ਨਹਾਉਂਦੇ ਸਮੇਂ ਸਲਮਾਨ ਖ਼ਾਨ ਨਾਲ ਵਾਪਰੀ ਅਣਹੋਣੀ! ਨਹਿਰ 'ਚ ਰੁੜ੍ਹਿਆ ਪੰਜਾਬ ਪੁਲਸ ਦਾ ਮੁਲਾਜ਼ਮ
Thursday, Jun 11, 2026 - 01:02 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਸ੍ਰੀ ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਦੇ ਪਾਣੀ 'ਚ ਨਹਾਉਂਦੇ ਸਮੇਂ ਪੰਜਾਬ ਪੁਲਸ ਦਾ ਇਕ ਮੁਲਾਜ਼ਮ ਪਾਣੀ ਦੇ ਤੇਜ਼ ਬਹਾਅ ਵਿਚ ਰੁੜ ਗਿਆ, ਜਿਸ ਦੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਪੁਲਸ ਮੁਲਾਜ਼ਮ ਦੀ ਪਛਾਣ ਸਲਮਾਨ ਖ਼ਾਨ (32) ਉਰਫ਼ ਲਾਡੀ ਪੁੱਤਰ ਇਧੂ ਖਾਨ, ਪਿੰਡ ਬਾਲੇਵਾਲ ਜ਼ਿਲ੍ਹਾ ਮਲੇਰਕੋਟਲਾ ਵਜੋਂ ਹੋਈ ਹੈ ਜੋਕਿ ਪੰਜਾਬ ਪੁਲਸ 'ਚ ਲੁਧਿਆਣਾ ਦੇ ਡਿਵੀਜ਼ਨ ਨੰਬਰ ਸੱਤ ਦੇ ਥਾਣੇ ਵਿਚ ਤਾਇਨਾਤ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਕੁੱਤਿਆਂ ਨੇ ਨੋਚ-ਨੋਚ ਮਾਰ 'ਤੀ ਜਵਾਕੜੀ, ਮਾਪਿਆਂ ਦੀ ਸੀ ਇਕਲੌਤੀ ਧੀ
ਇਸ ਤੋਂ ਪਹਿਲਾਂ ਵੀ ਇਥੇ ਕਈ ਨੌਜਵਾਨ ਨਹਾਉਂਦੇ ਸਮੇਂ ਪਾਣੀ ਵਿਚ ਰੁੜ ਕੇ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਲੋਹੰਡ ਖੱਡ ਦੇ ਤੇਜ਼ ਪਾਣੀ ਵਿਚ ਰੁੜੇ ਨੌਜਵਾਨ ਦੀ ਭੈਣ ਜਸਪਾਲ ਨੇ ਦੱਸਿਆ ਕਿ ਉਸ ਦਾ ਭਰਾ ਸਲਮਾਨ ਖ਼ਾਨ ਪੰਜਾਬ ਪੁਲਸ 'ਚ ਲੁਧਿਆਣਾ ਦੇ ਡਿਵੀਜ਼ਨ ਨੰਬਰ ਸੱਤ ਦੇ ਥਾਣੇ ਵਿਚ ਤਾਇਨਾਤ ਸੀ। ਉਸ ਦਾ ਵਿਆਹ 11 ਫਰਵਰੀ 2026 ਨੂੰ ਹੋਇਆ ਸੀ। ਉਹ ਆਪਣੇ ਭਰਾ ਸਲਮਾਨ ਖ਼ਾਨ, ਭਰਜਾਈ ਜਸ਼ਨ ਅਤੇ ਭਰਜਾਈ ਦੇ ਭਰਾ ਪੁਨੀਤ ਨਾਲ ਮਾਤਾ ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਗੁਰੂ ਘਰਾਂ ਅਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨਾਂ ਲਈ ਆਏ ਹੋਏ ਸਨ। ਬੀਤੇ ਦਿਨ ਉਹ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ ਕਿ ਕੀਰਤਪੁਰ ਸਾਹਿਬ ਲੋਹੰਡ ਖੱਡ ਵਿਚ ਲੋਕਾਂ ਨੂੰ ਨਹਾਉਂਦੇ ਵੇਖ ਕੇ ਉਹ ਵੀ ਇਥੇ ਰੁਕ ਗਏ। ਸ੍ਰੀ ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਜਿਸ ਵਿਚ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦਾ ਪਾਣੀ ਆਉਂਦਾ ਹੈ ਅਤੇ ਇਹ ਪਾਣੀ ਅੱਗੇ ਸਤਲੁਜ ਦਰਿਆ ਨੂੰ ਜਾਂਦਾ ਹੈ, ਵਿਚ ਨਹਾਉਣ ਲੱਗ ਪਏ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! ਸਰਕਾਰੀ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਜਾਣ ਹੋਵੋਗੇ ਹੈਰਾਨ
ਇਸ ਦੌਰਾਨ ਸਲਮਾਨ ਖਾਨ ਦਾ ਸਾਲਾ ਪੁਨੀਤ ਪਾਣੀ ਵਿਚ ਡੁੱਬਣ ਲੱਗਾ ਸੀ, ਜਿਸ ਨੂੰ ਉਸ ਦੇ ਭਰਾ ਸਲਮਾਨ ਖ਼ਾਨ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸਾਲਾ ਤਾਂ ਬਾਹਰ ਆ ਗਿਆ ਪਰ ਸਲਮਾਨ ਖਾਨ ਉਰਫ਼ ਲਾਡੀ ਤੇਜ਼ ਪਾਣੀ ਦੇ ਬਹਾਅ ਵਿਚ ਰੁੜ ਗਿਆ। ਉਕਤ ਮਾਮਲੇ ਦਾ ਪਤਾ ਲੱਗਣ ’ਤੇ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਟੀਮ ਉਸ ਦੀ ਭਾਲ ਵਿਚ ਲੱਗ ਗਈ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਉਕਤ ਥਾਂ ’ਤੇ ਇਕ ਫਰੀਦਾਬਾਦ ਯੂ.ਪੀ. ਦਾ ਨੌਜਵਾਨ ਨਹਾਉਂਦੇ ਸਮੇਂ ਪਾਣੀ ਦੇ ਵਿਚ ਰੁੜ ਗਿਆ ਸੀ। ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਇੱਥੇ ਨਹਾਉਂਦੇ ਸਮੇਂ ਪਾਣੀ ਵਿਚ ਰੁੜ ਚੁੱਕੇ ਹਨ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਸ਼ਰਮਾ ਨੇ ਕਿਹਾ ਕਿ ਪੁਲਸ ਵੱਲੋਂ ਇਥੇ ਕਈ ਵਾਰ ਲੋਕਾਂ ਨੂੰ ਨਹਾਉਣ ਤੋਂ ਰੋਕਿਆ ਗਿਆ ਹੈ ਕਿਉਂਕਿ ਸਾਈਡ ’ਤੇ ਤਾਂ ਪਾਣੀ ਦਾ ਬਹਾਅ ਬਹੁਤ ਘੱਟ ਹੈ ਪਰ ਜਦੋਂ ਕੋਈ ਵਿਅਕਤੀ ਪਾਣੀ ਦੇ ਅੰਦਰ ਨੂੰ ਜਾਂਦਾ ਹੈ ਤਾਂ ਪਾਣੀ ਦਾ ਤੇਜ਼ ਵਹਾਅ ਉਸ ਨੂੰ ਅੱਗੇ ਨੂੰ ਰੋੜ ਕੇ ਲੈ ਜਾਂਦਾ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਇਸ ਮਸ਼ਹੂਰ ਮੰਡੀ 'ਚ 4 ਦਿਨ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਲਿਆ ਗਿਆ ਫ਼ੈਸਲਾ
ਉਨ੍ਹਾਂ ਦੱਸਿਆ ਕਿ ਪਾਣੀ ਵਿੱਚ ਬਹੁਤ ਵੱਡੇ ਛੋਟੇ ਪੱਥਰ ਹਨ, ਜਿਨ੍ਹਾਂ ਨਾਲ ਟਕਰਾ ਕੇ ਵਿਅਕਤੀ ਦੇ ਕਾਫ਼ੀ ਸੱਟਾਂ ਲੱਗ ਜਾਂਦੀਆਂ ਹਨ ਅਤੇ ਉਸ ਦਾ ਬਚਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਥਾਣਾ ਮੁਖੀ ਨੇ ਕਿਹਾ ਕਿ ਲੋਕਾਂ ਨੂੰ ਆਪ ਵੀ ਚਾਹੀਦਾ ਹੈ ਕਿ ਉਹ ਡੂੰਘੇ ਪਾਣੀ ਵਿਚ ਨਾ ਨਹਾਉਣ। ਉਨ੍ਹਾਂ ਕਿਹਾ ਕਿ ਭਾਖੜਾ ਨਹਿਰ ਅਤੇ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੀਆਂ ਕੁਝ ਥਾਵਾਂ ਉੱਪਰ ਜੰਗਲੇ ਲੱਗੇ ਹੋਏ ਹਨ ਅਤੇ ਬੈਠਣ ਲਈ ਪੌੜੀਆਂ ਵੀ ਬਣੀਆਂ ਹੋਈਆਂ ਹਨ, ਅਜਿਹੀ ਥਾਂ ’ਤੇ ਜੋ ਵਿਅਕਤੀ ਨਹਾਉਂਦੇ ਹਨ, ਉਨ੍ਹਾਂ ਦਾ ਅਕਸਰ ਬਚਾਅ ਹੋ ਜਾਂਦਾ ਹੈ ਪਰ ਖੁੱਲ੍ਹੇ ਪਾਣੀ ਵਿਚ ਨਹਾਉਣ ਵਾਲੇ ਵਿਅਕਤੀਆਂ ਨੂੰ ਤੇਜ ਪਾਣੀ ਆਪਣੇ ਨਾਲ ਰੋੜ ਕੇ ਲੈ ਜਾਂਦਾ ਹੈ, ਜਿਨ੍ਹਾਂ ਦੀ ਬਾਅਦ ਵਿੱਚ ਸਿਰਫ਼ ਲਾਸ਼ ਹੀ ਮਿਲਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਖ਼ਤਰਨਾਕ ਥਾਂ ਉੱਪਰ ਬਿਲਕੁਲ ਵੀ ਨਾ ਨਹਾਉਣ, ਜਿੱਥੇ ਪਾਣੀ ਦਾ ਬਹਾਅ ਤੇਜ਼ ਹੋਵੇ। ਉਨ੍ਹਾਂ ਕਿਹਾ ਕਿ ਲੋਹੰਡ ਖੱਡ ਦੇ ਤੇਜ਼ ਪਾਣੀ ਵਿਚ ਰੁੜੇ ਸਲਮਾਨ ਖਾਨ ਦੀ ਉਨ੍ਹਾਂ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ Orange Alert ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
