ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਖ਼ਤਰਨਾਕ ਗੈਂਗਸਟਰ ਦਾ ਕੀਤਾ ਐਨਕਾਊਂਟਰ, 18 ਤੋਂ ਵੱਧ ਦਰਜ ਸੀ ਮਾਮਲੇ

Thursday, Aug 01, 2024 - 06:27 PM (IST)

ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਖ਼ਤਰਨਾਕ ਗੈਂਗਸਟਰ ਦਾ ਕੀਤਾ ਐਨਕਾਊਂਟਰ, 18 ਤੋਂ ਵੱਧ ਦਰਜ ਸੀ ਮਾਮਲੇ

ਪਟਿਆਲਾ (ਕੰਵਲਜੀਤ) : ਪਟਿਆਲਾ ਸਨੌਰ ਰੋਡ 'ਤੇ ਸੀ. ਆਈ. ਏ. ਸਟਾਫ ਪਟਿਆਲਾ ਅਤੇ ਕੋਤਵਾਲੀ ਥਾਣੇ ਦੀ ਪੁਲਸ ਦਾ ਰਾਜੀਵ ਰਾਜਾ ਗੈਂਗ ਦੇ ਗੈਂਗਸਟਰ ਨਾਲ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਵਿਚ ਗੈਂਗਸਟਰ ਪੁਨੀਤ ਗੋਲਾ ਜ਼ਖਮੀ ਹੋ ਗਿਆ, ਜਿਸ ਦੀ ਲੱਤ ਵਿਚ 2 ਗੋਲੀਆ ਲੱਗੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਪੁਨੀਤ ਗੋਲਾ 'ਤੇ -ਵੱਖ ਥਾਵਾਂ 'ਤੇ 18 ਮਾਮਲੇ ਦਰਜ ਹਨ। ਅਤੇ ਇਹ ਪਿਛਲੇ ਲੰਮੇ ਸਮੇਂ ਤੋਂ ਭਗੌੜਾ ਚੱਲਦਾ ਆ ਰਿਹਾ ਸੀ। ਗੈਂਗਸਟਰ ਗੋਲਾ ਨੇ ਕੁਝ ਸਮਾਂ ਪਹਿਲਾਂ ਤੇਜਪਾਲ ਮਹਿਰਾ ਨਾਮ ਦੇ ਨੌਜਵਾਨ ਦਾ ਕਤਲ ਵੀ ਕੀਤਾ ਸੀ ਜਿਸ ਨਾਲ ਉਸਦੀ ਪੁਰਾਣੀ ਦੁਸ਼ਮਣੀ ਸੀ।

ਇਹ ਵੀ ਪੜ੍ਹੋ : ਲੱਖਾਂ ਰੁਪਏ ਲਗਾ ਕੇ ਇੰਗਲੈਂਡ ਭੇਜੀ ਪ੍ਰੇਮਿਕਾ ਨੇ ਥੋੜੇ ਦਿਨਾਂ 'ਚ ਬਦਲੇ ਰੰਗ, ਮੁੰਡੇ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਫਿਲਹਾਲ ਜ਼ਖਮੀ ਗੈਂਗਸਟਰ ਪੁਨੀਤ ਗੋਲਾ ਨੂੰ ਪੁਲਸ ਨੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਸ ਦੇ 2 ਗੋਲੀਆਂ ਲੱਗੀਆਂ ਹਨ। ਗੈਂਗਸਟਰ ਨੇ ਪੁਲਸ 'ਤੇ ਨਜਾਇਜ਼ ਅਸਲੇ ਨਾਲ 3 ਗੋਲ਼ੀਆਂ ਚਲਾਈਆਂ ਸੀ ਜਿਸ ਤੋਂ ਬਾਅਦ ਜਦੋਂ ਪੁਲਸ ਨੇ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਈਆਂ ਤਾਂ ਉਹ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। 

ਇਹ ਵੀ ਪੜ੍ਹੋ : ਚਾਰ ਮਹੀਨਿਆਂ ਦੀ ਗਰਭਵਤੀ ਨਿਕਲੀ 13 ਸਾਲਾ ਧੀ, ਜਦੋਂ ਸੱਚ ਸੁਣਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News