ਪੰਜਾਬ ਪੁਲਸ ਵੱਲੋਂ ਕਾਂਗਰਸੀਆਂ ਆਗੂਆਂ ਖ਼ਿਲਾਫ਼ FIR, ਜਾਣੋ ਪੂਰਾ ਮਾਮਲਾ

Friday, Nov 29, 2024 - 01:20 PM (IST)

ਪੰਜਾਬ ਪੁਲਸ ਵੱਲੋਂ ਕਾਂਗਰਸੀਆਂ ਆਗੂਆਂ ਖ਼ਿਲਾਫ਼ FIR, ਜਾਣੋ ਪੂਰਾ ਮਾਮਲਾ

ਖੰਨਾ (ਵਿਪਨ): ਖੰਨਾ ਨਗਰ ਕੌਂਸਲ ਦੇ ਪ੍ਰਧਾਨ ਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਲੱਧੜ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਸਿਟੀ ਥਾਣਾ 2 ਵਿਚ ਦਰਜ ਕੀਤੀ ਗਈ FIR ਨੰਬਰ 218 ਵਿਚ ਨਗਰ ਕੌਂਸਲ ਖੰਨਾ ਦੇ ਸਾਬਕਾ ਜੇ.ਈ. ਅਜੇ ਕੁਮਾਰ ਗਾਬਾ ਤੇ ਕੌਂਸਲ ਦੇ ਠੇਕੇਦਾਰ ਪਵਨ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਤਿੰਨਾ 'ਤੇ ਗਲੀ ਬਣਾਉਣ ਵਿਚ 3 ਲੱਖ 17 ਹਜ਼ਾਰ ਰੁਪਏ ਦਾ ਘਪਲਾ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ FIR ਵਿਚ ਕਾਂਗਰਸ ਦੀ ਇਕ ਕੌਂਸਲਰ ਤੇ ਉਸ ਦੇ ਪਤੀ ਦਾ ਨਾਂ ਵੀ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਕੋਹਲੀ-ਜਡੇਜਾ ਨਾਲ World Cup ਜਿੱਤ ਚੁੱਕਿਆ ਹੈ ਪੰਜਾਬ ਦਾ ਇਹ ਪੁੱਤ

ਮਾਮਲਾ ਸੰਗੀਨ ਹੋਣ ਕਾਰਨ ਫ਼ਿਲਹਾਲ ਪੁਲਸ ਅਧਿਕਾਰੀ ਇਸ 'ਤੇ ਕੋਈ ਵੀ ਟਿੱਪਣੀ ਨਹੀਂ ਕਰ ਰਹੇ। ਇੱਥੋਂ ਤਕ ਕਿ FIR ਨੂੰ ਵੀ ਲੁਕੋ ਕੇ ਰੱਖਿਆ ਗਿਆ ਤੇ ਇਸ ਦਾ ਜ਼ਿਕਰ ਡੇਲੀ ਕ੍ਰਾਈਮ ਰਿਪੋਰਟ ਵਿਚ ਨਹੀਂ ਕੀਤਾ ਗਿਆ। ਸਿਟੀ ਥਾਣਾ 2 'ਚ FIR ਨੰਬਰ 218 ਦਰਜ ਕੀਤੀ ਗਈ ਹੈ। ਕਿਉਂਕਿ ਇਹ ਜੁਰਮ ਭਾਰਤੀ ਨਿਆਂ ਸੰਹਿਤਾ ਲਾਗੂ ਹੋਣ ਤੋਂ ਪਹਿਲਾਂ ਦਾ ਹੈ, ਇਸ ਲਈ ਕੇਸ IPC ਤਹਿਤ ਹੀ ਦਰਜ ਕੀਤਾ ਗਿਆ ਹੈ। ਨਗਰ ਕੌਂਸਲ ਦੇ EO ਚਰਨਜੀਤ ਸਿੰਘ ਦੀ ਸ਼ਿਕਾਇਤ 'ਤੇ IPC ਦੀ ਧਾਰਾ 409, 420, 120ਬੀ ਦੇ ਨਾਲ-ਨਾਲ ਦਿ ਪ੍ਰਿਵੈਂਸ਼ਨ ਆਫ਼ ਕਰੱਪਸ਼ਨ ਐਕਟ 1988 ਦੀ ਧਾਰਾ 13 (1), 13 (2) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਅਧਿਆਪਕਾਂ ਦੀ ਛੁੱਟੀ 'ਤੇ ਲੱਗੀ ਪਾਬੰਦੀ, ਜਾਰੀ ਹੋਏ ਸਖ਼ਤ ਨਿਰਦੇਸ਼

EO ਨੇ ਆਪਣੇ ਬਿਆਨਾਂ ਵਿਚ ਲਿਖਵਾਇਆ ਹੈ ਕਿ ਵਾਰਡ ਨੰਬਰ 16 ਤੋਂ ਕੌਂਸਲਰ ਪਰਮਪ੍ਰੀਤ ਸਿੰਘ ਪੋਂਪੀ ਨੇ ਉਨ੍ਹਾਂ ਕੋਲ ਸ਼ਿਕਾਇਤ ਦਿੱਤੀ ਸੀ ਕਿ ਵੀਰੂ ਕਿਰਾਨਾ ਵਾਲੀ ਗਲੀ ਵਾਰਡ ਨੰਬਰ 25 ਦੇ ਨਿਰਮਾਣ ਦੇ ਨਾਂ 'ਤੇ 4 ਲੱਖ 20 ਹਜ਼ਾਰ ਰੁਪਏ ਦਾ ਟੈਂਡਰ ਲਗਾ ਕੇ 3 ਲੱਖ 17 ਹਜ਼ਾਰ ਦਾ ਘਪਲਾ ਕੀਤਾ ਗਿਆ। ਨਗਰ ਕੌਂਸਲ ਕੰਨਾ ਦੇ ਤਕਨੀਕੀ ਅਧਿਕਾਰੀਆਂ ਨੂੰ ਮੌਕੇ 'ਤੇ ਭੇਜ ਕੇ ਇਸ ਦੀ ਜਾਂਚ ਕਰਵਾਈ ਗਈ। ਗਲੀ ਪੁਰਾਣੀ ਬਣੀ ਹੋਈ ਸੀ। ਇੰਟਰਲਾਕਿੰਗ ਟਾਈਲਾਂ ਨਾਲ ਇਹ ਗਲੀ ਨਹੀਂ ਬਣਾਈ ਗਈ। EO ਨੇ ਆਪਣੀ ਰਿਪੋਰਟ ਮਗਰੋਂ SSP ਨੂੰ ਸ਼ਿਕਾਇਤ ਦਿੱਤੀ ਤੇ ਇਸ ਦੀ ਜਾਂਚ DSP ਖੰਨਾ ਨੂੰ ਸੌਂਪੀ ਗਈ। ਜਾਂਚ ਪੜਤਾਲ ਮਗਰੋਂ ਕੇਸ ਦਰਜ ਕਰ ਲਿਆ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News