲੀ ਪਿੰਡ ਬੀਰਮਪੁਰ ਵੀ ਲਾਪਤਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ ਅਤੇ ਦੱਸਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉੱਧਰ ਇਸ ਮਾਮਲੇ ਦੇ ਵਿੱਚ ਥਾਣਾ ਗੜ੍ਹਸ਼ੰਕਰ ਤੋਂ ਏ. ਐੱਸ. ਆਈ. ਰਵਿਸ਼ ਕੁਮਾਰ ਨੇ ਦੱਸਿਆ ਕਿ ਮੁਹੰਮਦ ਰਾਣਾ ਪਿੰਡ ਬੀਰਮਪੁਰ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਸਬੰਧ ਦੇ ਵਿੱਚ ਸਿੰਮੀ ਅਤੇ ਬਿੱਟੂ ਨੂੰ ਲੱਭਣ ਲਈ ਜਗ੍ਹਾ-ਜਗ੍ਹਾ ਪੋਸਟਰ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬਾਰੇ ਇਤਲਾਹ ਦੇਣ ਵਾਲੇ ਨੂੰ 50-50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੁਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇਨ੍ਹਾਂ ਦੋਵੇਂ ਆਪਸ ਵਿੱਚ ਪ੍ਰੇਮ ਸੰਬੰਧ ਸੀ ਅਤੇ ਇਨ੍ਹਾਂ ਨੂੰ ਲੱਭਣ ਦੇ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e